Jagtar Singh Tara: ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਮਿਲੀ 2 ਘੰਟੇ ਲਈ ਪੈਰੋਲ, ਜਾਣੋ ਕਿਉਂ
Jagtar Singh Tara: ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਤਾਰਾ ਦੀ ਭਤੀਜੀ ਦਾ 3 ਦਸੰਬਰ ਨੂੰ ਵਿਆਹ ਹੈ ਜਿਸ ਜਗਤਾਰ ਸਿੰਘ ਤਾਰਾ ਨੇ ਸ਼ਾਮਲ ਹੋਣਾ ਹੈ।
ਦੱਸ ਦਈਏ ਕਿ ਜਗਤਾਰ ਸਿੰਘ ਤਾਰਾ ਦੇ ਭਰਾ ਦੀ ਅਪ੍ਰੈਲ ’ਚ ਮੌਤ ਹੋ ਚੁੱਕੀ ਹੈ। ਇਸ ਲਈ ਤਾਰਾ ਨੇ ਆਪਣੀ ਭਤੀਜੀ ਦੀ ਵਿਆਹ ’ਚ ਸ਼ਾਮਲ ਹੋਣ ਦੇ ਲਈ ਪੈਰੋਲ ਮੰਗੀ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਤਾਰਾ ਨੂੰ ਪੁਲਿਸ ਕਸਟਡੀ ’ਚ 3 ਦਸੰਬਰ ਨੂੰ ਸਵੇਰ 11 ਵਜੇ ਤੋਂ 1 ਵਜੇ ਦੇ ਵਿਚਾਲੇ ਦੋ ਘੰਟੇ ਦੇ ਲਈ ਭਤੀਜੀ ਦੋ ਵਿਆਹ ’ਚ ਸ਼ਾਮਲ ਹੋਣ ਦੀ ਇਜ਼ਾਜਤ ਦੇ ਦਿੱਤੀ ਹੈ।
ਹਾਲਾਂਕਿ ਤਾਰਾ ਨੇ ਸਵੇਰ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਤਾਰਾ ਦੀ ਭਤੀਜੀ ਦਾ ਰੋਪੜ ਦੇ ਪਿੰਡ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ ’ਚ 3 ਦਸੰਬਰ ਨੂੰ ਆਨੰਦ ਕਾਰਜ ਹੋਣਾ ਹੈ। ਜਗਤਾਰ ਸਿੰਘ ਤਾਰਾ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਹੈ।
ਇਹ ਵੀ ਪੜ੍ਹੋ: Chandigarh PG Hidden Camera: ਕੁੜੀਆਂ ਦੇ ਪੀਜੀ ’ਚੋਂ ਮਿਲਿਆ SPY ਕੈਮਰਾ, ਸਾਥੀ ਕੁੜੀਆਂ ਦੀ ਬਣਾਈ ਜਾ ਰਹੀ ਸੀ ਇਤਰਾਜਯੋਗ ਵੀਡੀਓ
- PTC NEWS