J&K students Helpline - ਪਹਿਲਗਾਮ ਹਮਲੇ ਦੇ ਤਣਾਅ ਵਿਚਾਲੇ ਦੇਸ਼ 'ਚ ਕਸ਼ਮੀਰੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ
J&K students Helpline : ਪਹਿਲਗਾਮ ਅੱਤਵਾਦੀ ਹਮਲੇ (Pahalgam Terrorist Attack) ਦੇ ਤਣਾਅ ਵਿਚਾਲੇ ਦੇਸ਼ ਭਰ ਦੇ ਲੋਕਾਂ ਵਿੱਚ ਰੋਸ ਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਭਾਰਤ ਸਰਕਾਰ 'ਤੇ ਲਗਾਤਾਰ ਅੱਤਵਾਦੀਆਂ 'ਤੇ ਸਟਰਾਈਕ ਕਰਨ ਦਾ ਦਬਾਅ ਵੀ ਹੈ। ਇਸ ਅੱਤਵਾਦੀ ਹਮਲੇ ਵਿੱਚ ਨਾਮ ਪੁੱਛ ਕੇ ਹਿੰਦੂਆਂ ਨੂੰ ਟਾਰਗੇਟ ਕੀਤੇ ਜਾਣ ਕਾਰਨ ਪੈਦਾ ਹੋਏ ਤਣਾਅ ਪਿੱਛੋਂ ਜੰਮੂ-ਕਸ਼ਮੀਰ ਸਰਕਾਰ (JK Government) ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ 'ਤੇ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ ਵਿੱਚ ਹੈ, ਜਿਸ ਸਬੰਧੀ ਰੈਜ਼ੀਡੈਂਟ ਕਮਿਸ਼ਨ ਨਵੀਂ ਦਿੱਲੀ ਨੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ।
ਰੈਜ਼ੀਡੈਂਟ ਕਮਿਸ਼ਨ, ਜੰਮੂ-ਕਸ਼ਮੀਰ ਸਰਕਾਰ ਨਵੀਂ ਦਿੱਲੀ ਨੇ ਦੇਸ਼ ਭਰ ਵਿੱਚ ਪੜ੍ਹ ਰਹੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ।
ਰੈਜ਼ੀਡੈਂਟ ਕਮਿਸ਼ਨ ਨਵੀਂ ਦਿੱਲੀ ਤੋਂ ਪ੍ਰਾਪਤ ਇੱਕ ਪੱਤਰ ਵਿੱਚ ਲਿਖਿਆ ਹੈ, "ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਵਿਦਿਆਰਥੀ, ਜੋ ਵੱਖ-ਵੱਖ ਰਾਜਾਂ ਵਿੱਚ ਪੜ੍ਹ ਰਹੇ ਹਨ, ਕਿਸੇ ਵੀ ਮਦਦ/ਸਹਾਇਤਾ ਦੀ ਸੂਰਤ ਵਿੱਚ ਜੰਮੂ-ਕਸ਼ਮੀਰ ਰੈਜ਼ੀਡੈਂਟ ਕਮਿਸ਼ਨ, ਨਵੀਂ ਦਿੱਲੀ ਦੇ ਹੇਠ ਲਿਖੇ ਟੈਲੀਫੋਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ:
ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਪਰੋਕਤ ਨੰਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ 24/7 ਚਾਲੂ ਰਹਿਣਗੇ।
- PTC NEWS