Sat, Apr 12, 2025
Whatsapp

Jalandhar News : ਜਲੰਧਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 8 ਆਰੋਪੀ ਕਾਬੂ, 5 ਮੋਬਾਈਲ ਫੋਨ, 3 ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ

Jalandhar News : ਅਪਰਾਧ ਨੂੰ ਨੱਥ ਪਾਉਣ ਲਈ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੁਲਿਸ ਕਮਿਸ਼ਨਰ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ

Reported by:  PTC News Desk  Edited by:  Shanker Badra -- April 04th 2025 06:52 PM
Jalandhar News : ਜਲੰਧਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 8 ਆਰੋਪੀ ਕਾਬੂ, 5 ਮੋਬਾਈਲ ਫੋਨ, 3 ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ

Jalandhar News : ਜਲੰਧਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 8 ਆਰੋਪੀ ਕਾਬੂ, 5 ਮੋਬਾਈਲ ਫੋਨ, 3 ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ

Jalandhar News : ਅਪਰਾਧ ਨੂੰ ਨੱਥ ਪਾਉਣ ਲਈ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੁਲਿਸ ਕਮਿਸ਼ਨਰ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ ਅਤੇ ਵਰਤੇ ਗਏ ਹਥਿਆਰਾਂ ਸਮੇਤ ਖੋਹੀਆਂ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। 

ਵੇਰਵਾ ਸਾਝਾਂ ਕਰਦੇ ਹੋਏ ਪੁਲਿਸ ਕਮਿਸ਼ਨਰ, ਜਲੰਧਰ ਨੇ ਕਿਹਾ ਕਿ ਪੁਲਿਸ ਟੀਮ ਕਚਹਿਰੀ ਚੌਕ 'ਤੇ ਤਾਇਨਾਤ ਸੀ। ਇਸ ਦੌਰਾਨ ਪੁਲਿਸ ਟੀਮ ਨੂੰ ਛੇ ਨਾਬਾਲਗਾਂ ਦੇ ਇੱਕ ਸਮੂਹ ਬਾਰੇ ਸੂਚਨਾ ਮਿਲੀ ਜੋ ਕਈ ਚੋਰੀਆਂ ਅਤੇ ਖੋਹਾਂ ਵਿੱਚ ਸ਼ਾਮਲ ਸਨ। ਇਸ ਸਮੂਹ ਨੇ ਹਾਲ ਹੀ ਵਿੱਚ ਇੱਕ ਵਿਅਕਤੀ ਤੋਂ ਛੁਰਾ ਦਿਖਾ ਕੇ ਇੱਕ ਮੋਬਾਈਲ ਫੋਨ ਖੋਹਿਆ ਸੀ। ਇਹ ਸਮੂਹ ਕਥਿਤ ਤੌਰ 'ਤੇ 40 ਕੁਆਰਟਰ ਚੌਕ ਵੱਲ ਇੱਕ ਹੋਰ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਵਧ ਰਿਹਾ ਸੀ।


ਇਸ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ 6 ਵਿਅਕਤੀਆਂ ਦੇ ਸਮੂਹ ਨੂੰ ਫੜ ਲਿਆ। ਐਫਆਈਆਰ ਨੰਬਰ 53, ਮਿਤੀ 02.04.2025 ਅਧੀਨ ਧਾਰਾ 303(2), 304(2), 305, 308(2), 317(2), 191(3), 190, ਅਤੇ 3(5) ਬੀਐਨਐਸ ਥਾਣਾ ਨਵੀ ਬਾਰਾਦਰੀ ਵਿਖੇ ਦਰਜ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਖੋਹ ਕੀਤੇ ਪੰਜ ਮੋਬਾਈਲ ਫੋਨ, ਇੱਕ ਸਪਲੈਂਡਰ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰ, ਇੱਕ ਏਅਰ ਪਿਸਤੌਲ, ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਟੀਮ ਨੇ ਕਈ ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਕਈ ਸ਼ੱਕੀਆਂ ਦਾ ਸਫਲਤਾਪੂਰਵਕ ਪਤਾ ਲਗਾਇਆ ਹੈ। 


- PTC NEWS

Top News view more...

Latest News view more...

PTC NETWORK