Srinagar Blast : ਮੁੜ ਧਮਾਕੇ ਨਾਲ ਦਹਿਲਿਆ ਸ਼੍ਰੀਨਗਰ, ਸੰਡੇ ਮਾਰਕਿਟ ਨੇੜੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਨਾਲ ਹਮਲਾ, 6 ਲੋਕ ਜ਼ਖਮੀ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸੰਡੇ ਮਾਰਕਿਟ ਨੇੜੇ ਗ੍ਰਨੇਡ ਧਮਾਕੇ 'ਚ 6 ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਗ੍ਰਨੇਡ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਧਮਾਕਾ ਟੂਰਿਜ਼ਮ ਵੈਲਕਮ ਸੈਂਟਰ ਟੀਆਰਸੀ ਦੇ ਬਾਹਰ ਹੋਇਆ। ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਪੂਰੇ ਇਲਾਕੇ 'ਚ ਲੋਕਾਂ ਦੀ ਭਾਰੀ ਭੀੜ ਸੀ ਅਤੇ ਇਸ ਕਾਰਨ ਕਈ ਲੋਕ ਹਾਦਸੇ 'ਚ ਜ਼ਖਮੀ ਹੋ ਗਏ।
ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ ਸੀ। ਦੋਵੇਂ ਜ਼ਖ਼ਮੀ ਮਜ਼ਦੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋਵੇਂ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। 20 ਸਾਲ ਦਾ ਉਸਮਾਨ ਮਲਿਕ ਅਤੇ 25 ਸਾਲਾ ਸੂਫੀਆਨ ਸਹਾਰਨਪੁਰ ਦੇ ਰਹਿਣ ਵਾਲੇ ਹਨ, ਉਸਮਾਨ ਦੇ ਹੱਥ 'ਚ ਗੋਲੀ ਲੱਗੀ ਹੈ ਅਤੇ ਸੂਫੀਆਨ ਦੀ ਲੱਤ 'ਚ ਗੋਲੀ ਲੱਗੀ ਹੈ।
ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਦਿਨਾਂ 'ਚ ਇਹ ਕੋਈ ਪਹਿਲੀ ਅੱਤਵਾਦੀ ਘਟਨਾ ਨਹੀਂ ਹੈ। ਚਾਹੇ ਉਹ ਪਰਵਾਸੀ ਮਜ਼ਦੂਰਾਂ ਦੀ ਗੋਲੀਬਾਰੀ ਹੋਵੇ ਜਾਂ ਫੌਜ ਨਾਲ ਮੁੱਠਭੇੜ ਜਾਂ ਫੌਜ ਦੇ ਕਾਫਲਿਆਂ 'ਤੇ ਹਮਲੇ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : Threatening To Kill CM Yogi Adityanath : CM ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਵਰਗਾ ਕਰ ਦੇਵਾਂਗੇ ਹਾਲ
- PTC NEWS