Sun, Mar 30, 2025
Whatsapp

Kaithal Honour killing: ਪ੍ਰੇਮ ਵਿਆਹ ਤੋਂ ਖਫਾ ਭਰਾ ਨੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸੱਸ ਤੇ ਨਨਾਣ ਜ਼ਖਮੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਸ ਨੇ ਦਾਅਵਾ ਕੀਤਾ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਮਾਰਨਾ ਚਾਹੁੰਦਾ ਸੀ ਪਰ ਘਟਨਾ ਦੇ ਸਮੇਂ ਉਹ ਘਰ 'ਚ ਨਹੀਂ ਸੀ।

Reported by:  PTC News Desk  Edited by:  Aarti -- June 20th 2024 01:17 PM
Kaithal Honour killing: ਪ੍ਰੇਮ ਵਿਆਹ ਤੋਂ ਖਫਾ ਭਰਾ ਨੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸੱਸ ਤੇ ਨਨਾਣ ਜ਼ਖਮੀ

Kaithal Honour killing: ਪ੍ਰੇਮ ਵਿਆਹ ਤੋਂ ਖਫਾ ਭਰਾ ਨੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸੱਸ ਤੇ ਨਨਾਣ ਜ਼ਖਮੀ

Kaithal Murder News: ਕੈਥਲ ਦੇ ਨਾਨਕਪੁਰੀ ਇਲਾਕੇ ਵਿੱਚ ਇੱਕ 17 ਸਾਲਾ ਨੌਜਵਾਨ ਨੇ ਆਪਣੀ ਵੱਡੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਉਸਦੀ ਵੱਡੀ ਭੈਣ ਨੇ ਕਿਸੇ ਹੋਰ ਜਾਤੀ ’ਚ ਵਿਆਹ ਕਰਵਾਇਆ ਸੀ ਜਿਸ ਕਾਰਨ ਉਹ ਕਾਫੀ ਨਾਰਾਜ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਭੈਣ ਅਤੇ ਉਸ ਦੇ ਸਹੁਰੇ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਭੈਣ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਸ ਨੇ ਦਾਅਵਾ ਕੀਤਾ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਮਾਰਨਾ ਚਾਹੁੰਦਾ ਸੀ ਪਰ ਘਟਨਾ ਦੇ ਸਮੇਂ ਉਹ ਘਰ 'ਚ ਨਹੀਂ ਸੀ।

ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਕੋਮਲ (20) ਵਜੋਂ ਹੋਈ ਹੈ, ਜਦਕਿ ਜ਼ਖਮੀਆਂ 'ਚ ਉਸ ਦੀ ਸਾਲੀ ਅੰਜਲੀ ਅਤੇ ਸੱਸ ਕਾਂਤਾ ਸ਼ਾਮਲ ਹਨ। ਇਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਿਕ ਨਾਨਕਪੁਰੀ ਨਿਵਾਸੀ ਅਨਿਲ ਦਾ ਵਿਆਹ ਫਰਵਰੀ 'ਚ ਜ਼ਿਲ੍ਹੇ ਦੇ ਕੇਓਰਕ ਪਿੰਡ ਦੀ ਕੋਮਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੋਮਲ ਆਪਣੇ ਪਤੀ ਅਤੇ ਸਹੁਰੇ ਨਾਲ ਨਾਨਕਪੁਰੀ ਰਹਿ ਰਹੀ ਸੀ।

ਬੁੱਧਵਾਰ ਦੁਪਹਿਰ ਨੂੰ ਲੜਕੀ ਦਾ ਭਰਾ ਉਸ ਦੇ ਘਰ ਪਹੁੰਚਿਆ। ਜਿਵੇਂ ਹੀ ਉਸਨੇ ਆਪਣੀ ਭੈਣ ਨੂੰ ਘਰ ਵਿੱਚ ਦੇਖਿਆ ਤਾਂ ਉਸਨੇ ਪਿਸਤੌਲ ਕੱਢ ਕੇ ਉਸਨੂੰ ਗੋਲੀ ਮਾਰ ਦਿੱਤੀ। ਆਵਾਜ਼ ਸੁਣ ਕੇ ਅੰਜਲੀ ਅਤੇ ਕਾਂਤਾ ਬਾਹਰ ਨਿਕਲੀਆਂ ਅਤੇ ਉਸ ਨੇ ਦੋਵਾਂ 'ਤੇ ਗੋਲੀ ਵੀ ਚਲਾ ਦਿੱਤੀਆਂ। 

ਘਟਨਾ ਤੋਂ ਬਾਅਦ ਗੁਆਂਢੀ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਦੋਸ਼ੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਬਾਅਦ ਵਿੱਚ ਉਸ ਨੇ ਥਾਣਾ ਸਿਟੀ ਵਿੱਚ ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੋਮਲ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: TamilNadu Illicit Liquor: ਤਾਮਿਲਨਾਡੂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ, 60 ਤੋਂ ਵੱਧ ਹਸਪਤਾਲ 'ਚ ਭਰਤੀ

- PTC NEWS

Top News view more...

Latest News view more...

PTC NETWORK