ਲੰਡਨ 'ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ
ਲੰਡਨ : ਬਰਤਾਨੀਆ ਦੇ ਕਿੰਗ ਚਾਰਲਸ ਲੰਡਨ ਨੇੜੇ ਲੂਟਨ ਕਸਬੇ 'ਚ ਇੱਕ ਨਵੇਂ ਬਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਬੱਚਿਆਂ ਨੇ ਇੰਗਲੈਂਡ ਦਾ ਝੰਡਾ ਅਤੇ 'ਨਿਸ਼ਾਨ ਸਾਹਿਬ' ਫੜ ਕੇ ਉਨ੍ਹਾਂ ਦਾ ਸਵਾਗਤ ਕੀਤਾ।
At the newly built Guru Nanak Gurdwara, His Majesty met volunteers who run the Luton Sikh Soup Kitchen Stand.
The kitchen provides vegetarian hot meals 7 days a week, 365 days a year at the Gurdwara. pic.twitter.com/G6DaMkfkeW
— The Royal Family (@RoyalFamily) December 6, 2022
ਸ਼ਾਹੀ ਪਰਿਵਾਰ ਦੇ ਅਧਿਕਾਰੀਆਂ ਦੁਆਰਾ ਸੋਸ਼ਲ ਮੀਡੀਆ ਉਤੇ ਪੋਸਟਾਂ ਕਰਕੇ ਕਿਹਾ ਗਿਆ ਹੈ ਕਿ ਬਾਦਸ਼ਾਹ ਨੇ ਲੂਟਨ ਸਿੱਖ ਸੂਪ ਕਿਚਨ ਸਟੈਂਡ ਚਲਾਉਣ ਵਾਲੇ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ, ਜੋ ਗੁਰਦੁਆਰੇ ਵਿੱਚ ਹਫ਼ਤੇ ਵਿੱਚ ਸੱਤ ਦਿਨ ਸਾਲ ਵਿੱਚ 365 ਦਿਨ ਸ਼ਾਕਾਹਾਰੀ ਗਰਮ ਭੋਜਨ ਪ੍ਰਦਾਨ ਕਰਦਾ ਹੈ।
ਕਿੰਗ ਚਾਰਲਸ ਨੇ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਕੋਵਿਡ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਭਾਈਚਾਰੇ ਵੱਲੋਂ ਹਮੇਸ਼ਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।
- PTC NEWS