Fri, Dec 20, 2024
Whatsapp

Jagjit Singh Dallewal Hunger Strike Day 25th : ਬੇਹੋਸ਼ ਹੋਣ ਮਗਰੋਂ ਡੱਲੇਵਾਲ ਦੀ ਸਿਹਤ ਬਣੀ ਬੇਹੱਦ ਨਾਜ਼ੁਕ; ਮਲਟੀ ਆਰਗਨ ਫੇਲ ਹੋਣ ਦਾ ਖਦਸ਼ਾ, ਪੰਧੇਰ ਦੀ ਚਿਤਾਵਨੀ

ਡੱਲੇਵਾਲ ਨੂੰ ਦਿਲ ਦੇ ਦੌਰੇ ਅਤੇ ਮਲਟੀ ਆਰਗਨ ਫੇਲ ਹੋਣ ਦਾ ਵੀ ਖਤਰਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਵੀ ਉਹ ਬੇਹੋਸ਼ ਹੋ ਗਏ ਸੀ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਡੱਲੇਵਾਲ ਦਾ ਮਰਨ ਵਰਤ ਸ਼ੁੱਕਰਵਾਰ ਨੂੰ 25ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।

Reported by:  PTC News Desk  Edited by:  Aarti -- December 20th 2024 10:35 AM -- Updated: December 20th 2024 10:54 AM
Jagjit Singh Dallewal Hunger Strike Day 25th : ਬੇਹੋਸ਼ ਹੋਣ ਮਗਰੋਂ ਡੱਲੇਵਾਲ ਦੀ ਸਿਹਤ ਬਣੀ ਬੇਹੱਦ ਨਾਜ਼ੁਕ; ਮਲਟੀ ਆਰਗਨ ਫੇਲ ਹੋਣ ਦਾ ਖਦਸ਼ਾ, ਪੰਧੇਰ ਦੀ  ਚਿਤਾਵਨੀ

Jagjit Singh Dallewal Hunger Strike Day 25th : ਬੇਹੋਸ਼ ਹੋਣ ਮਗਰੋਂ ਡੱਲੇਵਾਲ ਦੀ ਸਿਹਤ ਬਣੀ ਬੇਹੱਦ ਨਾਜ਼ੁਕ; ਮਲਟੀ ਆਰਗਨ ਫੇਲ ਹੋਣ ਦਾ ਖਦਸ਼ਾ, ਪੰਧੇਰ ਦੀ ਚਿਤਾਵਨੀ

Jagjit Singh Dallewal Hunger Strike Day 25th :  ਖਨੌਰੀ ਸਰਹੱਦ 'ਤੇ ਮਰਨ ਵਰਤ 'ਤੇ ਬੈਠੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੁਝ ਵੀ ਹੋ ਸਕਦਾ ਹੈ।

ਡੱਲੇਵਾਲ ਨੂੰ ਦਿਲ ਦੇ ਦੌਰੇ ਅਤੇ ਮਲਟੀ ਆਰਗਨ ਫੇਲ ਹੋਣ ਦਾ ਵੀ ਖਤਰਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਵੀ ਉਹ ਬੇਹੋਸ਼ ਹੋ ਗਏ ਸੀ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਡੱਲੇਵਾਲ ਦਾ ਮਰਨ ਵਰਤ ਸ਼ੁੱਕਰਵਾਰ ਨੂੰ 25ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।

ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਦੇ ਕਈ ਅੰਗਾਂ ਦੇ ਕੰਮ ਨਾ ਕਰਨ ਦਾ ਖਤਰਾ ਹੈ। 66 ਸਾਲਾਂ ਡੱਲੇਵਾਲ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨਾਂ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੇਂਦਰ 'ਤੇ ਦਬਾਅ ਬਣਾਉਣ ਲਈ ਮਰਨ ਵਰਤ 'ਤੇ ਹਨ।

ਦੂਜੇ ਪਾਸੇ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਸਪੱਸ਼ਟ ਕਰਨ ਕਿ ਉਹ ਦਿੱਲੀ ਦੇ ਹੱਕ ’ਚ ਭੁਗਤਣਗੇ ? ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ’ਚ ਸਰਕਾਰਾਂ ਲੱਗੀਆਂ ਹੋਈਆਂ। ਪੰਜਾਬ ਤੋਂ ਖਨੌਰੀ ਵੱਲ ਫੋਰਸਾਂ ਵੱਧ ਰਹੀਆਂ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚਣਗੇ ਪਵੇਗਾ। 

ਇਹ ਵੀ ਪੜ੍ਹੋ : Cold Wave Yellow Alert In Punjab : ਪੰਜਾਬ-ਚੰਡੀਗੜ੍ਹ 'ਚ 5 ਦਿਨਾਂ ਤੱਕ ਸੀਤ ਲਹਿਰ ਤੋਂ ਨਹੀਂ ਮਿਲੇਗੀ ਰਾਹਤ; ਇਨ੍ਹਾਂ 10 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ ਜਾਰੀ

- PTC NEWS

Top News view more...

Latest News view more...

PTC NETWORK