Tue, Oct 22, 2024
Whatsapp

Jio Cloud PC : ਹੁਣ ਟੀਵੀ ਵੀ ਕੰਪਿਊਟਰ ਵਾਂਗ ਕਰੇਗਾ ਕੰਮ! ਜਾਣੋ ਕੀ ਹੈ ਜੀਓ ਕਲਾਊਡ ਪੀਸੀ ਤਕਨੀਕ

Jio Cloud PC : ਜੀਓ ਕਲਾਊਡ ਪੀਸੀ ਨਾਮ ਦੀ ਇਹ ਤਕਨੀਕ ਸਿਰਫ਼ ਕੁੱਝ ਸੌ ਰੁਪਏ 'ਚ ਟੀਵੀ ਨੂੰ ਕੰਪਿਊਟਰ 'ਚ ਬਦਲ ਦੇਵੇਗੀ। ਇਸ ਲਈ ਸਿਰਫ ਇੰਟਰਨੈਟ ਕਨੈਕਸ਼ਨ, ਸਮਾਰਟ ਟੀਵੀ, ਟਾਈਪਿੰਗ ਕੀਬੋਰਡ, ਮਾਊਸ ਅਤੇ ਜੀਓ ਕਲਾਉਡ ਪੀਸੀ ਐਪ ਦੀ ਲੋੜ ਹੋਵੇਗੀ।

Reported by:  PTC News Desk  Edited by:  KRISHAN KUMAR SHARMA -- October 21st 2024 04:36 PM -- Updated: October 21st 2024 04:50 PM
Jio Cloud PC : ਹੁਣ ਟੀਵੀ ਵੀ ਕੰਪਿਊਟਰ ਵਾਂਗ ਕਰੇਗਾ ਕੰਮ!  ਜਾਣੋ ਕੀ ਹੈ ਜੀਓ ਕਲਾਊਡ ਪੀਸੀ ਤਕਨੀਕ

Jio Cloud PC : ਹੁਣ ਟੀਵੀ ਵੀ ਕੰਪਿਊਟਰ ਵਾਂਗ ਕਰੇਗਾ ਕੰਮ! ਜਾਣੋ ਕੀ ਹੈ ਜੀਓ ਕਲਾਊਡ ਪੀਸੀ ਤਕਨੀਕ

Jio Cloud PC : ਮੀਡੀਆ ਰਿਪੋਰਟਾਂ ਮੁਤਾਬਕ ਰਿਲਾਇੰਸ ਜੀਓ ਨੇ ਇੰਡੀਆ ਮੋਬਾਈਲ ਕਾਂਗਰਸ 2024 'ਚ ਇੱਕ ਅਜਿਹੀ ਤਕਨੀਕ ਦਾ ਪ੍ਰਦਰਸ਼ਨ ਕੀਤਾ ਹੈ, ਜੋ ਘਰਾਂ ਦੇ ਸਮਾਰਟ ਟੀਵੀ ਨੂੰ ਕੰਪਿਊਟਰ 'ਚ ਆਸਾਨੀ ਨਾਲ ਬਦਲ ਸਕਦੀ ਹੈ। ਜੀਓ ਕਲਾਊਡ ਪੀਸੀ ਨਾਮ ਦੀ ਇਹ ਤਕਨੀਕ ਸਿਰਫ਼ ਕੁੱਝ ਸੌ ਰੁਪਏ 'ਚ ਟੀਵੀ ਨੂੰ ਕੰਪਿਊਟਰ 'ਚ ਬਦਲ ਦੇਵੇਗੀ। ਇਸ ਲਈ ਸਿਰਫ ਇੰਟਰਨੈਟ ਕਨੈਕਸ਼ਨ, ਸਮਾਰਟ ਟੀਵੀ, ਟਾਈਪਿੰਗ ਕੀਬੋਰਡ, ਮਾਊਸ ਅਤੇ ਜੀਓ ਕਲਾਉਡ ਪੀਸੀ ਐਪ ਦੀ ਲੋੜ ਹੋਵੇਗੀ। ਜਿਨ੍ਹਾਂ ਦੇ ਟੀਵੀ ਸਮਾਰਟ ਨਹੀਂ ਹਨ, ਉਨ੍ਹਾਂ ਦੇ ਆਮ ਟੀਵੀ ਵੀ JioFiber ਜਾਂ JioAirFiber ਦੇ ਨਾਲ ਆਉਣ ਵਾਲੇ ਸੈੱਟ-ਟਾਪ ਬਾਕਸ ਰਾਹੀਂ ਕੰਪਿਊਟਰ ਬਣ ਸਕਦੇ ਹਨ।

ਟੀਵੀ ਨੂੰ ਕਿਵੇਂ ਕੰਪਿਊਟਰ ਬਦਲੇਗੀ ਤਕਨੀਕ ? 


ਜੀਓ ਕਲਾਊਡ ਪੀਸੀ ਇੱਕ ਅਜਿਹੀ ਟੈਕਨਾਲੋਜੀ ਹੈ, ਜਿਸ ਰਾਹੀਂ ਕੋਈ ਵੀ ਟੀਵੀ ਇੰਟਰਨੈਟ ਰਾਹੀਂ ਕਲਾਊਡ ਕੰਪਿਊਟਿੰਗ ਨਾਲ ਜੁੜਨ ਦੇ ਯੋਗ ਹੋਵੇਗਾ। ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ, ਉਪਭੋਗਤਾ ਨੂੰ ਸਿਰਫ ਐਪ 'ਤੇ ਲੌਗਇਨ ਕਰਨਾ ਹੋਵੇਗਾ ਅਤੇ ਕਲਾਊਡ 'ਚ ਸਟੋਰ ਕੀਤਾ ਸਾਰਾ ਡਾਟਾ ਟੀਵੀ 'ਤੇ ਦਿਖਾਈ ਦੇਵੇਗਾ। ਸਾਰੇ ਕੰਮ ਜੋ ਕੰਪਿਊਟਰ 'ਤੇ ਕੀਤੇ ਜਾ ਸਕਦੇ ਹਨ, ਜਿਵੇਂ ਕਿ ਈਮੇਲ, ਮੈਸੇਜਿੰਗ, ਸੋਸ਼ਲ ਨੈਟਵਰਕਿੰਗ, ਇੰਟਰਨੈਟ ਸਰਫਿੰਗ, ਸਕੂਲ ਪ੍ਰੋਜੈਕਟ, ਦਫਤਰੀ ਪੇਸ਼ਕਾਰੀ ਘਰ ਦੇ ਟੀਵੀ 'ਤੇ ਕੀਤਾ ਜਾ ਸਕਦਾ ਹੈ। ਸਰਲ ਸ਼ਬਦਾਂ 'ਚ, ਸਾਰਾ ਡੇਟਾ ਕਲਾਉਡ 'ਤੇ ਹੋਵੇਗਾ ਅਤੇ ਸਰਵਰ, ਸਟੋਰੇਜ, ਡੇਟਾਬੇਸ, ਨੈਟਵਰਕਿੰਗ, ਸੌਫਟਵੇਅਰ ਅਤੇ ਵਿਸ਼ਲੇਸ਼ਣ ਵਰਗੀਆਂ ਸੇਵਾਵਾਂ ਟੀਵੀ ਦੇ ਜ਼ਰੀਏ ਵਰਤੀਆਂ ਜਾ ਸਕਦੀਆਂ ਹਨ।

ਦਸ ਦਈਏ ਕਿ ਭਾਰਤੀ ਮੱਧ ਵਰਗ ਦੇ ਪਰਿਵਾਰਾਂ ਕੋਲ ਕੰਪਿਊਟਰ ਤੱਕ ਮੁਸ਼ਕਿਲ ਨਾਲ ਪਹੁੰਚ ਹੈ। ਅਜਿਹੇ 'ਚ ਇਹ ਤਕਨੀਕ ਵਰਦਾਨ ਵਰਗੀ ਹੈ। ਕਿਉਂਕਿ ਕਲਾਊਡ ਕੰਪਿਊਟਿੰਗ ਦੀ ਸਮਰੱਥਾ ਨੂੰ ਲੋੜ ਮੁਤਾਬਕ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਹ ਨਾ ਸਿਰਫ਼ ਸੁਰੱਖਿਅਤ ਹੈ, ਡਾਟਾ ਰਿਕਵਰੀ ਵੀ ਸਧਾਰਨ ਕੰਪਿਊਟਰ ਦੀ ਵਰਤੋਂ ਕਰਨ ਨਾਲੋਂ ਆਸਾਨ ਹੈ। ਟੀਵੀ ਦੇ ਨਾਲ-ਨਾਲ ਇਸ ਦੀ ਵਰਤੋਂ ਮੋਬਾਈਲ 'ਤੇ ਵੀ ਕੀਤੀ ਜਾ ਸਕਦੀ ਹੈ। ਵੈਸੇ ਤਾਂ ਕੰਪਨੀ ਨੇ ਫਿਲਹਾਲ ਇਸ ਐਪ ਦੀ ਲਾਂਚਿੰਗ ਡੇਟ ਦਾ ਐਲਾਨ ਨਹੀਂ ਕੀਤਾ ਹੈ ਪਰ ਅਗਲੇ ਕੁਝ ਮਹੀਨਿਆਂ 'ਚ ਇਸ ਨੂੰ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ।

- PTC NEWS

Top News view more...

Latest News view more...

PTC NETWORK