Farmers Protest News : ਕੇਂਦਰ ਨਾਲ 14 ਫਰਵਰੀ ਨੂੰ ਮੀਟਿੰਗ ਤੈਅ; ਡੱਲੇਵਾਲ ਦਾ ਮਰਨ ਵਰਤ ਜਾਰੀ, ਬਣਾਇਆ ਜਾ ਰਿਹਾ ਹੈ ਇਹ ਖਾਸ ਕਮਰਾ
Farmers Protest News : ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਰੱਦ ਕਰ ਦਿੱਤਾ ਗਿਆ ਹੈ, ਪਰ 26 ਜਨਵਰੀ ਨੂੰ ਟਰੈਕਟਰ ਮਾਰਚ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ। ਭਾਜਪਾ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦੇ ਸਾਹਮਣੇ ਟਰੈਕਟਰ ਖੜ੍ਹੇ ਕੀਤੇ ਜਾਣਗੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਕੀਤਾ ਜਾਵੇਗਾ। ਵੱਡੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਾਂ ਅਤੇ ਗੋਦਾਮਾਂ ਦੇ ਸਾਹਮਣੇ ਟਰੈਕਟਰ ਖੜ੍ਹੇ ਕਰਕੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਦੂਜੇ ਪਾਸੇ ਕਰੀਬ 56 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਟਰਾਲੀ ’ਚੋਂ ਬਾਹਰ ਆ ਸਕਦੇ ਹਨ। ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੀ ਟਰਾਲੀ ਦੀ ਥਾਂ ਦੇ ਨੇੜੇ ਉੱਪਰ ਖੁੱਲ੍ਹੀ ਟਰਾਲੀ ’ਚ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਦਿਨ ਦੇ ਸਮੇਂ ਧੁੱਪ ਲੱਗ ਸਕੇ ਅਤੇ ਉਨ੍ਹਾਂ ਨੂੰ ਖੁੱਲ੍ਹੀ ਹਵਾ ’ਚ ਚੰਗੀ ਆਕਸੀਜਨ ਮਿਲ ਸਕੇ।
ਮਿਲੀ ਜਾਣਕਾਰੀ ਮੁਤਾਬਿਕ ਜਗਜੀਤ ਸਿੰਘ ਡੱਲੇਵਾਲ ਦੇ ਲਈ ਅੱਜ ਸ਼ਾਮ ਤੱਕ ਇੱਕ ਕਮਰਾ ਬਣਾ ਕੇ ਤਿਆਰ ਕੀਤਾ ਜਾਵੇਗਾ ਇਸ ਕਮਰੇ ’ਚ ਇੱਕ ਪਾਸੇ ਸ਼ੀਸ਼ਾ ਵੀ ਤਿਆਰ ਕੀਤਾ ਜਾਵੇਗਾ। ਜਿਸ ਪਾਸੇ ਨੂੰ ਧੁੱਪ ਹੋਵੇਗੀ, ਇਸ ਕਮਰੇ ਦਾ ਇਹ ਫਾਇਦਾ ਹੋਵੇਗਾ ਕਿ ਜਿਸ ਪਾਸੇ ਵੀ ਧੁੱਪ ਹੋਵੇਗੀ ਉਸ ਪਾਸੇ ਨੂੰ ਉਸ ਕਮਰੇ ਨੂੰ ਹੇਠਾਂ ਲੱਗੇ ਪਹੀਏ ਦੀ ਮਦਦ ਨਾਲ ਘੁੱਮਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Dera Radha Swami Beas News : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਇਤਿਹਾਸਿਕ ਫੈਸਲਾ; VIP ਕਲਚਰ ਕੀਤਾ ਖਤਮ
- PTC NEWS