Wed, Mar 19, 2025
Whatsapp

ਜਲੰਧਰ: ਸਾਲੇ ਨੇ ਆਪਣੇ ਹੀ ਜੀਜੇ ਦੇ ਘਰ 'ਚ ਵੜ ਕੀਤਾ ਜਾਨਲੇਵਾ ਹਮਲਾ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਕੱਲ੍ਹ ਮੁਲਜ਼ਮਾਂ ਨੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।

Reported by:  PTC News Desk  Edited by:  Shameela Khan -- October 27th 2023 05:03 PM -- Updated: October 27th 2023 05:40 PM
ਜਲੰਧਰ: ਸਾਲੇ ਨੇ ਆਪਣੇ ਹੀ ਜੀਜੇ ਦੇ ਘਰ 'ਚ ਵੜ ਕੀਤਾ ਜਾਨਲੇਵਾ ਹਮਲਾ;  ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਜਲੰਧਰ: ਸਾਲੇ ਨੇ ਆਪਣੇ ਹੀ ਜੀਜੇ ਦੇ ਘਰ 'ਚ ਵੜ ਕੀਤਾ ਜਾਨਲੇਵਾ ਹਮਲਾ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

Punjab News: ਜਲੰਧਰ ਦੇ ਗਾਂਧੀ ਕੈਂਪ ਦੇ ਰਾਮਨਗਰ 'ਚ ਇਕ ਨੌਜਵਾਨ 'ਤੇ ਆਪਣੇ ਜੀਜਾ ਨੇ ਘਰ 'ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਘਟਨਾ ਦੀਆਂ ਕੁਝ ਵੀਡੀਓਜ਼ ਪੀੜਿਤ ਨੌਜਵਾਨ ਦੀ ਭੈਣ ਨੇ ਰਿਕਾਰਡ ਕੀਤੀਆਂ ਹਨ। ਜਿਸ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੀੜਿਤ ਦਾ ਨਾਂਅ ਜਿੰਮੀ ਹੈ ਅਤੇ ਉਹ ਰਾਮਨਗਰ ਵਿੱਚ ਰਹਿੰਦਾ ਹੈ। ਪੀੜਿਤ ਨੇ 5 ਦੋਸ਼ੀਆਂ ਦੇ ਨਾਂ ਦੱਸੇ ਹਨ। ਜਿਸ ਵਿੱਚ ਬੰਟੀ, ਸ਼ਾਂਤੀ, ਨੀਰਜ, ਰੌਕੀ ਅਤੇ ਜੋਤੀ ਦੇ ਨਾਂ ਸ਼ਾਮਲ ਹਨ।


ਰਾਮਨਗਰ ਵਾਸੀ ਜਿੰਮੀ ਨੇ ਦੱਸਿਆ, " ਮੇਰਾ ਵਿਆਹ 10 ਸਾਲ ਪਹਿਲਾਂ ਗਾਂਧੀ ਕੈਂਪ ਵਾਸੀ ਇੱਕ ਔਰਤ ਨਾਲ ਹੋਇਆ ਸੀ। ਕੁਝ ਕਾਰਨਾਂ ਕਰਕੇ ਉਸ ਦਾ ਆਪਣੀ ਪਤਨੀ ਤੋਂ ਤਲਾਕ ਹੋ ਗਿਆ। ਤਲਾਕ ਦਾ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ। ਉਹ ਆਪਣੀ ਪਤਨੀ ਨੂੰ ਖਰਚਾ ਵੀ ਦੇ ਰਿਹਾ ਹੈ। ਪਰ ਫਿਰ ਵੀ ਉਸ ਦੇ ਸਾਲੇ ਨੇ ਰੰਜਿਸ਼ ਰੱਖੀ ਹੋਈ ਸੀ।" 



ਕੱਲ੍ਹ ਮੁਲਜ਼ਮਾਂ ਨੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਘਟਨਾ ਸਮੇਂ ਘਰ 'ਚ ਔਰਤਾਂ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਪੀੜਿਤਾ ਦੀ ਭੈਣ ਵੱਲੋਂ ਬਣਾਈ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK