Rahul Gandhi Speech: ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਇੱਕ ਸਮਾਗਮ 'ਚ ਖਾਲਿਸਤਾਨੀਆਂ ਨੇ ਜੰਮ ਕੇ ਹੰਗਾਮਾ ਕੀਤਾ। ਕੈਲੀਫੋਰਨੀਆ 'ਚ ਹੋ ਰਹੇ ਇਸ ਪ੍ਰੋਗਰਾਮ 'ਚ ਰਾਹੁਲ ਗਾਂਧੀ ਦੇਸ਼ ਦੀਆਂ ਨੀਤੀਆਂ 'ਤੇ ਬੋਲ ਰਹੇ ਸਨ ਤਾਂ ਖਾਲਿਸਤਾਨੀ ਸਮਰਥਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਹੈ। ਹੰਗਾਮਾ ਇੰਨਾ ਵੱਧ ਗਿਆ ਕਿ ਰਾਹੁਲ ਗਾਂਧੀ ਨੂੰ ਆਪਣਾ ਭਾਸ਼ਣ ਰੋਕਣਾ ਪਿਆ।ਰਾਹੁਲ ਗਾਂਧੀ ਦੇ ਪ੍ਰੋਗਰਾਮ 'ਚ ਹੋਏ ਇਸ ਹੰਗਾਮੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਖਾਲਿਸਤਾਨ ਸਮਰਥਕ ਰਾਹੁਲ ਗਾਂਧੀ ਦੇ ਸਾਹਮਣੇ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਖਾਲਿਸਤਾਨੀਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
Rahul Gandhi heckled by Khalistanis in California
They raised Khalistan flag & Khalistan Zindabad slogans
It's done by US-based Khalistani outfit SFJ & its chief Pannu released video of heckling Rahul Gandhi & threatening PM Modi's US visit in June
CC: @USAndIndia, @USAmbIndia pic.twitter.com/W2MCIjkOR3
— Anshul Saxena (@AskAnshul) May 31, 2023
 <script async src=https://platform.twitter.com/widgets.js charset=utf-8></script>ਕੀ ਸੀ ਰਾਹੁਲ ਗਾਂਧੀ ਦਾ ਪ੍ਰਤੀਕਰਮ?ਸਾਨ ਫਰਾਂਸਿਸਕੋ 'ਚ ਰਾਹੁਲ ਗਾਂਧੀ ਦੇ ਪ੍ਰੋਗਰਾਮ 'ਚ ਹੰਗਾਮਾ ਹੋਣ 'ਤੇ ਰਾਹੁਲ ਘਬਰਾਏ ਨਹੀਂ ਹੋਏ। ਉਨ੍ਹਾਂ ਦੇ ਚਿਹਰੇ 'ਤੇ ਉਹੀ ਮੁਸਕਾਨ ਸੀ। ਉਸ ਨੇ ਕਿਹਾ, 'ਨਫ਼ਰਤ ਦੇ ਸ਼ਹਿਰ 'ਚ ਮੁਹੱਬਤ ਦੀ ਦੁਕਾਨ'।ਸੁਰੱਖਿਆ ਕਰਮਚਾਰੀਆਂ ਨੇ ਕੱਢਿਆ ਬਾਹਰ ਪ੍ਰੋਗਰਾਮ 'ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਕੁਝ ਹੀ ਮਿੰਟਾਂ 'ਚ ਸਾਰੇ ਖਾਲਿਸਤਾਨੀ ਸਮਰਥਕਾਂ ਨੂੰ ਫੜ ਕੇ ਹਾਲ 'ਚੋਂ ਬਾਹਰ ਕੱਢ ਦਿੱਤਾ। ਇਸ ਪੂਰੀ ਘਟਨਾ ਦੌਰਾਨ ਇਹ ਲੋਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਦੇ ਰਹੇ।