Desh Bhagat University ਦੇ ਵਾਈਸ ਪ੍ਰੈਜ਼ੀਡੈਂਟ ਨੂੰ ਕੀਤਾ ਇਸਰੋ-ਆਈਆਈਆਰਐਸ ਨੇ ਸਨਮਾਨਿਤ
Mandi Gobindgarh News : ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੂੰ ਦੇਹਰਾਦੂਨ ਵਿੱਚ ਇੱਕ ਰਾਸ਼ਟਰੀ ਸਮਾਰੋਹ ਵਿੱਚ ਇਸਰੋ-ਆਈਆਈਆਰਐਸ ਨੇ ਦੇਸ਼ ਦੇ ਸਰਵੋਤਮ ਸਟਾਰਟ ਕੋਆਰਡੀਨੇਟਰ ਵਜੋਂ ਸਨਮਾਨਿਤ ਕੀਤਾ ਹੈ।
ਦੱਸ ਦਈਏ ਕਿ ਉਨ੍ਹਾਂ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਜਾਗਰੂਕਤਾ ਸਿਖਲਾਈ (START) ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਸਾਲਾਨਾ ਪੁਰਸਕਾਰ 2025 ਪ੍ਰਾਪਤ ਹੋਇਆ।
ਇਹ ਪੁਰਸਕਾਰ ਇਸਰੋ ਦੇ ਸਾਬਕਾ ਚੇਅਰਮੈਨ ਪਦਮਸ਼੍ਰੀ ਡਾ. ਏ. ਐਸ. ਕਿਰਨ ਕੁਮਾਰ ਦੁਆਰਾ ਦਿੱਤਾ ਗਿਆ। ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ (ਪੰਜਾਬ) ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਡਾ. ਸਦਾਵਰਤੀ ਨੂੰ ਵਧਾਈ ਦਿੰਦੇ ਹੋਏ ਇਸਨੂੰ ਪੂਰੀ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਦੱਸਿਆ।
ਇਹ ਵੀ ਪੜ੍ਹੋ : Farmers Released From Patiala Jail : ਪਟਿਆਲਾ ਜੇਲ੍ਹ ਤੋਂ ਕਿਸਾਨਾਂ ਨੂੰ ਕੀਤਾ ਰਿਹਾਅ; ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕੀਤਾ ਗਿਆ ਸੀ ਗ੍ਰਿਫਤਾਰ
- PTC NEWS