ਕਾਂਵੜ ਯਾਤਰਾ ਵਿਵਾਦ : ਸੋਨੂੰ ਸੂਦ ਦੀ 'ਇਨਸਾਨੀਅਤ' ਵਾਲੀ ਟਿੱਪਣੀ 'ਤੇ ਕੰਗਨਾ ਨੇ ਕੱਸਿਆ ਤੰਜ, ਸੋਸ਼ਲ ਮੀਡੀਆ 'ਤੇ ਭਿੜੇ ਦੋਵੇਂ
MP Kangana Ranaut vs Sonu Sood : ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਅਦਾਕਾਰ ਸੋਨੂੰ ਸੂਦ ਨਾਲ ਪੰਗਾ ਲੈਂਦੀ ਵਿਖਾਈ ਦੇ ਰਹੀ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਸਿਆਸੀ ਮੁੱਦਿਆਂ 'ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਅਦਾਕਾਰ ਨੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਂਵੜ ਯਾਤਰਾ ਦੇ ਰੂਟ 'ਤੇ ਖਾਣ-ਪੀਣ ਦੀਆਂ ਦੁਕਾਨਾਂ ਅਤੇ ਰੇਹੜੀਆਂ 'ਤੇ ਦੁਕਾਨਦਾਰਾਂ ਦੇ ਨਾਮ ਦੇ ਪੋਸਟਰ ਲਗਾਉਣ ਦੇ ਆਦੇਸ਼ 'ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਸ ਨੂੰ ਲੈ ਕੇ ਕੰਗਨਾ ਰਣੌਤ ਨੇ ਸੋਨੂੰ ਸੂਦ ਨਾਲ ਪੰਗਾ ਲਿਆ ਹੈ।
ਦੱਸ ਦਈਏ ਕਿ ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਊਂਟ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, 'ਹਰ ਦੁਕਾਨ 'ਤੇ ਇਕ ਹੀ ਨੇਮ ਪਲੇਟ ਹੋਣੀ ਚਾਹੀਦੀ ਹੈ ਅਤੇ ਉਹ ਹੈ ਇਨਸਾਨੀਅਤ'। ਸੋਨੂੰ ਸੂਦ ਦੀ ਇਸ ਪੋਸਟ ਨੂੰ ਲੋਕਾਂ ਵੱਲੋਂ ਯੂਪੀ ਸਰਕਾਰ ਦੇ ਕਾਂਵੜ ਯਾਤਰਾ ਰੂਟ 'ਤੇ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਦੇ ਹੁਕਮ ਨਾਲ ਜੋੜ ਰਹੇ ਹਨ ਅਤੇ ਆਲੋਚਨਾ ਕਰ ਰਹੇ ਹਨ।
ਇਸ ਸਬੰਧ 'ਚ ਇੱਕ ਵਿਕਰੇਤਾ ਦੀ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਈ ਤਾਂ ਸੁਧੀਰ ਮਿਸ਼ਰਾ ਨਾਮ ਦੇ ਇੱਕ ਯੂਜ਼ਰ ਨੇ ਕਿਹਾ ਕਿ ਸੋਨੂੰ ਨੂੰ ਉਹ ਭੋਜਨ ਖਾਣਾ ਚਾਹੀਦਾ ਹੈ। ਇਸਦੇ ਜਵਾਬ ਵਿੱਚ ਸੂਦ ਨੇ ਲਿਖਿਆ, "ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੇ ਖੱਟੇ ਬੇਰ ਖਾ ਲਏ, ਤਾਂ ਮੈਂ ਕਿਉਂ ਨਹੀਂ? ਅਹਿੰਸਾ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ, ਮੇਰੇ ਭਰਾ। ਮਨੁੱਖਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਜੈ ਸ਼੍ਰੀ।" ਰਾਮ।"
ਹੁਣ ਕੰਗਨਾ ਰਣੌਤ ਨੇ ਵੀ ਸੋਨੂੰ ਸੂਦ 'ਤੇ ਟਿੱਪਣੀ ਕਰਦਿਆਂ ਨਿਸ਼ਾਨਾ ਲਾਇਆ ਹੈ। ਕੰਗਨਾ ਨੇ ਪੋਸਟ 'ਚ ਲਿਖਿਆ, "ਅਗਲੀ ਵਾਰ ਤੁਸੀਂ ਜਾਣ ਲਓ ਕਿ ਸੋਨੂੰ ਜੀ ਭਗਵਾਨ ਅਤੇ ਧਰਮ ਬਾਰੇ ਆਪਣੀ ਨਿੱਜੀ ਖੋਜ ਦੇ ਆਧਾਰ 'ਤੇ ਆਪਣੀ ਰਾਮਾਇਣ ਦਾ ਨਿਰਦੇਸ਼ਨ ਕਰਨਗੇ। ਵਾਹ, ਬਾਲੀਵੁੱਡ ਦੀ ਇੱਕ ਹੋਰ ਰਾਮਾਇਣ।"There should be only one name plate on every shop : “HUMANITY” ???????? — sonu sood (@SonuSood) July 19, 2024
ਜ਼ਿਕਰਯੋਗ ਹੈ ਕਿ ਇਹ ਵਿਵਾਦ ਕੁਝ ਦਿਨ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੁਜ਼ੱਫਰਨਗਰ ਯੂਪੀ ਪੁਲਿਸ ਨੇ ਜ਼ਿਲ੍ਹੇ ਦੇ ਕੰਵਰ ਯਾਤਰਾ ਰੂਟ 'ਤੇ ਸਥਿਤ ਹੋਟਲਾਂ, ਢਾਬਿਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਨੂੰ ਭੰਬਲਭੂਸੇ ਤੋਂ ਬਚਣ ਲਈ ਉਨ੍ਹਾਂ ਨੂੰ ਪਲੇਟਾਂ 'ਤੇ ਆਪਣੇ ਮਾਲਕਾਂ ਅਤੇ ਕਰਮਚਾਰੀਆਂ ਦੇ ਨਾਮ ਲਿਖਣੇ ਪੈਣਗੇ।Next you know Sonu ji will direct his own Ramayana based on his own personal findings about God and religion. Wah kya baat hai Bollywood se ek aur Ramayana ???? https://t.co/s1bWOer4Rp — Kangana Ranaut (@KanganaTeam) July 20, 2024
- PTC NEWS