ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 15 ਨੂੰ ਦੇਸ਼ ਭਰ 'ਚ ਕੀਤੀ ਜਾਵੇਗੀ ਕਲਸ਼ ਯਾਤਰਾ
Kisan Andolan 2.0: ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਵੱਲੋਂ ਬੁੱਧਵਾਰ ਅਗਲੀ ਰਣਨੀਤੀ ਦਾ ਐਲਾਨ (Farmer Protest ) ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਹਰਿਆਣਾ ਦੇ ਆਗੂ ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ 'ਚ ਕਲਸ਼ ਯਾਤਰਾ ਕੀਤੀ ਜਾਵੇਗੀ, ਜੋ ਕਿ 21 ਵੱਖ-ਵੱਖ ਰਾਜਾਂ ਵਿੱਚ ਕਲਸ਼ (Kalash Yatra) ਲੈ ਕੇ ਜਾਵਾਂਗੇ।
ਕਿਸਾਨ ਆਗੂਆਂ ਨੇ ਕਿਹਾ 15 ਤਰੀਕ ਨੂੰ ਪਹਿਲਾਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦਾ ਕਲਸ਼ ਬਠਿੰਡਾ ਜ਼ਿਲ੍ਹੇ ਵਿੱਚ ਉਸ ਦੇ ਜੱਦੀ ਪਿੰਡ ਲੈ ਕੇ ਜਾਵਾਂਗੇ। ਇਥੋਂ 21 ਅਸਥੀ ਕਲਸ਼ ਵੱਖ-ਵੱਖ ਥਾਵਾਂ 'ਤੇ ਕਿਸਾਨ ਧਰਨਿਆਂ 'ਚ ਲੈ ਕੇ ਜਾਵਾਂਗੇ ਅਤੇ 16 ਤਰੀਕ ਤੋਂ ਤਮਾਮ ਕਲਸ਼ ਯਾਤਰਾਵਾਂ ਸ਼ੁਰੂ ਹੋਣਗੀਆਂ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਵੀ ਦੇਣਗੇ।
SKM ਦੇ ਆਗੂਆਂ ਨੇ ਕਿਹਾ ਕਿ 22 ਤਰੀਕ ਨੂੰ ਹਿਸਾਰ ਦੇ ਨਾਰਨੌਲ ਨੇੜਲੇ ਪਿੰਡ ਮਾਜਰਾਪਿਆਓ ਵਿੱਚ ਇੱਕ ਸ਼ਹੀਦੀ ਸਮਾਗਮ ਵੀ ਕੀਤਾ ਜਾਵੇਗਾ। ਉਪਰੰਤ ਅੰਬਾਲਾ ਵਿੱਚ ਮੌੜਾਮੰਡੀ ਵਿੱਚ 31 ਮਾਰਚ ਨੂੰ ਸ਼ੁਭਕਰਨ ਸਿੰਘ ਲਈ ਇੱਕ ਵੱਡਾ ਸ਼ਹੀਦੀ ਸਮਾਗਮ ਵੀ ਹੋਵੇਗਾ, ਜਿਸ ਦੌਰਾਨ ਸਰਕਾਰ ਨੂੰ ਸਵਾਲ ਵੀ ਚੁੱਕੇ ਜਾਣਗੇ। ਜੇਕਰ ਇਸ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਸਵਾਲ ਨਾ ਚੁੱਕਣ ਦਿੱਤੇ ਤਾਂ ਉਹ ਕਾਲੇ ਝੰਡੀਆਂ ਨਾਲ ਰੋਸ ਪ੍ਰਗਟਾਉਣਗੇ।
ਇਸ ਮੌਕੇ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਅਮਰਜੀਤ ਸਿੰਘ ਮੋਹਰੀ, ਮਨਜੀਤ ਸਿੰਘ ਘੁੰਮਣ, ਅਭਿਮਨਿਊ ਕੋਹਾੜ, ਲਖਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ, ਮਲਕੀਤ ਸਿੰਘ ਆਗੂ ਹਾਜ਼ਰ ਸਨ।
-