ਜ਼ੀਰਾ ਫੈਕਟਰੀ : ਪਾਣੀ ਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਰਾਕੇਸ਼ ਟਿਕੈਤ
ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਅੱਜ ਬਠਿੰਡਾ ਪੁੱਜੇ। ਜਿਥੇ ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਹਰਿਆਣਾ ਵਿਚ ਵੱਡੀ ਪੰਚਾਇਤ ਕੀਤੀ ਜਾਵੇਗੀ ਅਤੇ ਕਈ ਥਾਵਾਂ ਉਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਵੀ ਕੀਤੇ ਜਾਣਗੇ।
ਜ਼ੀਰਾ ਮਾਮਲੇ ਵਿਚ ਰਾਕੇਸ਼ ਟਿਕੈਤ ਨੇ ਕਿਹਾ ਕਿ ਜ਼ੀਰਾ ਮਾਮਲੇ ਵਿਚ ਸਾਰੀਆਂ ਕਿਸਾਨ ਯੂਨੀਅਨਾਂ ਇਕਜੁੱਟ ਹਨ। ਕਿਸਾਨਾਂ ਦੀ ਜਿੱਤ ਹੋਵੇਗੀ, ਜਿਨ੍ਹਾਂ ਲੋਕਾਂ ਨੇ ਪਾਣੀ ਦੂਸ਼ਿਤ ਕੀਤਾ ਹੈ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਅੰਦੋਲਨ ਕਰਨ ਵਾਲਿਆਂ ਉਤੇ ਸਰਕਾਰਾਂ ਹਮੇਸ਼ਾ ਲਾਠੀਚਾਰਜ ਕਰਦੀ ਰਹੀ ਹੈ ਪਰ ਜਦ ਤੱਕ ਹੱਲ ਨਹੀਂ ਹੁੰਦਾ ਪ੍ਰਦਰਸ਼ਨਕਾਰੀ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਸਰਕਾਰ ਵੱਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸਾਨ ਯੂਨੀਅਨ ਦੀ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ।
ਇਹ ਵੀ ਪੜ੍ਹੋ : 220 ਕੇਵੀ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ
ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਵੀ ਅੰਦੋਲਨਕਾਰੀ ਕਿਸਾਨ ਸਿਆਸਤ ਵਿਚ ਜਾਣਗੇ ਉਨ੍ਹਾਂ ਨੂੰ ਸਿਆਸਤ ਵਿਚ ਹਾਰ ਦਾ ਮੂੰਹ ਦੇਖਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਰੋਡ ਜਾਮ ਵਾਲੇ ਪ੍ਰਸਤਾਵ ਨੂੰ ਰੱਖਿਆ ਜਾਵੇਗਾ ਤਾਂ ਕਿ ਰੋਡ ਜਾਮ ਹੁੰਦੇ ਹਨ ਤਾਂ ਲੋਕ ਪਰੇਸ਼ਾਨ ਨਾ ਹੋਣ।
- PTC NEWS