Dallewal Massage to Farmers : ਡਟੇ ਹੋਏ ਹਨ ਜਗਜੀਤ ਸਿੰਘ ਡੱਲੇਵਾਲ, ਮੁਲਾਕਾਤ ਕਰਕੇ ਆਏ ਕਿਸਾਨ ਆਗੂਆਂ ਦੇ ਹੱਥ ਭੇਜਿਆ ਸੁਨੇਹਾ
Dallewal letter to Farmers : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Dallewal Health News) ਬਿਲਕੁਲ ਠੀਕ ਹਨ ਅਤੇ ਪੰਜਾਬ ਪੁਲਿਸ (Punjab Police) ਦੀ ਹਿਰਾਸਤ ਵਿੱਚ ਵੀ ਭੁੱਖ ਹੜਤਾਲ 'ਤੇ ਪੂਰੀ ਤਰ੍ਹਾਂ ਡੱਟੇ ਹੋਏ ਹਨ। ਇਹ ਦਾਅਵਾ ਡੱਲੇਵਾਲ ਨੂੰ ਮਿਲ ਕੇ ਆਏ 4 ਕਿਸਾਨ ਆਗੂਆਂ ਨੇ ਕੀਤਾ ਹੈ। ਇਨ੍ਹਾਂ ਕਿਸਾਨ ਆਗੂਆਂ ਵਿੱਚ ਮਾਨ ਸਿੰਘ, ਗੁਰਦੇਵ ਸਿੰਘ ਜੰਡੋਲੀ, ਉਜਾਗਰ ਸਿੰਘ ਤੇ ਜਵਾਹਰ ਲਾਲ ਨੇ ਕੀਤਾ ਹੈ, ਜਿਨ੍ਹਾਂ ਨੂੰ ਸਵੇਰੇ ਮਿਲਣ ਗਿਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਮੁਲਾਕਾਤ ਲਈ ਲੈ ਗਈ ਸੀ।
ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ ਦੇ ਦਸਤਖਤਾਂ ਹੇਠ ਕਿਸਾਨਾਂ ਦੇ ਨਾਮ ਇੱਕ ਸੁਨੇਹਾ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਦੀਆਂ ਮੈਡੀਕਲ ਟੀਮਾਂ ਦੇ ਝਾਂਸੇ ਵਿੱਚ ਨਾ ਆਉਣ, ਕਿਉਂਕਿ ਇਹ ਟੀਮਾਂ ਸਰਾਸਰ ਝੂਠ ਬੋਲ ਰਹੀਆਂ ਹਨ ਕਿ ਡੱਲੇਵਾਲ, ਮੈਡੀਕਲ ਟ੍ਰੀਟਮੈਂਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ 19 ਮਾਰਚ ਤੋਂ ਲਗਾਤਾਰ ਪਾਣੀ ਛੱਡਿਆ ਹੋਇਆ ਹੈ ਅਤੇ ਭੁੱਖ ਹੜਤਾਲ ਜਿਉਂ ਦੀ ਤਿਉਂ ਜਾਰੀ ਹੈ।
ਦੱਸ ਦਈਏ ਕਿ ਉਕਤ ਚਾਰੇ ਕਿਸਾਨ ਆਗੂ ਦੁਪਹਿਰ ਸਮੇਂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਗਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਅਰਬਨ ਸਟੇਟ ਪਟਿਆਲਾ ਵਿੱਚ ਰੱਖਿਆ ਸੀ। ਉਪਰੰਤ ਛੱਡਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਇਹ ਸੁਨੇਹਾ ਪ੍ਰਾਪਤ ਹੋਇਆ।
ਇਸ ਸੁਨੇਹੇ ਰਾਹੀਂ ਕਿਸਾਨ ਆਗੂ ਨੇ ਕਿਹਾ ਹੈ ਕਿ ਉਹ ਓਨਾ ਚਿਰ ਤੱਕ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਣਗੇ, ਜਦੋਂ ਤੱਕ ਸਾਰੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਡੱਲੇਵਾਲ ਨੇ ਜਾਨ ਦਾ ਖਦਸ਼ਾ ਪ੍ਰਗਟਾਇਆ
ਸੁਨੇਹਾ ਲੈ ਕੇ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਡੱਲੇਵਾਲ ਨੂੰ ਸਖਤ ਪਹਿਰੇ ਹੇਠ ਰੱਖਿਆ ਹੋਇਆ ਹੈ। ਇਸ ਚਿੱਠੀ ਕਿਸਾਨ ਆਗੂ ਵੱਲੋਂ ਇਹ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਡਾਕਟਰਾਂ ਰਾਹੀਂ ਉਨ੍ਹਾਂ ਨੂੰ ਮਰਵਾ ਵੀ ਸਕਦੀਆਂ ਹਨ।
ਪੜ੍ਹੋ...ਜਗਜੀਤ ਸਿੰਘ ਡੱਲੇਵਾਲ ਦਾ ਪੂਰਾ ਸੰਦੇਸ਼
- PTC NEWS