Kannauj Accident : ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦਾ ਡਿੱਗਿਆ ਲੈਂਟਰ, 20 ਮਜ਼ਦੂਰ ਮਲ੍ਹਬੇ ਹੇਠ ਦੱਬੇ, ਬਚਾਅ ਕਾਰਜ ਜਾਰੀ
UP Railway Station Accident : ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦੀ ਛੱਤ ਦੀ ਸਲੈਬ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। 20 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (CRF) ਅਤੇ ਸਰਕਾਰੀ ਰੇਲਵੇ ਪੁਲਿਸ (GRP) ਮੌਕੇ 'ਤੇ ਮੌਜੂਦ ਹੋਣ ਕਾਰਨ ਬਚਾਅ ਕਾਰਜ ਜਾਰੀ ਹੈ।
ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਵਾਪਰਿਆ। ਹਾਦਸੇ ਦੌਰਾਨ ਰੇਲਵੇ ਸਟੇਸ਼ਨ ਦੀ ਚਾਰਦੀਵਾਰੀ ਵਿੱਚ ਅੰਮ੍ਰਿਤ ਯੋਜਨਾ ਤਹਿਤ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਕਰੀਬ 25 ਮਜ਼ਦੂਰ ਕੰਮ ਕਰ ਰਹੇ ਸਨ ਤਾਂ ਅਚਾਨਕ ਲੈਂਟਰ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਨਾਲ ਕਰੀਬ 20 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ।
ਹੁਣ ਤੱਕ 6 ਮਜ਼ਦੂਰਾਂ ਨੂੰ ਮਲਬੇ ਤੋਂ ਬਚਾਇਆ ਗਿਆ ਹੈ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਮੰਤਰੀ ਅਸੀਮ ਅਰੁਣ, ਡੀਐਮ ਸ਼ੁਭ੍ਰੰਤ ਕੁਮਾਰ ਸ਼ੁਕਲਾ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਜੂਦ ਹਨ।
13 ਕਰੋੜ ਦੀ ਲਾਗਤ
ਦੱਸ ਦੇਈਏ ਕਿ ਸ਼ਹਿਰ ਵਿੱਚ ਅੰਮ੍ਰਿਤ ਭਾਰਤ ਯੋਜਨਾ ਤਹਿਤ 13 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਨੂੰ ਏਅਰਪੋਰਟ ਵਾਂਗ ਵਿਕਸਤ ਕੀਤਾ ਜਾ ਰਿਹਾ ਹੈ। ਇਸ ਕਾਰਨ ਸਟੇਸ਼ਨ ਦੇ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਤਿੰਨ ਦਿਨ ਪਹਿਲਾਂ ਸਟੇਸ਼ਨ ਦੇ ਇੱਕ ਪਾਸੇ ਲੈਂਟਰ ਵਿਛਾਇਆ ਜਾ ਰਿਹਾ ਸੀ। ਸ਼ਨੀਵਾਰ ਦੁਪਹਿਰ ਲੋਹੇ ਦੇ ਸ਼ਟਰਿੰਗ ਨਾਲ ਲੈਂਟਰ ਡਿੱਗ ਗਿਆ।
ਖਬਰ ਅਪਡੇਟ ਜਾਰੀ...
- PTC NEWS