Tue, Apr 15, 2025
Whatsapp

Kiara Advani Birthday : ਕਿਆਰਾ ਅਡਵਾਨੀ ਦਾ 32ਵਾਂ ਜਨਮਦਿਨ, ਜਾਣੋ ਕਿਸਦੇ ਕਹਿਣ 'ਤੇ ਬਦਲਿਆ ਸੀ ਨਾਂ ?

ਅਦਾਕਾਰਾ ਕਿਆਰਾ ਅਡਵਾਨੀ ਅੱਜ ਯਾਨੀ 31 ਜੁਲਾਈ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਆਓ ਜਾਣਦੇ ਹਾਂ ਕਿਆਰਾ ਅਡਵਾਨੀ ਦਾ ਅਸਲੀ ਨਾਂ ਕੀ ਹੈ ?

Reported by:  PTC News Desk  Edited by:  Dhalwinder Sandhu -- July 31st 2024 07:00 AM
Kiara Advani Birthday : ਕਿਆਰਾ ਅਡਵਾਨੀ ਦਾ 32ਵਾਂ ਜਨਮਦਿਨ, ਜਾਣੋ ਕਿਸਦੇ ਕਹਿਣ 'ਤੇ ਬਦਲਿਆ ਸੀ ਨਾਂ ?

Kiara Advani Birthday : ਕਿਆਰਾ ਅਡਵਾਨੀ ਦਾ 32ਵਾਂ ਜਨਮਦਿਨ, ਜਾਣੋ ਕਿਸਦੇ ਕਹਿਣ 'ਤੇ ਬਦਲਿਆ ਸੀ ਨਾਂ ?

Kiara Advani Birthday : ਸਾਲ 1992 'ਚ ਮੁੰਬਈ 'ਚ ਜਨਮੀ ਅਦਾਕਾਰਾ ਕਿਆਰਾ ਅਡਵਾਨੀ ਅੱਜ ਯਾਨੀ 31 ਜੁਲਾਈ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਕਿਆਰਾ ਨਾ ਸਿਰਫ ਆਪਣੀ ਕਾਤਲ ਮੁਸਕਰਾਹਟ ਲਈ ਜਾਣੀ ਜਾਂਦੀ ਹੈ, ਸਗੋਂ ਆਪਣੀ ਸ਼ਾਨਦਾਰ ਅਦਾਕਾਰੀ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਮੀਡਿਆ ਰਿਪੋਰਟ ਮੁਤਾਬਕ ਅਦਾਕਾਰਾ ਨੇ ਹਿੰਦੀ ਦੇ ਨਾਲ-ਨਾਲ ਦੱਖਣ ਭਾਰਤੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਉਸ ਦਾ ਕਰੀਅਰ ਵੀ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਉਸਦੇ ਜਨਮਦਿਨ ਦੇ ਖਾਸ ਮੌਕੇ 'ਤੇ, ਆਓ ਜਾਣਦੇ ਹਾਂ ਕਿਆਰਾ ਅਡਵਾਨੀ ਦਾ ਅਸਲੀ ਨਾਂ ਕੀ ਹੈ ? 

ਕਿਆਰਾ ਅਡਵਾਨੀ ਦਾ ਨਾਂ ਕੀ ਹੈ ?


ਵੈਸੇ ਤਾਂ ਕਿਆਰਾ ਦੇ ਪ੍ਰਸ਼ੰਸਕਾਂ ਨੂੰ ਪਤਾ ਹੈ ਕਿ ਉਸ ਦਾ ਅਸਲੀ ਨਾਂ ਆਲੀਆ ਹੈ, ਪਰ ਉਸ ਨੇ ਬਾਲੀਵੁੱਡ ਲਈ ਇਸ ਨੂੰ ਬਦਲ ਦਿੱਤਾ ਹੈ। ਸਲਮਾਨ ਖਾਨ ਦੇ ਕਹਿਣ 'ਤੇ ਅਦਾਕਾਰ ਨੇ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਰੱਖ ਲਿਆ ਸੀ, ਕਿਉਂਕਿ ਆਲੀਆ ਭੱਟ ਇੰਡਸਟਰੀ 'ਚ ਪਹਿਲਾਂ ਤੋਂ ਹੀ ਹਿੱਟ ਹੈ। ਇੱਕ ਇੰਟਰਵਿਊ 'ਚ ਕਿਆਰਾ ਨੇ ਦੱਸਿਆ ਸੀ ਕਿ ਉਸਨੇ ਇਹ ਨਾਂ ਫਿਲਮ ‘ਅੰਜਾਨਾ ਅੰਜਾਨੀ’ 'ਚ ਪ੍ਰਿਯੰਕਾ ਚੋਪੜਾ ਦੇ ਕਿਰਦਾਰ ਤੋਂ ਚੁਣਿਆ ਸੀ। ਕਿਆਰਾ ਆਪਣੇ ਸੋਸ਼ਲ ਮੀਡੀਆ 'ਤੇ ਕਿਆਰਾ ਆਲੀਆ ਅਡਵਾਨੀ ਲਿਖਦੀ ਹੈ। 

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ

ਕਿਆਰਾ ਅਡਵਾਨੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਿਆਰਾ ਅਡਵਾਨੀ ਦੇ ਇੰਸਟਾਗ੍ਰਾਮ 'ਤੇ 35.3 ਮਿਲੀਅਨ ਫਾਲੋਅਰਜ਼ ਹਨ, ਜੋ ਕਿ ਬਹੁਤ ਚੰਗੀ ਗਿਣਤੀ ਹੈ। ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ 'ਤੇ ਆਪਣਾ ਪਿਆਰ ਦਿਖਾ ਰਹੇ ਹਨ। ਕਿਆਰਾ ਅਡਵਾਨੀ ਕਦੇ ਆਪਣੀ ਕਾਤਲ ਮੁਸਕਰਾਹਟ ਨਾਲ ਤਾਂ ਕਦੇ ਆਪਣੇ ਸੁਪਰ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ।

 ਸਿਧਾਰਥ ਮਲਹੋਤਰਾ ਨਾਲ ਵਿਆਹ 

ਕਿਆਰਾ ਅਡਵਾਨੀ ਨਾ ਸਿਰਫ ਆਪਣੀ ਪ੍ਰੋਫੈਸ਼ਨਲ ਲਾਈਫ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ। ਸਾਲ 2022 'ਚ ਅਦਾਕਾਰ ਦਾ ਨਾਂ ਸਿਧਾਰਥ ਮਲਹੋਤਰਾ ਨਾਲ ਜੋੜਿਆਂ ਜਾਂ ਰਿਹਾ ਸੀ। ਵੈਸੇ ਤਾਂ ਪਹਿਲਾ ਦੋਵੇਂ  ਇੱਕ-ਦੂਜੇ ਨੂੰ ਸਿਰਫ ਆਪਣੇ ਚੰਗੇ ਦੋਸਤ ਦੱਸਦੇ ਸਨ। ਪਰ 7 ਫਰਵਰੀ 2023 ਨੂੰ ਉਨ੍ਹਾਂ ਨੇ ਇੱਕ-ਦੂਜੇ ਨਾਲ ਵਿਆਹ ਕਰਵਾ ਲਿਆ ਹੈ।

 ਕਿਆਰਾ ਅਡਵਾਨੀ ਦਾ ਕਰੀਅਰ 

ਕਿਆਰਾ ਅਡਵਾਨੀ ਦਾ ਬਾਲੀਵੁੱਡ ਕਰੀਅਰ ਹੌਲੀ-ਹੌਲੀ ਸ਼ੁਰੂ ਹੋ ਰਿਹਾ ਹੈ। ਜਿੱਥੇ ਕਿਆਰਾ ਅਡਵਾਨੀ ਦੇ ਖਾਤੇ 'ਚ ਮਸ਼ੀਨ, ਇੰਦੂ ਕੀ ਜਵਾਨੀ, ਫੁਗਲੀ ਵਰਗੀਆਂ ਫਲਾਪ ਫਿਲਮਾਂ ਹਨ, ਉੱਥੇ ਹੀ ਦੂਜੇ ਪਾਸੇ ਉਸ ਕੋਲ ਕਰੀਬ ਸਿੰਘ, ਗੁੱਡ ਨਿਊਜ਼, ਭੁੱਲ ਭੁਲਾਇਆ 2, ਐਮਐਸ ਧੋਨੀ: ਦ ਅਨਟੋਲਡ ਸਟੋਰੀ ਅਤੇ ਸ਼ੇਰਸ਼ਾਹ ਵਰਗੀਆਂ ਸੁਪਰਹਿੱਟ ਫਿਲਮਾਂ ਵੀ ਹਨ। ਦਸ ਦਈਏ ਕਿ ਉਸਨੇ ਆਪਣੀ ਅਦਾਕਾਰੀ ਦੇ ਦਮ 'ਤੇ ਇਕ ਵੱਡੀ ਜਗ੍ਹਾ ਬਣਾ ਲਈ ਹੈ ਅਤੇ ਹੁਣ ਉਹ ਚੋਟੀ ਦੇ ਸਿਤਾਰਿਆਂ 'ਚ ਗਿਣੀ ਜਾਂਦੀ ਹੈ।

 ਇਹ ਵੀ ਪੜ੍ਹੋ: Cashews Increase Cholesterol : ਕਾਜੂ ਖਾਣ ਨਾਲ ਕਿਹੜਾ ਕੋਲੈਸਟ੍ਰੋਲ ਵਧਦਾ ਹੈ, ਚੰਗਾ ਜਾਂ ਮਾੜਾ ? ਜਾਣੋ

- PTC NEWS

Top News view more...

Latest News view more...

PTC NETWORK