Khanauri News : ਖਨੌਰੀ ਬਾਰਡਰ 'ਤੇ ਬੇਹੋਸ਼ ਹੋਇਆ ਵਿਅਕਤੀ, ਪਿੰਡ ਕੋਟਭਾਈ ਦਾ ਦੱਸਿਆ ਜਾ ਰਿਹਾ ਭੀਮਾ ਸਿੰਘ
Khanauri Border News : ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਕ ਵਿਅਕਤੀ ਦੀ ਹਾਲਤ ਵਿਗੜ ਗਈ ਹੈ, ਜਿਸ ਨੂੰ ਇਲਾਜ ਲਈ ਕਿਸਾਨਾਂ ਨੇ ਐਂਬੂਲੈਂਸ 'ਚ ਦਾਖਲ ਕਰਵਾਇਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਿਅਕਤੀ ਕੋਲੋਂ ਮਿਲੇ ਕਾਗਜ਼ਾਤਾਂ ਦੇ ਆਧਾਰ 'ਤੇ ਪਿੰਡ ਕੋਟਭਾਈ (ਸ੍ਰੀ ਮੁਕਤਸਰ ਸਾਹਿਬ) ਦੇ ਭੀਮਾ ਸਿੰਘ ਵੱਜੋਂ ਪਛਾਣ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਿਛਲੇ 2-3 ਦਿਨਾਂ ਤੋਂ ਕਿਸਾਨ ਮੋਰਚੇ ਵਿੱਚ ਘੁੰਮ ਰਿਹਾ ਸੀ, ਜੋ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਖਾਈ ਦੇ ਰਿਹਾ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਕੋਲੋਂ ਕੁੱਝ ਕਾਗਜ਼ਾਤ ਵੀ ਮਿਲੇ ਹਨ, ਜਿਸ ਤੋਂ ਇਹ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਭੀਮਾ ਸਿੰਘ ਜਾਪ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਇਹ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ, ਜਿਸ ਨੂੰ ਇਲਾਜ ਲਈ ਐਂਬੂਲੈਂਸ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਦਿਮਾਗੀ ਅਟੈਕ ਆਇਆ, ਜਿਸ ਕਾਰਨ ਇਹ ਬੇਹੋਸ਼ ਹੋਇਆ।
- PTC NEWS