Gas Leak Update : ਜਲੰਧਰ ਬਰਫ ਫੈਕਟਰੀ ’ਚ ਗੈਸ ਲੀਕ ਮਾਮਲਾ, ਪੁਲਿਸ ਨੇ ਫੈਕਟਰੀ ਮਾਲਕ ਸਣੇ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਖਿਲਾਫ ਮਾਮਲਾ ਕੀਤਾ ਦਰਜ
Jalandhar Ice Factory Gas Leak Update : ਜਲੰਧਰ ਵਿੱਚ ਬਰਫ ਦੀ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਬਰਫ ਫੈਕਟਰੀ ਜੈਨ ਆਈਸ ਫੈਕਟਰੀ ਦੇ ਨਾਂ ਉੱਤੇ ਰਜਿਸਟਰ ਹੈ।
ਇਹਨਾਂ ਲੋਕਾਂ ਉੱਤੇ ਪਰਚਾ ਹੋਇਆ ਦਰਜ
ਪੁਲਿਸ ਨੇ ਮਾਲਕ ਸਮੇਤ, ਨਗਰ ਨਿਗਮ ਜਲੰਧਰ, ਫੈਕਟਰੀ ਡਿਪਾਰਟਮੈਂਟ ਪੰਜਾਬ, ਇੰਡਸਟਰੀਅਲ ਡਿਪਾਰਟਮੈਂਟ ਪੰਜਾਬ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਬਿਜਲੀ ਵਿਭਾਗ) ਅਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਮੁਲਜ਼ਮ ਵਜੋਂ ਪਰਚੇ ਵਿੱਚ ਸ਼ਾਮਿਲ ਕੀਤਾ ਹੈ। ਫੈਕਟਰੀ ਦੇ ਮਾਲਕ ਨਿੰਨੀ ਕੁਮਾਰ ਜੈਨ ਅਤੇ ਬਾਕੀ ਵਿਭਾਗਾਂ ਦੇ ਉਸ ਸਮੇਂ ਤੈਨਾਤ ਰਹੇ ਅਫਸਰਾਂ ਉੱਤੇ ਵੀ ਪਰਚਾ ਦਰਜ ਕੀਤਾ ਗਿਆ। ਪਰਚੇ ਵਿੱਚ ਤਫਤੀਸ਼ ਤੋਂ ਬਾਅਦ ਹੋਰ ਨਾਮ ਜੋੜੇ ਜਾਣਗੇ।
ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਮਾਮਲੇ ਵਿੱਚ ਬੀਐਨਐਸ ਦੀ 105 ਅਤੇ 61 ਦੀ ਧਾਰਾ ਲਗਾਈ ਗਈ ਹੈ। ਜਲੰਧਰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂਗਰਵਾਲ ਵੱਲੋਂ ਮੈਜਿਸਟਰੇਟ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ ਜੋ ਕਿ 15 ਦਿਨਾਂ ਦੇ ਵਿੱਚ ਰਿਪੋਰਟ ਸ਼ਾਮਿਲ ਕਰੇਗੀ।
ਬੀਤੇ ਦਿਨ ਵਾਪਰੀ ਸੀ ਘਟਨਾ
ਜ਼ਿਕਰਯੋਗ ਹੈ ਜਲੰਧਰ 'ਚ ਸ਼ਨੀਵਾਰ (21 ਸਤੰਬਰ) ਨੂੰ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋ ਗਈ ਸੀ। ਜਿਸ ਕਾਰਨ ਫੈਕਟਰੀ ਅੰਦਰ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਗੈਸ ਲੀਕੇਜ ਨੂੰ ਰੋਕਿਆ ਸੀ।
ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਜਲੰਧਰ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ ਇੱਕ ਪ੍ਰਾਈਵੇਟ ਸਿਨੇਮਾ ਸਾਹਮਣੇ ਵਾਪਰੀ ਸੀ। ਇਹ ਫੈਕਟਰੀ ਬਾਜ਼ਾਰ ਦੇ ਵਿਚਕਾਰ ਹੈ, ਜਿਸ ਵਿੱਚ ਗੈਸ ਪਾਈਪ ਫਟ ਗਈ ਸੀ। ਗੈਸ ਲੀਕ ਹੋਣ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰ ਉਥੋਂ ਚਲੇ ਗਏ। ਮ੍ਰਿਤਕ ਦੀ ਪਛਾਣ ਸ਼ੀਤਲ (68) ਵਾਸੀ ਕਿਸ਼ਨਪੁਰਾ (ਜਲੰਧਰ) ਵਜੋਂ ਹੋਈ ਹੈ। ਉਹ ਇੱਥੇ 3 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸਾਈਨ ਬੋਰਡ ਲਗਾ ਰਹੇ ਨੌਜਵਾਨ ਨਾਲ ਵਾਪਰਿਆ ਹਾਦਸਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਰਕੇ 50 ਫੀਸਦੀ ਝੁਲਸਿਆ
- PTC NEWS