Kangana Ranaut ਦੀਆਂ ਵਧੀਆਂ ਮੁਸ਼ਕਿਲਾਂ! ਜਬਲਪੁਰ ਅਦਾਲਤ ਨੇ ਇਸ ਮਾਮਲੇ 'ਚ ਭੇਜਿਆ ਨੋਟਿਸ
Kangana Ranaut Controversy : ਫਿਲਮ ਅਭਿਨੇਤਰੀ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ BJP MP ਕੰਗਨਾ ਰਣੌਤ ਨੂੰ ਹੁਣ ਆਪਣੇ ਇਕ ਹੋਰ ਬਿਆਨ 'ਤੇ ਅਦਾਲਤ 'ਚ ਸਪੱਸ਼ਟੀਕਰਨ ਦੇਣਾ ਹੋਵੇਗਾ। ਦੇਸ਼ ਦੀ ਆਜ਼ਾਦੀ 'ਤੇ ਦਿੱਤੇ ਗਏ ਵਿਵਾਦਤ ਬਿਆਨ 'ਤੇ ਜਬਲਪੁਰ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਆਪਣੀ ਅਦਾਕਾਰੀ ਦੀ ਬਜਾਏ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੂੰ ਜਬਲਪੁਰ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ।
ਸ਼ਿਕਾਇਤਕਰਤਾ ਵਕੀਲ ਅਮਿਤ ਸਾਹੂ ਦਾ ਕਹਿਣਾ ਹੈ ਕਿ ਦੇਸ਼ ਦੀ ਆਜ਼ਾਦੀ 'ਤੇ ਕੰਗਨਾ ਰਣੌਤ ਦੇ ਬਿਆਨ ਨੇ ਨਾ ਸਿਰਫ਼ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ, ਸਗੋਂ ਹਰ ਭਾਰਤੀ ਨੂੰ ਵੀ ਦੁੱਖ ਪਹੁੰਚਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੰਗਣਾ ਦਾ ਬਿਆਨ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਅਮਰ ਸ਼ਹੀਦਾਂ ਦਾ ਅਪਮਾਨ ਹੈ। ਦੇਸ਼ ਨੂੰ ਲੰਬੇ ਸੰਘਰਸ਼ ਅਤੇ ਕੁਰਬਾਨੀ ਤੋਂ ਬਾਅਦ 1947 ਵਿੱਚ ਆਜ਼ਾਦੀ ਮਿਲੀ।
ਕੰਗਨਾ ਰਣੌਤ ਦਿੱਤਾ ਸੀ ਇਹ ਬਿਆਨ
ਦੱਸ ਦੇਈਏ ਕਿ ਕੰਗਨਾ ਨੇ ਸਾਲ 2021 ਵਿੱਚ ਕਿਹਾ ਸੀ ਕਿ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ, ਇਹ ਆਜ਼ਾਦੀ ਨਹੀਂ ਸਗੋਂ ਭੀਖ ਮੰਗਣੀ ਸੀ। ਅਸਲ ਆਜ਼ਾਦੀ 2014 ਵਿੱਚ ਪ੍ਰਾਪਤ ਕੀਤੀ ਗਈ ਸੀ। ਉਨ੍ਹਾਂ ਦੇ ਇਸ ਬਿਆਨ 'ਤੇ ਜਿੱਥੇ ਭਾਰੀ ਹੰਗਾਮਾ ਹੋਇਆ, ਉੱਥੇ ਹੀ ਹਰ ਵਰਗ ਦੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਸਨ। ਉਸ ਦੇ ਬਿਆਨ 'ਤੇ ਕਈ ਰਾਜਾਂ 'ਚ ਕੇਸ ਵੀ ਦਰਜ ਕੀਤੇ ਗਏ ਸਨ।
- PTC NEWS