Mon, Mar 17, 2025
Whatsapp

Jagraon Encounter News : ਜਗਰਾਓਂ ’ਚ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ ; ਜਿਊਲਰਜ਼ ਦੀ ਦੁਕਾਨ ’ਤੇ ਬਾਰ ਚਲਾਈਆਂ ਸੀ ਗੋਲੀਆਂ

ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਲੱਖੇ ਵਾਲੇ ਜੇਵਲੇਰਜ਼ ਦੀ ਦੁਕਾਨ ਦੇ ਬਾਹਰ ਫਾਇਰਿੰਗ ਦੌਰਾਨ ਪੁਲਿਸ ਨੂੰ ਸੀਸੀਟੀਵੀ ਮਿਲੀ ਸੀ,ਉਸਦੇ ਅਧਾਰ ’ਤੇ ਪੁਲਿਸ ਨੇ ਬੜੇ ਤਕਨੀਕੀ ਢੰਗ ਨਾਲ ਇਨ੍ਹਾਂ ਤੱਕ ਪਹੁੰਚ ਕੀਤੀ

Reported by:  PTC News Desk  Edited by:  Aarti -- March 16th 2025 11:59 AM
Jagraon Encounter News : ਜਗਰਾਓਂ ’ਚ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ ; ਜਿਊਲਰਜ਼ ਦੀ ਦੁਕਾਨ ’ਤੇ ਬਾਰ ਚਲਾਈਆਂ ਸੀ ਗੋਲੀਆਂ

Jagraon Encounter News : ਜਗਰਾਓਂ ’ਚ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ ; ਜਿਊਲਰਜ਼ ਦੀ ਦੁਕਾਨ ’ਤੇ ਬਾਰ ਚਲਾਈਆਂ ਸੀ ਗੋਲੀਆਂ

Jagraon Encounter  News :  ਪਿਛਲੇ ਹਫਤੇ ਜਗਰਾਓਂ ਦੇ ਲੱਖੇ ਵਾਲੇ ਜੇਵਲਰਜ਼ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜ਼ਵਾਨਾਂ ਵਿੱਚੋ ਅੱਜ ਇੱਕ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ,ਜਿਸ ਦੀ ਪਛਾਣ ਕ੍ਰਿਸ਼ਨ ਅੱਕੀ ਦੇ ਰੂਪ ਵਿਚ ਹੋਈ ਹੈ ਤੇ ਇਹ ਜ਼ੀਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਜਗਰਾਓਂ ਦੇ ਪਿੰਡ ਸਦਰਪੁਰਾ ਵਿੱਚ ਸੀਆਈਏ ਪੁਲਿਸ ਤੇ ਏਜੀਟੀਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ’ਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੌਰਾਨ ਇਸਦੀ ਲੱਤ ਵਿਚ ਗੋਲੀਆਂ ਮਾਰ ਕੇ ਇਸਨੂੰ ਜਖ਼ਮੀ ਕਰ ਦਿੱਤਾ ਗਿਆ। ਫਿਲਹਾਲ ਹੁਣ ਇਸਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਓਂ ਦਾਖਿਲ ਕਰਵਾ ਦਿੱਤਾ ਗਿਆ ਹੈ ਤੇ ਇਸਦੇ ਦੂਜੇ ਸਾਥੀ ਦੀਪੂ ਮੋਗਾ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।


ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਲੱਖੇ ਵਾਲੇ ਜਿਊਲਰਜ਼ ਦੀ ਦੁਕਾਨ ਦੇ ਬਾਹਰ ਫਾਇਰਿੰਗ ਦੌਰਾਨ ਪੁਲਿਸ ਨੂੰ ਸੀਸੀਟੀਵੀ ਮਿਲੀ ਸੀ,ਉਸਦੇ ਅਧਾਰ  ’ਤੇ ਪੁਲਿਸ ਨੇ ਬੜੇ ਤਕਨੀਕੀ ਢੰਗ ਨਾਲ ਇਨ੍ਹਾਂ ਤੱਕ ਪਹੁੰਚ ਕੀਤੀ ਤੇ ਅੱਜ ਜਦੋਂ ਇਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ’ਤੇ ਇਸਨੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੌਰਾਨ ਇਸਨੂੰ ਜਖ਼ਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ। 

ਇਸਦੇ ਕੋਲੋਂ ਇੱਕ ਪਿਸਤੌਲ ’ਤੇ ਦੋ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਦੂਜੇ ਸਾਥੀ ਦੀ ਪਛਾਣ ਹੋ ਗਈ ਹੈ ਤੇ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੋਵੇਂ ਗੈਂਗਸਟਰ ਹਨ ਅਤੇ ਕਿਹੜੇ ਗਰੁੱਪ ਨਾਲ ਸਬੰਧ ਰੱਖਦੇ ਹਨ,ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Barnala Blast News : ਬਰਨਾਲਾ ’ਚ ਹੋਇਆ ਜ਼ੋਰਦਾਰ ਧਮਾਕਾ; ਧਮਾਕੇ ਮਗਰੋਂ ਮਕਾਨ ਦੀਆਂ 3 ਛੱਤਾਂ ਡਿੱਗੀਆਂ, ਪਤੀ-ਪਤਨੀ ਝੁਲਸੇ

- PTC NEWS

Top News view more...

Latest News view more...

PTC NETWORK