Jasprit Bumrah out of Champions Trophy : ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ, ਜਾਣੋ ਟੀਮ ਵਿੱਚ ਕਿਸਨੂੰ ਮਿਲਿਆ ਮੌਕਾ
ਟੀਮ ਇੰਡੀਆ ਨੂੰ ਆਪਣੀ ਆਈਸੀਸੀ ਚੈਂਪੀਅਨਜ਼ ਟਰਾਫੀ 2025 ਮੁਹਿੰਮ ਵਿੱਚ ਵੱਡਾ ਝਟਕਾ ਲੱਗਾ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਿਸਦੀ ਜਾਣਕਾਰੀ ਬੀਸੀਸੀਆਈ ਨੇ ਮੰਗਲਵਾਰ (11 ਫਰਵਰੀ 2025) ਨੂੰ ਜਾਰੀ ਕੀਤੀ ਹੈ।
ਬੋਰਡ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਬੁਮਰਾਹ ਦੀ ਜਗ੍ਹਾ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ ਨੌਜਵਾਨ ਓਪਨਰ ਯਸ਼ਸਵੀ ਜੈਸਵਾਲ, ਜੋ ਇੰਗਲੈਂਡ ਵਿਰੁੱਧ ਪਹਿਲੇ ਵਨਡੇ ਵਿੱਚ ਕੋਈ ਖਾਸ ਜਾਦੂ ਨਹੀਂ ਦਿਖਾ ਸਕਿਆ, ਨੂੰ ਮੁੱਖ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ 'ਤੇ, 'ਰਹੱਸਮਈ' ਸਪਿਨਰ ਵਰੁਣ ਚੱਕਰਵਰਤੀ ਨੇ ਮੁੱਖ ਟੀਮ ਵਿੱਚ ਪ੍ਰਵੇਸ਼ ਕੀਤਾ ਹੈ।
ਬੀਸੀਸੀਆਈ ਬਿਆਨ
ਬੀਸੀਸੀਆਈ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, 'ਜਸਪ੍ਰੀਤ ਬੁਮਰਾਹ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਕਾਰਨ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਕਰ ਦਿੱਤਾ ਗਿਆ ਹੈ।' ਉਸਦੀ ਜਗ੍ਹਾ 'ਤੇ, ਪੁਰਸ਼ ਚੋਣ ਕਮੇਟੀ ਨੇ ਹਰਸ਼ਿਤ ਰਾਣਾ ਨੂੰ ਟੀਮ ਵਿੱਚ ਚੁਣਿਆ ਹੈ। ਵਰੁਣ ਚੱਕਰਵਰਤੀ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਉਹ ਯਸ਼ਸਵੀ ਜੈਸਵਾਲ ਦੀ ਥਾਂ ਲੈਣਗੇ, ਜੋ ਸ਼ੁਰੂਆਤੀ ਕੋਰ ਟੀਮ ਦਾ ਹਿੱਸਾ ਸਨ।
ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ :
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ।
ਰਿਜ਼ਰਵ:
ਯਸ਼ਸਵੀ ਜੈਸਵਾਲ, ਮੁਹੰਮਦ ਸਿਰਾਜ ਅਤੇ ਸ਼ਿਵਮ ਦੂਬੇ। (ਜੇਕਰ ਲੋੜ ਪਈ ਤਾਂ ਇਹ ਖਿਡਾਰੀ ਦੁਬਈ ਲਈ ਰਵਾਨਾ ਹੋ ਜਾਣਗੇ)
ਇਹ ਵੀ ਪੜ੍ਹੋ : IPL Schedule: IPL 2025 ਵਿੱਚ ਲਾਗੂ ਹੋਵੇਗਾ ICC ਦਾ ਇਹ ਨਿਯਮ, ਸ਼ਡਿਊਲ ਨੂੰ ਲੈ ਕੇ ਵੀ ਆਇਆ ਵੱਡਾ ਅਪਡੇਟ
- PTC NEWS