Tue, Oct 8, 2024
Whatsapp
Live Updates

Haryana-J&K Assembly Election 2024 Result Live Updates : ਸਿਰਸਾ ਵਿਧਾਨ ਸਭਾ ਸੀਟ ਤੋਂ ਬੀਜੇਪੀ ਨੂੰ ਵੱਡਾ ਝਟਕਾ, ਉਮੀਦਵਾਰ ਗੋਪਾਲ ਕਾਂਡਾ ਹਾਰੇ

90 ਸੀਟਾਂ ’ਤੇਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਮੁਕੰਮਲ ਹੋਈ, ਜਿਸ ਵਿੱਚ ਅੰਦਾਜ਼ਨ 65 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ 90 ਸੀਟਾਂ ’ਤੇ ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਵੋਟਿੰਗ ਹੋਈ। ਇੱਥੇ ਕੁੱਲ 63.88 ਫੀਸਦੀ ਵੋਟਿੰਗ ਦਰਜ ਕੀਤੀ ਗਈ।

Reported by:  PTC News Desk  Edited by:  Aarti -- October 08th 2024 07:30 AM -- Updated: October 08th 2024 03:05 PM
Haryana-J&K Assembly Election 2024 Result Live Updates : ਸਿਰਸਾ ਵਿਧਾਨ ਸਭਾ ਸੀਟ ਤੋਂ ਬੀਜੇਪੀ ਨੂੰ ਵੱਡਾ ਝਟਕਾ, ਉਮੀਦਵਾਰ ਗੋਪਾਲ ਕਾਂਡਾ ਹਾਰੇ

Haryana-J&K Assembly Election 2024 Result Live Updates : ਸਿਰਸਾ ਵਿਧਾਨ ਸਭਾ ਸੀਟ ਤੋਂ ਬੀਜੇਪੀ ਨੂੰ ਵੱਡਾ ਝਟਕਾ, ਉਮੀਦਵਾਰ ਗੋਪਾਲ ਕਾਂਡਾ ਹਾਰੇ

Oct 8, 2024 03:05 PM

ਨਤੀਜਿਆਂ ’ਤੇ ਭੁਪੇਂਦਰ ਸਿੰਘ ਹੁੱਡਾ ਦਾ ਵੱਡਾ ਬਿਆਨ

ਨਤੀਜਿਆਂ ਤੇ ਭੁਪੇਂਦਰ ਸਿੰਘ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਮਤ ਨਾਲ ਅੱਗੇ ਵੱਧ ਰਹੇ ਹਾਂ।  ਅਸੀਂ ਹੀ ਸਰਕਾਰ ਬਣਾਵਾਂਗੇ। ਅਸੀਂ ਬਹੁਤ ਸੀਟਾਂ ਜਿੱਤ ਚੁੱਕੇ ਹਾਂ। ਚੋਣ ਕਮਿਸ਼ਨ ਵੱਲੋਂ ਡਾਟਾ ਅਪਡੇਟ ਕਰਨਾ ਅਜੇ ਬਾਕੀ ਹੈ। 

Oct 8, 2024 02:50 PM

ਬੀਜੇਪੀ ਉਮੀਦਵਾਰ ਗੋਪਾਲ ਕਾਂਡਾ ਸਿਰਸਾ ਸੀਟ ਤੋਂ ਹਾਰੇ

  • ਖਰਖੌਦਾ ਤੋਂ ਬੀਜੇਪੀ ਉਮੀਦਵਾਰ ਪਵਨ ਖਰਖੌਦਾ ਜਿੱਤੇ 
  • ਭਿਵਾਨੀ ਤੋਂ ਬੀਜੇਪੀ ਦੇ ਘਨਸ਼ਾਮ ਸਰਾਫ ਜਿੱਤੇ 
  • ਸਿਰਸਾ ਤੋਂ ਕਾਂਗਰਸ ਦੇ ਗੋਕੁਲ ਸੇਤੀਆ ਨੇ ਮਾਰੀ ਬਾਜ਼ੀ

Oct 8, 2024 02:19 PM

ਜਿੱਤ ਤੋਂ ਉਤਸ਼ਾਹਿਤ NC ਦੇ ਫਾਰੂਕ ਅਬਦੁੱਲਾ ਨੇ ਕਿਹਾ- ਉਮਰ CM ਬਣਨਗੇ

ਜੰਮੂ-ਕਸ਼ਮੀਰ 'ਚ ਆਪਣੀ ਜਿੱਤ ਤੋਂ ਉਤਸ਼ਾਹਿਤ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਸਾਡੀ ਪਾਰਟੀ ਬਹੁਮਤ ਨਾਲ ਚੋਣਾਂ ਜਿੱਤ ਰਹੀ ਹੈ। ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਬਣਨਗੇ।

Oct 8, 2024 01:53 PM

ਹਰਿਆਣਾ 'ਚ BJP ਦੀ ਹੈਟ੍ਰਿਕ !


Oct 8, 2024 01:43 PM

ਹਰਿਆਣਾ ਤੇ ਜੰਮੂ ਕਸ਼ਮੀਰ ਦੇ ਸਟੀਕ ਚੋਣ ਨਤੀਜੇ ਲਈ ਦੇਖਦੇ ਰਹੋ ਪੀਟੀਸੀ ਨਿਊਜ਼


Oct 8, 2024 01:41 PM

ਜੰਮੂ ਕਸ਼ਮੀਰ ਵਿਧਾਨਸਭਾ ਚੋਣ ਨਤੀਜੇ ਆਉਣ ਹੋਏ ਸ਼ੁਰੂ

  • ਗੁਰੇਜ਼ ਸੀਟ ਤੋਂ ਨੈਸ਼ਨਲ ਕਾਫਰੰਸ ਦੇ ਨਜ਼ੀਰ ਅਹਿਮਦ ਖਾਨ ਜਿੱਤੇ 
  • ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਜਿੱਤੇ
  • ਬਸ਼ੋਲੀ ਤੋਂ ਭਾਜਪਾ ਉਮੀਦਵਾਰ ਦਰਸ਼ਨ ਕੁਮਾਰ ਨੇ ਜਿੱਤ ਕੀਤੀ ਹਾਸਿਲ 

Oct 8, 2024 01:32 PM

ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ ਨੇ ਜੁਲਾਨਾ ਸੀਟ ਤੋਂ ਜਿੱਤ ਕੀਤੀ ਹਾਸਿਲ

  • ਕੈਥਲ ਤੋਂ ਕਾਂਗਰਸ ਉਮੀਦਵਾਰ ਆਦਿੱਤਿਆ ਸੁਰਜੇਵਾਲ ਜਿੱਤੇ 
  • ਜੁਲਾਨਾ ਤੋਂ ਵਿਨੇਸ਼ ਫੋਗਾਟ 5761 ਵੋਟਾਂ ਨਾਲ ਜਿੱਤੀ 
  • ਪਾਣੀਪਤ ਸ਼ਹਿਰੀ ਤੋਂ ਬੀਜੇਪੀ ਉਮੀਦਵਾਰ ਪ੍ਰਮੋਦ ਵਿਜ ਜਿੱਤੇ
  • ਭਿਵਾਨੀ ਤੋਂ ਬੀਜੇਪੀ ਦੇ ਘਨਸ਼ਾਮ ਸਰਾਫ ਜਿੱਤੇ 

Oct 8, 2024 01:12 PM

ਹਰਿਆਣਾ ਵਿਧਾਨਸਭਾ ਚੋਣ ਨਤੀਜੇ 2024

  • ਨੂੰਹ ਤੋਂ ਕਾਂਗਰਸੀ ਉਮੀਦਵਾਰ ਆਫਤਾਬ ਅਹਿਮਦ ਜਿੱਤੇ 
  • ਪੁਨਹਾਨਾ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਇਲਿਆਸ ਜਿੱਤੇ 
  • ਲਾਡਵਾ ਸੀਟ ਤੋਂ ਨਾਇਬ ਸੈਣੀ ਨੇ ਜਿੱਤ ਕੀਤੀ ਹਾਸਿਲ 
  • ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਜਿੱਤੇ 

Oct 8, 2024 01:02 PM

ਹਰਿਆਣਾ ਵਿਧਾਨ ਸਭਾ ਚੋਣ ਨਤੀਜੇ 2024

  • ਅੰਬਾਲਾ ਕੈਂਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਅੱਗੇ
  • ਨੌਵੇਂ ਗੇੜ ’ਚ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ 4729 ਵੋਟਾਂ ਨਾਲ ਅੱਗੇ

Oct 8, 2024 01:02 PM

ਹਰਿਆਣਾ ਵਿਧਾਨਸਭਾ ਚੋਣ ਨਤੀਜੇ 2024

ਕਾਂਗਰਸ ਦੇ ਅਸ਼ੋਕ ਅਰੋੜਾ ਨੇ ਥਾਨੇਸਰ ਸੀਟ ਤੋਂ ਜਿੱਤ ਕੀਤੀ ਹਾਸਿਲ 

Oct 8, 2024 12:08 PM

ਹਰਿਆਣਾ ਵਿਧਾਨਸਭਾ ਚੋਣਾਂ ’ਚ ਕਾਂਗਰਸ ਦਾ ਵਧਿਆ ਵੋਟ ਫੀਸਦ

  • ਚੋਣ ਕਮਿਸ਼ਨ ਨੇ ਦਿੱਤੀ ਜਾਣਕਾਰੀ 
  • 'ਕਾਂਗਰਸ ਨੂੰ ਹੁਣ ਤੱਕ 40.20 ਫੀਸਦ ਵੋਟਾਂ ਮਿਲੀਆਂ'
  • 'ਬੀਜੇਪੀ ਨੂੰ 39.06 ਫੀਸਦ ਵੋਟ ਹਾਸਿਲ'
  • 'ਆਮ ਆਦਮੀ ਪਾਰਟੀ ਨੂੰ 1.63 ਫੀਸਦ ਵੋਟ ਮਿਲੀ'

Oct 8, 2024 12:07 PM

ਹਰਿਆਣਾ ਦੇ ਰੁਝਾਨਾਂ ਨੇ ਸ਼ੇਅਰ ਮਾਰਕੀਟ 'ਚ ਲਿਆਂਦੀ ਹਰਿਆਲੀ

ਦੇਖੋ ਕਿਹੜੇ ਸ਼ੇਅਰਾਂ 'ਚ ਆਇਆ ਭਾਰੀ ਉਛਾਲ

Oct 8, 2024 11:51 AM

ਹਰਿਆਣਾ ’ਚ ਵੱਡਾ ਉਲਟਫੇਰ, ਕੀ ਡੇਰਿਆਂ ਨੇ BJP ਦਾ ਲਾਈਆਂ ਬੇੜਾ ਪਾਰ ?


Oct 8, 2024 11:27 AM

ਹਰਿਆਣਾ ਵਿੱਚ ਭਾਜਪਾ ਦੀ ਲੀਡ ਬਰਕਰਾਰ ਹੈ

  • ਭਾਰਤੀ ਜਨਤਾ ਪਾਰਟੀ - 49
  • ਕਾਂਗਰਸ - 35
  • ਇੰਡੀਅਨ ਨੈਸ਼ਨਲ ਲੋਕ ਦਲ - 4
  • ਬਹੁਜਨ ਸਮਾਜ ਪਾਰਟੀ -1
  • ਆਜ਼ਾਦ- 4

Oct 8, 2024 11:16 AM

ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ

ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 90 ਸੀਟਾਂ 'ਤੇ ਰੁਝਾਨ ਸਾਹਮਣੇ ਆਇਆ ਹੈ। ਜਿਸ ਵਿੱਚ ਭਾਜਪਾ ਨੂੰ 25 ਸੀਟਾਂ, ਕਾਂਗਰਸ ਗਠਜੋੜ ਨੂੰ 48, ਪੀਡੀਪੀ ਨੂੰ ਤਿੰਨ ਅਤੇ ਹੋਰਾਂ ਨੂੰ 14 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

Oct 8, 2024 10:55 AM

'ਕਾਂਗਰਸ ਦੀ ਬਣੇਗੀ ਸਰਕਾਰ, ਸਾਨੂੰ ਕਿਸੇ ਨਾਲ ਗਠਜੋੜ ਦੀ ਲੋੜ ਨਹੀਂ'


Oct 8, 2024 10:51 AM

ਕਾਂਗਰਸ ਨੂੰ ਭਾਜਪਾ ਨਾਲੋਂ ਵੱਧ ਵੋਟ ਫੀਸਦ

ਕਾਂਗਰਸ ਭਾਵੇਂ ਰੁਝਾਨਾਂ 'ਚ ਭਾਜਪਾ ਤੋਂ ਪਛੜਦੀ ਨਜ਼ਰ ਆ ਰਹੀ ਹੈ ਪਰ ਵੋਟ ਫੀਸਦੀ 'ਚ ਕਾਂਗਰਸ ਅੱਗੇ ਜਾਪਦੀ ਹੈ। ਹੁਣ ਤੱਕ ਕਾਂਗਰਸ ਦੇ ਖਾਤੇ ਵਿੱਚ ਭਾਜਪਾ ਨਾਲੋਂ 2% ਵੱਧ ਜਿਆਦਾ ਵੋਟ ਪਏ ਹਨ। ਇਸ ਸਮੇਂ ਭਾਜਪਾ 47 ਸੀਟਾਂ 'ਤੇ ਅੱਗੇ ਹੈ ਅਤੇ ਕਾਂਗਰਸ 36 ਸੀਟਾਂ 'ਤੇ ਅੱਗੇ ਹੈ।

Oct 8, 2024 10:46 AM

ਕਾਂਗਰਸ ਬਹੁਮਤ ਨਾਲ ਬਣਾਉਣ ਜਾ ਰਹੀ ਹੈ ਸਰਕਾਰ- ਭੁਪਿੰਦਰ ਸਿੰਘ ਹੁੱਡਾ

  • ਹਰਿਆਣਾ ਵਿਧਾਨ ਸਭਾ ਚੋਣਾਂ ਨਤੀਜੇ 2024 
  • ਭੁਪਿੰਦਰ ਸਿੰਘ ਹੁੱਡਾ ਦਾ ਦਾਅਵਾ 
  • ਕਿਹਾ- ਕਾਂਗਰਸ ਬਹੁਮਤ ਨਾਲ ਬਣਾਉਣ ਜਾ ਰਹੀ ਹੈ ਸਰਕਾਰ 
  • ਫਿਲਹਾਲ ਸ਼ੁਰੂਆਤੀ ਦੌਰ ਦੇ ਰੁਝਾਨ ਆਏ : ਹੁੱਡਾ

Oct 8, 2024 10:44 AM

ਹਰਿਆਣਾ ਦੀ 5 ਸੀਟਾਂ ਤੇ ਆਜ਼ਾਦ ਉਮੀਦਵਾਰ ਅੱਗੇ

ਹਰਿਆਣਾ ਦੀ 5 ਸੀਟਾਂ ’ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਬੀਜੇਪੀ 46 ਸੀਟਾਂ, ਕਾਂਗਰਸ 37 ਸੀਟਾਂ ’ਤੇ ਅੱਗੇ ਚੱਲ ਰਹੀ ਹੈ। 

Oct 8, 2024 10:41 AM

ਹਰਿਆਣਾ ’ਚ ਮੁੜ ਬਣ ਰਹੀ ਹੈ ਬੀਜੇਪੀ ਦੀ ਸਰਕਾਰ- ਵਿਜ

ਇੱਕ ਪਾਸੇ ਜਿੱਥੇ ਹਰਿਆਣਾ ਵਿਧਾਨਸਭਾ ਦੇ ਚੋਣ ਰੁਝਾਨਾਂ ਦੇ ਚੱਲਦੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਬੀਜੇਪੀ ਉਮੀਦਵਾਰ ਅਨੀਲ ਵਿਜ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ’ਚ ਬੀਜੇਪੀ ਦੀ ਇੱਕ ਵਾਰ ਫਿਰ ਤੋਂ ਸਰਕਾਰ ਬਣ ਰਹੀ ਹੈ। 

Oct 8, 2024 10:39 AM

ਡੋਡਾ ਵਿੱਚ ਆਮ ਆਦਮੀ ਪਾਰਟੀ ਅੱਗੇ

ਜੰਮੂ-ਕਸ਼ਮੀਰ ਦੀ ਡੋਡਾ ਵਿਧਾਨ ਸਭਾ ਸੀਟ 'ਤੇ ਆਮ ਆਦਮੀ ਪਾਰਟੀ ਅੱਗੇ ਹੈ।

Oct 8, 2024 10:26 AM

ਜੰਮੂ ਕਸ਼ਮੀਰ ਵਿਧਾਨਸਭਾ ਚੋਣਾਂ ਨਤੀਜੇ 2024

  • ਰੁਝਾਨਾਂ ’ਚ ਬੀਜੇਪੀ ਪਿਛੜੀ 
  • ਕਾਂਗਰਸ-NC ਗਠਜੋੜ ਨੇ ਬਣਾਈ ਹੋਈ ਹੈ ਲੀਡ
  • ਆਮ ਆਦਮੀ ਪਾਰਟੀ ਦੇ ਖਾਤੇ ’ਚ ਸਿਰਫ ਇੱਕ ਸੀਟ

Oct 8, 2024 10:23 AM

ਕੀ ਹਰਿਆਣਾ ’ਚ ਤੀਜੀ ਵਾਰ ਬਣਨ ਜਾ ਰਹੀ ਹੈ ਬੀਜੇਪੀ ਦੀ ਸਰਕਾਰ

  • ਰੁਝਾਨਾਂ ਮੁਤਾਬਿਕ ਭਾਜਪਾ ਬਣਾਉਣ ਜਾ ਰਹੀ ਹੈ ਤੀਜੀ ਵਾਰ ਹਰਿਆਣਾ ’ਚ ਸਰਕਾਰ
  • ਅੱਜ ਤੱਕ ਕੋਈ ਵੀ ਪਾਰਟੀ ਲਗਾਤਾਰ ਤਿੰਨ ਵਾਰ ਹਰਿਆਣਾ ’ਚ ਨਹੀਂ ਬਣਾ ਸਕੀ ਸਰਕਾਰ

Oct 8, 2024 09:58 AM

ਹੁਣ ਹਰਿਆਣਾ ’ਚ ਬੀਜੇਪੀ ਨੂੰ ਮਿਲਿਆ ਬਹੁਮਤ


Oct 8, 2024 09:57 AM

ਹਰਿਆਣਾ ਦੀਆਂ 90 ਸੀਟਾਂ 'ਤੇ ਗਿਣਤੀ

ਰੁਝਾਨਾਂ ’ਚ ਆਇਆ ਵੱਡਾ ਫਰਕ, ਭਾਜਪਾ 46 ਸੀਟਾਂ ਨਾਲ ਮਿਲਿਆ ਬਹੁਮਤ, ਕਾਂਗਰਸ 38 'ਤੇ ਬਣਾਈ ਲੀਡ 

Oct 8, 2024 09:51 AM

ਹਰਿਆਣਾ ਦੇ ਰੁਝਾਣਾਂ ’ਚ ਤੇਜ਼ੀ ਨਾਲ ਬਦਲੇ ਅੰਕੜੇ

  • ਕਾਂਗਰਸ ਤੇ ਬੀਜੇਪੀ ਵਿਚਾਲੇ ਚੱਲ ਰਿਹਾ ਫਸਵਾਂ ਮੁਕਾਬਲਾ 
  • ਆਮ ਆਦਮੀ ਪਾਰਟੀ ਦਾ ਨਹੀਂ ਖੁੱਲ੍ਹਿਆ ਖਾਤਾ 

Oct 8, 2024 09:16 AM

ਕਾਂਗਰਸ ਲਈ ਹਰਿਆਣਾ ਤੋਂ ਆਈ ਖੁਸ਼ਖਬਰੀ

  • ਹਰਿਆਣਾ ਦੀਆਂ 90 ਸੀਟਾਂ 'ਤੇ ਕਾਂਗਰਸ ਨੂੰ ਬਹੁਮਤ 
  • ਰੁਝਾਨਾਂ 'ਚ ਸਰਕਾਰ ਬਣਾਉਂਦੀ ਦਿੱਖ ਰਹੀ ਕਾਂਗਰਸ 
  • 10 ਸਾਲ ਬਾਅਦ ਹਰਿਆਣਾ 'ਚ ਵਾਪਸੀ ਕਰਨ ਲੱਗੀ ਹੈ ਕਾਂਗਰਸ 
  • 'ਆਪ' ਤੇ JJP ਦਾ ਹਾਲੇ ਤੱਕ ਨਹੀਂ ਖੁੱਲ੍ਹਿਆ ਖਾਤਾ 
  • ਕਾਂਗਰਸ ਵਰਕਰਾਂ ਨੇ ਜਸ਼ਨ ਮਨਾਉਣੇ ਕੀਤੇ ਸ਼ੁਰੂ

Oct 8, 2024 09:08 AM

ਜੰਮੂ ਕਸ਼ਮੀਰ ’ਚ ਵੀ ਨੈਸ਼ਨਲ ਕਾਨਫਰੰਸ (NC) ਅਤੇ ਕਾਂਗਰਸ ਗਠਜੋੜ ਅੱਗੇ

ਜੰਮੂ-ਕਸ਼ਮੀਰ: ਰੁਝਾਨਾਂ 'ਚ ਨੈਸ਼ਨਲ ਕਾਨਫਰੰਸ (NC) ਅਤੇ ਕਾਂਗਰਸ ਗਠਜੋੜ 45 ਸੀਟਾਂ 'ਤੇ ਅੱਗੇ ਹੈ। ਭਾਜਪਾ 29 ਸੀਟਾਂ 'ਤੇ, ਪੀਡੀਪੀ 5 'ਤੇ, ਆਜ਼ਾਦ ਅਤੇ ਛੋਟੀਆਂ ਪਾਰਟੀਆਂ 12 ਸੀਟਾਂ 'ਤੇ ਅੱਗੇ ਹਨ। ਬਹੁਮਤ ਦਾ ਅੰਕੜਾ 46 ਹੈ।

Oct 8, 2024 09:07 AM

ਚੋਣ ਦੰਗਲ 2024: ਜੰਮੂ-ਕਸ਼ਮੀਰ ਤੇ ਹਰਿਆਣਾ 'ਚ ਫੈਸਲੇ ਦੀ ਘੜੀ


Oct 8, 2024 09:05 AM

ਜੰਮੂ-ਕਸ਼ਮੀਰ ’ਚ ਵੋਟਾਂ ਦੀ ਗਿਣਤੀ ਜਾਰੀ

ਉਮਰ ਅਬਦੁੱਲਾ ਬਡਗਾਮ ਅਤੇ ਗੰਦਰਬਲ ਦੋਵਾਂ ਸੀਟਾਂ 'ਤੇ ਅੱਗੇ ਹਨ।

Oct 8, 2024 09:05 AM

ਅੰਬਾਲਾ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਚੋਂ ਤਿੰਨ 'ਤੇ ਕਾਂਗਰਸ ਅੱਗੇ

  • ਕਰਨਾਲ ਦੀਆਂ ਸਾਰੀਆਂ ਪੰਜ ਸੀਟਾਂ 'ਤੇ ਕਾਂਗਰਸ ਅੱਗੇ ਹੈ
  • ਕੁਰੂਕਸ਼ੇਤਰ 'ਚ ਤਿੰਨ ਸੀਟਾਂ 'ਤੇ ਕਾਂਗਰਸ ਅਤੇ ਇਕ 'ਤੇ ਭਾਜਪਾ।

Oct 8, 2024 08:33 AM

ਕਰਨਾਲ ਦੀਆਂ ਸਾਰੀਆਂ 5 ਸੀਟਾਂ 'ਤੇ ਕਾਂਗਰਸ ਅੱਗੇ ਹੈ

ਸ਼ੁਰੂਆਤੀ ਰੁਝਾਨਾਂ ’ਚ ਹਰਿਆਣਾ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ। ਕਰਨਾਲ ਦੀਆਂ ਸਾਰੀਆਂ 5 ਸੀਟਾਂ ’ਤੇ ਕਾਂਗਰਸ ਨੇ ਲੀਡ ਬਣਾਈ ਹੋਈ ਹੈ। 

Oct 8, 2024 08:28 AM

ਜੰਮੂ-ਕਸ਼ਮੀਰ ਦੀਆਂ 58 ਸੀਟਾਂ 'ਤੇ ਰੁਝਾਨ, ਕੀ ਹੈ ਭਾਜਪਾ ਦੀ ਹਾਲਤ?

ਜੰਮੂ-ਕਸ਼ਮੀਰ 'ਚ ਹੁਣ ਤੱਕ 58 ਸੀਟਾਂ ਦੇ ਰੁਝਾਨ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ 25 ’ਤੇ ਅੱਗੇ ਹਨ। ਇਸ ਦੇ ਨਾਲ ਹੀ ਭਾਜਪਾ ਨੂੰ ਵੀ 22 ਸੀਟਾਂ 'ਤੇ ਲੀਡ ਹਾਸਲ ਹੈ।

Oct 8, 2024 08:24 AM

ਰੋਹਤਕ ’ਚ ਪੋਸਟਲ ਬੈਲੇਟਾਂ ਦੀ ਗਿਣਤੀ ਸ਼ੁਰੂ

  • ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ ਅੱਗੇ ਹਨ
  • ਭਾਜਪਾ ਉਮੀਦਵਾਰ ਮੰਜੂ ਹੁੱਡਾ ਪਿੱਛੇ 

Oct 8, 2024 08:18 AM

ਸ਼ੁਰੂਆਤੀ ਰੁਝਾਨਾਂ ’ਚ ਵਿਨੇਸ਼ ਫੋਗਾਟ ਅੱਗੇ

  • ਜੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਅੱਗੇ
  • ਉਚਾਨਾ ਕਲਾਂ ਦੇ ਪਿੱਛੇ ਦੁਸ਼ਯੰਤ ਚੌਟਾਲਾ

Oct 8, 2024 08:14 AM

ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਹਰਿਆਣਾ 'ਚ ਇਕ ਸੀਟ 'ਤੇ ਅੱਗੇ

ਪੋਸਟਲ ਬੈਲਟ ਦੀ ਗਿਣਤੀ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਨੇ ਲੀਡ ਲੈ ਲਈ ਹੈ। ਪਾਰਟੀ ਸੂਬੇ 'ਚ ਇਕ ਸੀਟ 'ਤੇ ਅੱਗੇ ਹੈ। ਖਾਸ ਗੱਲ ਇਹ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ 'ਚ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 46 ਸੀਟਾਂ ਦਾ ਅੰਕੜਾ ਛੂਹਣਾ ਹੋਵੇਗਾ।

Oct 8, 2024 08:11 AM

ਚੋਣ ਦੰਗਲ 2024: ਜੰਮੂ-ਕਸ਼ਮੀਰ ਤੇ ਹਰਿਆਣਾ 'ਚ ਫੈਸਲੇ ਦੀ ਘੜੀ


Oct 8, 2024 08:08 AM

ਹੁੱਡਾ, ਨਾਇਬ ਸੈਣੀ ਦੁਸ਼ਯੰਤ ਚੌਟਾਲਾ ਦੀ ਕਿਸਮਤ ਦਾ ਹੋਵੇਗਾ ਫੈਸਲਾ


Oct 8, 2024 08:07 AM

ਜੰਮੂ-ਕਸ਼ਮੀਰ ਦੀਆਂ 90 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ

ਜੰਮੂ-ਕਸ਼ਮੀਰ ਦੀਆਂ 90 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗੰਦਰਬਲ, ਬਡਗਾਮ, ਨੌਸ਼ਹਿਰਾ ਸਮੇਤ ਸਾਰੀਆਂ ਅਹਿਮ ਸੀਟਾਂ 'ਤੇ ਨਜ਼ਰ ਹੈ।

Oct 8, 2024 08:05 AM

ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨਸਭਾ ਚੋਣਾਂ ਦੇ ਅੱਜ ਐਲਾਨੇ ਜਾਣਗੇ ਨਤੀਜੇ

  • ਹਰਿਆਣਾ ’ਚ 93 ਕਾਊਂਟਿੰਗ ਸੈਂਟਰ ਬਣਾਏ ਗਏ
  • ਹੁੱਡਾ, ਨਾਇਬ ਸੈਣੀ, ਦੁਸ਼ਯੰਤ ਚੌਟਾਲਾ ਦੀ ਕਿਸਮਤ ਦਾ ਹੋਵੇਗਾ ਫੈਸਲਾ



Oct 8, 2024 08:03 AM

ਜੇਕਰ ਨੰਬਰ ਨਹੀਂ ਆਉਂਦੇ ਤਾਂ ਇਸ ਦੀ ਜ਼ਿੰਮੇਵਾਰੀ ਮੇਰੀ- ਨਾਇਬ ਸੈਣੀ

  • ਨਤੀਜਿਆਂ ਤੋਂ ਪਹਿਲਾਂ ਨਾਇਬ ਸੈਣੀ ਦਾ ਬਿਆਨ
  • ਹਰਿਆਣਾ 'ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ-ਨਾਇਬ ਸੈਣੀ
  • ਜੇਕਰ ਨੰਬਰ ਨਹੀਂ ਆਉਂਦੇ ਤਾਂ ਇਸ ਦੀ ਜ਼ਿੰਮੇਵਾਰੀ ਮੇਰੀ- ਨਾਇਬ ਸੈਣੀ

Haryana-J&K Assembly Election 2024 Result : ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਨੂੰ ਵੋਟਾਂ ਦੀ ਗਿਣਤੀ ਦਾ ਇੰਤਜ਼ਾਰ ਹੈ। ਅੱਜ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅਧਿਕਾਰਤ ਰਿਪੋਰਟਾਂ ਮੁਤਾਬਕ ਮੰਗਲਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। 

ਚੋਣ ਅਧਿਕਾਰੀ ਅਤੇ ਸਿਆਸੀ ਪਾਰਟੀਆਂ ਦੇ ਏਜੰਟ ਸਵੇਰੇ 5 ਵਜੇ ਤੱਕ ਗਿਣਤੀ ਕੇਂਦਰਾਂ 'ਤੇ ਪਹੁੰਚ ਜਾਣਗੇ। ਗਿਣਤੀ ਪ੍ਰਕਿਰਿਆ ਪੋਸਟਲ ਬੈਲਟ ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਦੀ ਵਰਤੋਂ ਕਰਕੇ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਸਵੇਰੇ 9 ਵਜੇ ਤੋਂ ਸ਼ੁਰੂਆਤੀ ਰੁਝਾਨ ਦਿਖਾਈ ਦੇਣ ਲੱਗ ਜਾਣਗੇ। ਹਾਲਾਂਕਿ ਨਤੀਜਿਆਂ ਦੀ ਸਪੱਸ਼ਟ ਤਸਵੀਰ ਦੁਪਹਿਰ ਬਾਅਦ ਹੀ ਸਾਹਮਣੇ ਆਵੇਗੀ। ਵੋਟਾਂ ਦੀ ਗਿਣਤੀ ਪੂਰੀ ਹੁੰਦੇ ਹੀ ਹਰੇਕ ਹਲਕੇ ਦੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। 

ਕਾਬਿਲੇਗੌਰ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਦੇ 90 ਹਲਕਿਆਂ ਲਈ ਕ੍ਰਮਵਾਰ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਚੋਣਾਂ ਹੋਈਆਂ। ਜਦਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਿੰਗ 5 ਅਕਤੂਬਰ ਨੂੰ ਖਤਮ ਹੋ ਗਈ ਸੀ। ਇਸ ਵਾਰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਅਗਸਤ 2019 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲੀ ਚੋਣ ਸੀ।


- PTC NEWS

Top News view more...

Latest News view more...

PTC NETWORK