Wed, Oct 23, 2024
Whatsapp

Jaya Bachchan Mother Death: ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਦਾ ਭੋਪਾਲ ਵਿੱਚ ਦਿਹਾਂਤ, 94 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

Jaya Bachchan Mother Death: ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਦੀ ਮਾਂ ਅਤੇ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ।

Reported by:  PTC News Desk  Edited by:  Amritpal Singh -- October 23rd 2024 03:59 PM
Jaya Bachchan Mother Death: ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਦਾ ਭੋਪਾਲ ਵਿੱਚ ਦਿਹਾਂਤ, 94 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

Jaya Bachchan Mother Death: ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਦਾ ਭੋਪਾਲ ਵਿੱਚ ਦਿਹਾਂਤ, 94 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

Jaya Bachchan Mother Death: ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਦੀ ਮਾਂ ਅਤੇ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਭੋਪਾਲ 'ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਕੁਝ ਦਿਨਾਂ ਤੋਂ ਕਾਫੀ ਬਿਮਾਰ ਸਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਸਨ।

ਹਾਲਤ ਵਿਗੜਨ ਕਾਰਨ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੇਰ ਰਾਤ ਭੋਪਾਲ ਪਹੁੰਚੇ। ਜਯਾ ਬੱਚਨ ਵੀ ਭੋਪਾਲ ਪਹੁੰਚ ਚੁੱਕੀ ਹੈ। ਅਮਿਤਾਭ ਬੱਚਨ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਭੋਪਾਲ ਪਹੁੰਚ ਰਹੇ ਹਨ।


ਇੰਦਰਾ ਭਾਦੁੜੀ ਭੋਪਾਲ ਦੇ ਸ਼ਿਆਮਲਾ ਹਿਲਜ਼ ਵਿੱਚ ਅੰਸਲ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਇੰਦਰਾ ਭਾਦੁੜੀ ਦੇ ਪਤੀ ਤਰੁਣ ਭਾਦੁੜੀ ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਨੇ ਕਈ ਅਖਬਾਰਾਂ ਵਿੱਚ ਵੀ ਕੰਮ ਕੀਤਾ। ਉਸ ਦੇ ਪਤੀ ਤਰੁਣ ਭਾਦੁੜੀ ਦੀ 1996 ਵਿੱਚ ਮੌਤ ਹੋ ਗਈ ਸੀ।

- PTC NEWS

Top News view more...

Latest News view more...

PTC NETWORK