Thu, Jul 4, 2024
Whatsapp

How to use Curdled Milk: ਫਟੇ ਹੋਏ ਦੁੱਧ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ? ਜਾਣੋ ਇੱਥੇ

ਅਜਿਹੇ 'ਚ ਬਹੁਤੇ ਲੋਕ ਦੇ ਮਨ 'ਚ ਇਹ ਸਵਾਲ ਆਉਂਦਾ ਹੈ, ਕਿ ਫਟੇ ਹੋਏ ਦੁੱਧ ਜਾ ਕਿ ਕੀਤਾ ਜਾ ਸਕਦਾ ਹੈ। ਕਿਉਂਕਿ ਬਹੁਤੇ ਲੋਕ ਇਸ ਨੂੰ ਬੁਰਾ ਸਮਝ ਕੇ ਸੁੱਟ ਦਿੰਦੇ ਹਨ, ਜੋ ਕਿ ਗ਼ਲਤ ਹੈ।

Reported by:  PTC News Desk  Edited by:  Aarti -- July 01st 2024 05:54 PM -- Updated: July 01st 2024 05:55 PM
How to use Curdled Milk: ਫਟੇ ਹੋਏ ਦੁੱਧ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ? ਜਾਣੋ ਇੱਥੇ

How to use Curdled Milk: ਫਟੇ ਹੋਏ ਦੁੱਧ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ? ਜਾਣੋ ਇੱਥੇ

How To Use Curdled Milk: ਅੱਜਕਲ੍ਹ ਗਰਮੀਆਂ ਦਾ ਮੌਸਮ ਪੂਰੇ ਜੋਰਾ 'ਤੇ ਚਲ ਰਿਹਾ ਹੈ ਅਜਿਹੇ 'ਚ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣਾ ਵੱਡੀ ਚੁਣੌਤੀ ਬਣ ਜਾਂਦਾ ਹੈ। ਦਸ ਦਈਏ ਕਿ ਦੁੱਧ ਅਜਿਹੀਆਂ ਚੀਜ਼ਾਂ 'ਚੋਂ ਇੱਕ ਹੈ। ਜੋ ਗਰਮੀਆਂ 'ਚ ਕਈ ਵਾਰ ਗਲਤ ਤਰੀਕੇ ਨਾਲ ਸਟੋਰ ਕਰਨ ਤੇ ਫੱਟ ਜਾਂਦਾ ਹੈ।

ਅਜਿਹੇ 'ਚ ਬਹੁਤੇ ਲੋਕ ਦੇ ਮਨ 'ਚ ਇਹ ਸਵਾਲ ਆਉਂਦਾ ਹੈ, ਕਿ ਫਟੇ ਹੋਏ ਦੁੱਧ ਜਾ ਕਿ ਕੀਤਾ ਜਾ ਸਕਦਾ ਹੈ। ਕਿਉਂਕਿ ਬਹੁਤੇ ਲੋਕ ਇਸ ਨੂੰ ਬੁਰਾ ਸਮਝ ਕੇ ਸੁੱਟ ਦਿੰਦੇ ਹਨ, ਜੋ ਕਿ ਗ਼ਲਤ ਹੈ। ਤੁਸੀਂ ਚਾਹੋ ਤਾਂ ਇਸ ਦੁੱਧ ਨਾਲ ਕੁਝ ਅਜਿਹੀਆਂ ਚੀਜ਼ਾਂ ਬਣਾ ਸਕਦੇ ਹੋ, ਜਿਨ੍ਹਾਂ ਦਾ ਸਵਾਦ ਬੱਚਿਆਂ ਨੂੰ ਹੀ ਨਹੀਂ ਸਗੋਂ ਵੱਡਿਆ ਨੂੰ ਵੀ ਦੀਵਾਨਾ ਕਰ ਜਾਵੇਗਾ। ਇਹ ਅਜਿਹੇ ਪਕਵਾਨ ਹਨ ਜੋ ਤੁਸੀਂ ਆਪਣੇ ਘਰ ਆਉਣ ਵਾਲੇ ਮਹਿਮਾਨਾਂ ਨੂੰ ਵੀ ਪਰੋਸ ਸਕਦੇ ਹੋ। ਤਾਂ ਆਉ ਜਾਣਦੇ ਹਾਂ ਫਟੇ ਹੋਏ ਦੁੱਧ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਇਆ ਜਾ ਸਕਦੀਆਂ ਹਨ? 


ਪਨੀਰ : 

ਦਸ ਦਈਏ ਕਿ ਜੇਕਰ ਗਰਮੀਆਂ ਦੇ ਮੌਸਮ 'ਚ ਦੁੱਧ ਫੱਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਸੁੱਟਣ ਦੀ ਬਜਾਏ ਪਨੀਰ ਬਣਾ ਸਕਦੇ ਹੋ। ਜਿਵੇ ਤੁਸੀਂ ਜਾਣਦੇ ਹੋ ਕਿ ਇਹ ਇੱਕ ਅਜਿਹੀ ਸਬਜ਼ੀ ਹੈ ਜੋ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਇਸ ਲਈ ਫਟੇ ਹੋਏ ਦੁੱਧ ਨੂੰ ਇੱਕ ਸੂਤੀ ਕੱਪੜੇ 'ਚ ਲਪੇਟ ਕੇ ਰੱਖਣਾ ਚਾਹੀਦਾ ਹੈ। ਫਿਰ ਇਸ 'ਤੇ ਕੋਈ ਭਾਰੀ ਚੀਜ਼ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਦੁੱਧ 'ਚੋਂ ਸਾਰਾ ਪਾਣੀ ਨਿਕਲ ਜਾਵੇਗਾ, 'ਤੇ ਪਨੀਰ ਨੂੰ ਵਧੀਆ ਆਕਾਰ ਮਿਲੇਗਾ।

ਸੂਪ : 

ਜੇਕਰ ਤੁਸੀਂ ਸੂਪ ਪੀਣ ਦੇ ਸ਼ੋਕੀਨ ਹੋ ਤਾਂ ਸੂਪ ਬਣਾਉਣ ਲਈ ਫਟੇ ਹੋਏ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਸ ਦਈਏ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਇਸ ਦਾ ਸਵਾਦ ਪਸੰਦ ਕਰੇਗਾ। ਇਸ ਨੂੰ ਬਣਾਉਣ ਲਈ ਫਟੇ ਹੋਏ ਦੁੱਧ 'ਤੋਂ ਲੱਸੀ ਬਣਾਉਣੀ ਹੋਵੇਗੀ। ਫਿਰ ਇਸ 'ਚ ਹੀਂਗ ਅਤੇ ਜੀਰਾ ਪਾ ਕੇ ਗਰਮੀਆਂ 'ਚ ਤੁਸੀਂ ਪੀ ਸਕਦੇ ਹੋ। ਵੈਸੇ ਤਾਂ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਦੁੱਧ 'ਚ ਮਿਲਾ ਕੇ ਦੁਬਾਰਾ ਦਹੀਂ ਬਣਾ ਸਕਦੇ ਹੋ।

ਰਸਗੁੱਲੇ : 

ਮਾਹਿਰਾਂ ਮੁਤਾਬਕ ਫਟੇ ਹੋਏ ਦੁੱਧ ਤੋਂ ਵੀ ਰਸਗੁੱਲੇ ਬਣਾਏ ਜਾ ਸਕਦੇ ਹਨ। ਦਸ ਦਈਏ ਕਿ ਇਹ ਸਵਾਦਿਸ਼ਟ ਰਸਗੁੱਲੇ ਤੁਸੀਂ ਘਰ ਬੈਠੇ ਮਹਿਮਾਨਾਂ ਨੂੰ ਵੀ ਪਰੋਸ ਸਕਦੇ ਹੋ। ਇਸ ਲਈ ਫਟੇ ਹੋ ਦੁੱਧ ਨੂੰ ਫਿਲਟਰ ਕਰਕੇ ਕੱਪੜੇ 'ਚ ਦਬਾ ਕੇ ਥੋੜ੍ਹਾ ਜਿਹਾ ਪਾਣੀ ਕੱਢਣਾ ਹੋਵੇਗਾ। ਫਿਰ ਇਸ 'ਚ ਥੋੜ੍ਹਾ ਜਿਹਾ ਆਟਾ ਜਾਂ ਐਰੋਰੋਟ ਮਿਲਾ ਕੇ ਹੱਥਾਂ ਨਾਲ ਮਿਲਾ ਕੇ ਚਾਸ਼ਨੀ 'ਚ ਪਾਉਣਾ ਹੋਵੇਗਾ। ਕੁਝ ਦੇਰ ਉਬਾਲਣ ਤੋਂ ਬਾਅਦ, ਤੁਸੀਂ ਦੇਖੋਗੇ ਕਿ ਰਸਗੁੱਲੇ ਤਿਆਰ ਹਨ।

ਪਰਾਠਾ : 

ਤੁਸੀਂ ਫਟੇ ਹੋ ਦੁੱਧ ਨਾਲ ਵੀ ਸਵਾਦਿਸ਼ਟ ਪਰਾਠਾ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਕੱਪੜੇ ਦੀ ਮਦਦ ਨਾਲ ਇਸ 'ਚੋਂ ਪਾਣੀ ਕੱਢਣਾ ਹੋਵੇਗਾ। ਫਿਰ ਇਸ ਮਿਸ਼ਰਣ ਨੂੰ ਕਟੋਰੇ 'ਚ ਠੰਡਾ ਹੋਣ ਲਈ ਰੱਖਣਾ ਹੋਵੇਗਾ। ਇਸ ਤੋਂ ਬਾਅਦ ਆਟਾ, ਪਿਆਜ਼ ਅਤੇ ਨਮਕ ਪਾ ਕੇ ਮਿਕਸ ਕਰਨਾ ਹੋਵੇਗਾ। ਫਿਰ ਦੁੱਧ ਅਤੇ ਪਾਣੀ ਪਾ ਕੇ ਨਰਮ ਆਟਾ ਗੁੰਨ੍ਹ ਹੋਵੇਗਾ। ਹੁਣ ਪਰਾਠਾ ਬਣਾ ਲਓ, ਤੇਲ ਲਗਾ ਕੇ ਘੱਟ ਅੱਗ 'ਤੇ ਸੇਕ ਲਓ।

ਗਰੇਵੀ : 

ਇੱਕ ਰਿਪੋਰਟ ਤੋਂ ਪਤਾ ਲਗਾਇਆ ਹੈ ਕਿ ਫਟੇ ਹੋਏ ਦੁੱਧ ਤੋਂ ਮਸਾਲੇਦਾਰ ਸਬਜ਼ੀਆਂ ਲਈ ਗਰੇਵੀ ਤਿਆਰ ਕੀਤੀ ਜਾ ਸਕਦੀ ਹੈ। ਦਸ ਦਈਏ ਕਿ ਇਸ ਤੋਂ ਬਣੀ ਮੋਟੀ ਗ੍ਰੇਵੀ ਤੁਹਾਡੇ ਖਾਣੇ ਦਾ ਸਵਾਦ ਵਧਾਉਣ ਲਈ ਕਾਫੀ ਹੈ। ਨਾਲ ਹੀ ਤੁਸੀਂ ਚਾਹੋ ਤਾਂ ਇਸ ਤੋਂ ਸਵਾਦਿਸ਼ਟ ਕੜ੍ਹੀ ਵੀ ਬਣਾ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਸਮੂਦੀ ਬਣਾਉਣ ਲਈ ਫਟੇ ਹੋਏ ਦੁੱਧ ਦੀ ਵਰਤੋਂ ਕਰ ਸਕਦੇ ਹੋ।

ਇਹ ਵੀ ਪੜ੍ਹੋ: Health News : ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਜਾਣੋ ਸਿਹਤ ਨੂੰ ਹੈਰਾਨ ਕਰਨ ਵਾਲੇ ਫਾਈਦੇ

- PTC NEWS

Top News view more...

Latest News view more...

PTC NETWORK