ਸਸਤੀ ਸ਼ਰਾਬ ਦਾ ਲਾਲਚ ਪਿਆ ਮਹਿੰਗਾ; ਨਾਲ ਦੀ ਮਹਿਲਾ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
ਜਲੰਧਰ: ਕਪੂਰਥਲਾ 'ਚ ਹਨੀਟ੍ਰੈਪ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਸਤੀ ਸ਼ਰਾਬ ਪੀਣ ਦੇ ਲਾਲਚ ਵਿੱਚ ਮਿਲਟਰੀ ਸਕੂਲ ਦਾ ਕਰਮਚਾਰੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਗਿਆ। ਪੀੜਤ ਮੁਤਾਬਕ ਜਦੋਂ ਉਹ ਆਪਣੇ ਦੋਸਤ ਨਾਲ ਮੁਹੱਲਾ ਮਹਿਤਾਬਗੜ੍ਹ 'ਚ ਸ਼ਰਾਬ ਪੀਣ ਗਿਆ ਤਾਂ ਇਕ ਔਰਤ ਨੇ ਉਸ ਨੂੰ ਘਰ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸਨੇ ਡਰਾ ਧਮਕਾ ਕੇ 19 ਹਜ਼ਾਰ ਰੁਪਏ ਵੀ ਹੜੱਪ ਲਏ।
ਥਾਣਾ ਸਿਟੀ 'ਚ ਪੀੜਤ ਦੀ ਸ਼ਿਕਾਇਤ 'ਤੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਮੁੱਖ ਮੁਲਜ਼ਮ ਇੱਰ ਹੋਰ ਔਰਤ ਫਰਾਰ ਹੈ। ਸ਼ਿਕਾਇਤਕਰਤਾ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਿੱਤੀ ਕਿ ਬੀਤੇ ਦਿਨ ਉਹ ਆਪਣੇ ਦੋਸਤ ਨਾਲ ਸਾਈਕਲ 'ਤੇ ਮੁਹੱਲਾ ਮਹਿਤਾਬਗੜ੍ਹ ਵਿਖੇ ਸਸਤੀ ਸ਼ਰਾਬ ਪੀਣ ਲਈ ਗਿਆ ਸੀ। ਉਦੋਂ ਉਥੇ ਖੜ੍ਹੀ ਇੱਕ ਔਰਤ ਨੇ ਉਸ ਨੂੰ ਕਿਹਾ ਕਿ ਉਸ ਨੇ ਆਪਣੇ ਘਰ ਵਿਚ ਬੈੱਡ ਠੀਕ ਕਰਨਾ ਹੈ, ਉਸ ਦੀ ਮਦਦ ਕਰੋ। ਜਦੋਂ ਉਹ ਦੋਵੇਂ ਔਰਤ ਨੂੰ ਲੈ ਕੇ ਉਸ ਦੇ ਘਰ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਇੱਕ ਔਰਤ ਅਤੇ ਦੋ ਨੌਜਵਾਨ ਮੌਜੂਦ ਸਨ। ਉਨ੍ਹਾਂ ਨੇ ਪੀੜਤ ਦੇ ਦੋਸਤ ਨੂੰ ਇਕ ਹੋਰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਵਾਪਸ ਆਕੇ ਪੀੜਤ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਨੰਗਾ ਕਰ ਦਿੱਤਾ।
ਪੁਲਿਸ ਵੱਲੋਂ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਗਈ ਮਹਿਲਾ
ਫਿਰ ਨੇੜੇ ਖੜ੍ਹੀ ਇੱਕ ਹੋਰ ਔਰਤ ਨੇ ਵੀ ਆਪਣੇ ਸਾਰੇ ਕੱਪੜੇ ਲਾਹ ਦਿੱਤੇ ਅਤੇ ਉਸ ਨੂੰ ਧੱਕਾ ਦੇ ਕੇ ਬੈੱਡ 'ਤੇ ਲੇਟਾ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ 'ਤੇ ਪੀੜਤ ਨੇ ਕਾਫੀ ਰੌਲਾ ਪਾਇਆ ਪਰ ਕੋਈ ਮਦਦ ਲਈ ਨਹੀਂ ਆਇਆ। ਬਾਅਦ ਵਿੱਚ ਮੁਲਜ਼ਮਾਂ ਨੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ 20,000 ਰੁਪਏ ਦੀ ਮੰਗ ਕਰਨ ਲੱਗੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਘਬਰਾਇਆ ਹੋਇਆ ਉਨ੍ਹਾਂ ਦੀ ਸ਼ਰਤ ਮੰਨ ਗਿਆ ਅਤੇ ਉਸਨੇ ਆਪਣੇ ਦੋਸਤ ਦੇ ਬੈਂਕ ਖਾਤੇ ਵਿੱਚੋਂ 15,000 ਰੁਪਏ ਕਢਵਾ ਲਏ ਅਤੇ ਆਪਣੇ ਵੱਲੋਂ ਵੀ 4,000 ਰੁਪਏ ਕਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ ਅਤੇ ਘਰ ਵਾਪਸ ਆ ਗਏ। ਪਰ ਇਸ ਦੇ ਬਾਵਜੂਦ ਪੰਜੇ ਮੁਲਜ਼ਮਾਂ ਨੇ ਮੁੜ੍ਹ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਭੁਗਤਾਨ ਨਾ ਕਰਨ 'ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।
ਥਾਣਾ ਸਿਟੀ ਦੇ ਜਾਂਚ ਅਧਿਕਾਰੀ ਈਸ਼ਰੂ ਪ੍ਰਸਾਦ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਦਕਿ ਮੁੱਖ ਮੁਲਜ਼ਮ ਔਰਤ ਅਜੇ ਫਰਾਰ ਚਲ ਰਹੀ ਹੈ ਜਿਸਦੀ ਖੋਜ ਜਾਰੀ ਹੈ।
ਇਹ ਵੀ ਪੜ੍ਹੋ:
- ਮਾਨਸੂਨ ਤੋਂ ਪਹਿਲਾਂ ਪੰਜਾਬ, ਦਿੱਲੀ-NCR ਤੇ ਮੁੰਬਈ 'ਚ ਯੈਲੋ ਅਲਰਟ ਜਾਰੀ, ਜਾਣੋ ਅਗਲੇ 6 ਦਿਨਾਂ ਤੱਕ ਮੌਸਮ ਕਿਵੇਂ ਰਹੇਗਾ
- ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਘਵ ਚੱਢਾ ਦਾ ਰਾਜਨਾਥ ਸਿੰਘ 'ਤੇ ਪਲਟਵਾਰ
- ਕੈਨੇਡਾ 'ਚ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਹੀਂ ਮਿਲੇਗੀ ਕੋਈ ਵੀ ਖਬਰ, ਜਾਣੋ ਕਾਰਨ
- ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ 'ਸੱਚੀ ਦੀ ਕਹਾਣੀ' ਲਈ ਸਾਹਿਤ ਅਕਾਦਮੀ ਬਾਲ ਪੁਰਸਕਾਰ
- ਕਮਲਾ ਹੈਰਿਸ ਅਤੇ PM ਮੋਦੀ ਦੇ ਸਟੇਟ ਲੰਚ 'ਚ ਪੰਜਾਬੀ ਗਾਇਕ 'ਦਿਲਜੀਤ' ਦਾ ਜ਼ਿਕਰ, ਕਿਹਾ 'ਅਸੀਂ ਅਮਰੀਕਾ ਵਿੱਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਡਾਂਸ ਕਰਦੇ ਹਾਂ ਅਤੇ...'
- PTC NEWS