Fri, Jan 3, 2025
Whatsapp

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਕੁਚਲੀ 3 ਸਾਲਾ ਬੱਚੀ, ਮੋਗਾ 'ਚ ਟਿੱਪਰ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ

Jalandhar News : ਦੋ ਵੱਖ-ਵੱਖ ਥਾਂਵਾਂ 'ਤੇ ਵਾਪਰੇ ਰੂਹ ਕੰਬਾਊ ਹਾਦਸਿਆਂ 'ਚ ਇੱਕ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੌਜਵਾਨ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਲੰਧਰ 'ਚ 3 ਸਾਲਾ ਬੱਚੀ ਨੂੰ ਦਰੜਨ ਦੇ ਮਾਮਲੇ 'ਚ ਪੁਲਿਸ ਨੇ ਮੌਕੇ 'ਤੇ ਕਾਰ ਸਮੇਤ ਚਾਲਕ ਨੂੰ ਫੜ ਲਿਆ ਹੈ।

Reported by:  PTC News Desk  Edited by:  KRISHAN KUMAR SHARMA -- November 13th 2024 12:25 PM -- Updated: November 13th 2024 12:29 PM
ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਕੁਚਲੀ 3 ਸਾਲਾ ਬੱਚੀ, ਮੋਗਾ 'ਚ ਟਿੱਪਰ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਕੁਚਲੀ 3 ਸਾਲਾ ਬੱਚੀ, ਮੋਗਾ 'ਚ ਟਿੱਪਰ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ

Moga News : ਦੋ ਵੱਖ-ਵੱਖ ਥਾਂਵਾਂ 'ਤੇ ਵਾਪਰੇ ਰੂਹ ਕੰਬਾਊ ਹਾਦਸਿਆਂ 'ਚ ਇੱਕ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੌਜਵਾਨ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਲੰਧਰ 'ਚ 3 ਸਾਲਾ ਬੱਚੀ ਨੂੰ ਦਰੜਨ ਦੇ ਮਾਮਲੇ 'ਚ ਪੁਲਿਸ ਨੇ ਮੌਕੇ 'ਤੇ ਕਾਰ ਸਮੇਤ ਚਾਲਕ ਨੂੰ ਫੜ ਲਿਆ ਹੈ।

ਜਲੰਧਰ 'ਚ ਤੇਜ਼ ਰਫ਼ਤਾਰ ਦਾ ਕਹਿਰ


ਤੇਜ਼ ਰਫਤਾਰ ਕਾਰ ਵੱਲੋਂ ਬੱਚੀ ਨੂੰ ਕੁਚਲਣ ਦੀ ਘਟਨਾ ਸਿਟੀ ਸੈਂਟਰ ਨੇੜੇ ਵਾਪਰੀ ਹੈ, ਜਿਥੇ ਟੀਵੀ ਟਾਵਰ ਦੇ ਕੋਲ ਇੱਕ 3 ਸਾਲ ਦੀ ਬੱਚੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੀ ਦੀ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਕਬਜ਼ੇ 'ਚ ਲੈ ਕੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਮੁਤਾਬਕ ਬੱਚੀ ਕੁਆਰਟਰ ਦੇ ਬਾਹਰ ਬਾਕੀ ਬੱਚਿਆਂ ਨਾਲ ਖੇਡ ਰਹੀ ਸੀ। ਇਸ ਦੌਰਾਨ ਤੇਜ਼ ਰਫਤਾਰ ਸਵਿਫਟ ਕਾਰ ਨੰਬਰ PB46U8521 ਦੇ ਚਾਲਕ ਨੇ ਬੱਚੀ ਨੂੰ ਕੁਚਲ ਦਿੱਤਾ। ਪੁਲਿਸ ਨੇ ਡਰਾਈਵਰ ਨੂੰ ਗੱਡੀ ਸਮੇਤ ਕਾਬੂ ਕਰ ਲਿਆ।

ਮੋਗਾ 'ਚ ਗਲਤ ਸਾਈਡ ਟਿੱਪਰ ਨੇ ਲਈ ਜਾਨ

ਬਾਘਾਪੁਰਾਣਾ ਦੇ ਮੇਨ ਚੌਕ ਵਿਖੇ ਗਲਤ ਸਾਈਡ ਤੋਂ ਆ ਰਹੇ ਇੱਕ ਟਿੱਪਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕ ਇੱਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਅਧੀਨ ਪਿੰਡ ਠੱਠੀ ਭਾਈ ਨਜ਼ਦੀਕ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ ਸਾਢੇ 9 ਵਜੇ ਦੇ ਕਰੀਬ ਹੋਇਆ, ਜਦੋਂ ਠੱਠੀ ਭਾਈ ਪਿੰਡ ਤੋਂ ਚੀਦਾ ਪਿੰਡ ਨੂੰ ਸੜਕ ਤੇ ਗਲਤ ਸਾਈਡ ਨੂੰ ਜਾ ਰਹੇ ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਮੋਹਦੀਪ ਸਿੰਘ ਵਾਸੀ ਕੋਠਾਗੁਰੂ ਵਜੋਂ ਹੋਈ ਹੈ। ਜਦਕਿ ਗੰਭੀਰ ਜ਼ਖ਼ਮੀ ਨੌਜਵਾਨ ਵੀਰੂ ਸਿੰਘ ਦੱਸਿਆ ਜਾ ਰਿਹਾ ਹੈ।

- PTC NEWS

Top News view more...

Latest News view more...

PTC NETWORK