ਚੰਡੀਗੜ੍ਹ: ਲੋਹੜੀ ਦੇ ਤਿਉਹਾਰ ਜਿਵੇਂ-ਜਿਵੇਂ ਨੇੜੇ ਆਉਂਦਾ ਹੈ ਤਾਂ ਪਤੰਗਬਾਜ਼ੀ ਸ਼ੁਰੂ ਹੋ ਜਾਂਦੀ ਹੈ। ਲੋਹੜੀ ਦੇ ਤਿਉਹਾਰ ਮੌਕੇ ਪਤੰਗਾਂ ਦੀ ਮੰਗ ਵੱਧ ਜਾਂਦੀ ਹੈ। ਪਤੰਗਾਂ ਦੇ ਸ਼ੁਕੀਨਾਂ ਨੂੰ ਇਸ ਵਾਰ ਇਕ ਖਾਸ ਚੀਜ਼ ਪਰੇਸ਼ਾਨ ਕਰ ਰਹੀ ਹੈ, ਜਿਸ ਹਿਸਾਬ ਨਾਲ ਪਤੰਗਾਂ ਦੀ ਮੰਗ ਵਧ ਰਹੀ ਹੈ, ਉਸੇ ਹਿਸਾਬ ਨਾਲ ਇਨ੍ਹਾਂ ਦੀ ਕੀਮਤ ਵੀ ਅਸਮਾਨ ਛੂਹ ਰਹੀ ਹੈ। ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਪਤੰਗ ਧੜਾਧੜ ਵਿਕ ਰਹੀ ਹੈ।ਇਸ ਵਾਰ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗਾਂ ਦੀ ਮੰਗ ਵਧੇਰੇ ਹੈ। ਜੀਐੱਸਟੀ ਲੱਗਣ ਨਾਲ ਪਤੰਗਾਂ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਬਾਜਾਰ ਦੋ ਰੁਪਏ ਤੋਂ 300 ਰੁਪਏ ਤੱਕ ਦੇ ਪਤੰਗ ਹਨ। ਇਨ੍ਹਾਂ ਦੀਆਂ ਕੀਮਤਾਂ ਵੀ ਜੀਐੱਸਟੀ ਲੱਗ ਕੇ ਆ ਰਹੀਆਂ ਹਨ। ਜਿਸ ਕਰਕੇ ਪਤੰਗਾਂ ਮਹਿੰਗੀਆਂ ਹੋ ਗਈਆਂ ਹਨ। ਸਿੱਧੂ ਮੂਸੇਵਾਲੇ ਦੀ ਫੋਟੋ ਵਾਲੀ ਪਤੰਗ ਬਜ਼ਾਰ ਵਿੱਚ ਵਧੇਰੇ ਵਿਕ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਪਤੰਗ ਦੀ ਸੇਲ ਵਿੱਚ ਰੁਪਏ ਬਚ ਜਾਂਦੇ ਸਨ ਪਰ ਇਸ ਵਾਰ ਜੀਐਸਟੀ ਲੱਗਣ ਕਾਰਨ ਕੁਝ ਖਾਸ ਕਮਾਈ ਨਹੀ ਹੋ ਰਹੀ ਹੈ।