Wed, Nov 13, 2024
Whatsapp

ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਬਿਰਦੀ, ਰਚਿਆ ਇਤਿਹਾਸ View in English

Reported by:  PTC News Desk  Edited by:  Jasmeet Singh -- May 22nd 2023 01:53 PM -- Updated: May 22nd 2023 02:20 PM
ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਬਿਰਦੀ, ਰਚਿਆ ਇਤਿਹਾਸ

ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਬਿਰਦੀ, ਰਚਿਆ ਇਤਿਹਾਸ

London (England): ਭਾਰਤੀ ਮੂਲ ਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਨਿਯੁਕਤ ਹੋ ਕੇ ਇਤਿਹਾਸ ਰਚ ਦਿੱਤਾ ਹੈ। ਕੋਵੈਂਟਰੀ ਸ਼ਹਿਰ ਦੇ ਲਾਰਡ ਮੇਅਰ ਚੁਣੇ ਗਏ ਜਸਵੰਤ ਸਿੰਘ ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ। ਉਹ ਸ਼ਹਿਰ ਦੇ ਗੈਰ-ਸਿਆਸੀ ਅਤੇ ਰਸਮੀ ਮੁਖੀ ਹੋਣਗੇ। ਉਹ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ 60 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ।


ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਿਰਦੀ  ਦਾ ਕਹਿਣਾ ਕਿ ਮੈਨੂੰ ਹੋਮ ਸਿਟੀ ਦਾ ਲਾਰਡ ਮੇਅਰ ਬਣਨ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਲਾਂ ਦੌਰਾਨ ਬਹੁਤ ਕੁਝ ਦਿੱਤਾ ਹੈ। 

ਉਨ੍ਹਾਂ ਨੂੰ ਪਿਛਲੇ ਹਫ਼ਤੇ ਕੋਵੈਂਟਰੀ ਕੈਥੇਡ੍ਰਲ ਦੀ ਸਾਲਾਨਾ ਆਮ ਮੀਟਿੰਗ ਵਿੱਚ ਮੇਅਰ ਦੁਆਰਾ ਇੱਕ ਅਧਿਕਾਰਤ ਰਾਜਪਾਲ ਵਜੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਫਿਰ ਬਿਰਦੀ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਇਸ ਦਾ ਮਤਲਬ ਇਹ ਵੀ ਹੈ ਕਿ ਮੈਂ ਇਸ ਪੱਗ ਨਾਲ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਾਂਗਾ। ਇਹ ਦਿਖਾਉਣ ਵਿੱਚ ਵੀ ਮਦਦ ਕਰੇਗਾ ਕਿ ਅਸੀਂ ਇੱਕ ਬਹੁ-ਸੱਭਿਆਚਾਰਕ ਸ਼ਹਿਰ ਵਿੱਚ ਰਹਿੰਦੇ ਹਾਂ ਅਤੇ ਦੂਜੇ ਸ਼ਹਿਰਾਂ ਨੂੰ ਵੀ ਪ੍ਰੇਰਿਤ ਕਰਾਂਗੇ।

ਆਜ਼ਾਦੀ ਤੋਂ ਪਹਿਲਾਂ ਰਹਿੰਦੇ ਸਨ ਲਾਹੌਰ

ਬਿਰਦੀ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀ। ਉਹ ਆਜ਼ਾਦੀ ਤੋਂ ਪਹਿਲਾਂ ਲਾਹੌਰ ਅਤੇ ਬਾਅਦ ਵਿੱਚ ਪੱਛਮੀ ਬੰਗਾਲ ਵਿੱਚ ਰਹੇ। ਫਿਰ ਉਨ੍ਹਾਂ ਦਾ ਪਰਿਵਾਰ 1950 ਦੇ ਦਹਾਕੇ ਵਿੱਚ ਪੂਰਬੀ ਅਫਰੀਕਾ ਵਿੱਚ ਕੀਨੀਆ ਚਲਾ ਗਿਆ, ਜਿੱਥੇ ਉਨ੍ਹਾਂ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਅਗਲੀ ਸਿੱਖਿਆ ਲਈ ਫਿਰ ਉਹ 60 ਦੇ ਦਹਾਕੇ ਵਿੱਚ ਯੂਕੇ ਚਲੇ ਗਏ। ਉਹ ਕੌਂਸਲਰ ਹੋਣ ਦੇ ਨਾਲ-ਨਾਲ ਸ਼ਹਿਰ ਵਿੱਚ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਪ੍ਰੋਜੈਕਟਾਂ ਨੂੰ ਸਥਾਪਤ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ।

ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨੇ ਛੂਹੇ PM ਮੋਦੀ ਦੇ ਪੈਰ, ਵੀਡੀਓ ਹੋਇਆ ਵਾਇਰਲ

- PTC NEWS

Top News view more...

Latest News view more...

PTC NETWORK