Wed, Apr 2, 2025
Whatsapp

IPL 2025 schedule : ਆਈਪੀਐਲ 2025 ਦਾ ਸ਼ਡਿਊਲ ਜਾਰੀ, KKR ਤੇ RCB ਕਰਨਗੇ ਉਦਘਾਟਨ, 25 ਮਈ ਨੂੰ ਫਾਈਨਲ, ਵੇਖੋ ਚੰਡੀਗੜ੍ਹ 'ਚ ਕਿੰਨੇ ਮੈਚ

IPL 2025 schedule : ਪੰਜਾਬ ਕਿੰਗਜ਼ ਦੇ ਚਾਰ ਘਰੇਲੂ ਮੈਚ ਮੁੱਲਾਂਪੁਰ ਅਤੇ ਤਿੰਨ ਧਰਮਸ਼ਾਲਾ ਵਿੱਚ ਹੋਣਗੇ। ਕੁਆਲੀਫਾਇਰ-1 20 ਮਈ ਨੂੰ ਅਤੇ ਐਲੀਮੀਨੇਟਰ-2 21 ਮਈ ਨੂੰ ਹੈਦਰਾਬਾਦ ਵਿੱਚ ਹੋਵੇਗਾ। 23 ਮਈ ਨੂੰ ਕੁਆਲੀਫਾਈਰ 2 ਅਤੇ 25 ਮਈ ਨੂੰ ਫਾਈਨਲ ਮੁਕਾਬਲਾ ਹੋਵੇਗਾ।

Reported by:  PTC News Desk  Edited by:  KRISHAN KUMAR SHARMA -- February 16th 2025 07:36 PM -- Updated: February 16th 2025 08:00 PM
IPL 2025 schedule : ਆਈਪੀਐਲ 2025 ਦਾ ਸ਼ਡਿਊਲ ਜਾਰੀ, KKR ਤੇ RCB ਕਰਨਗੇ ਉਦਘਾਟਨ, 25 ਮਈ ਨੂੰ ਫਾਈਨਲ, ਵੇਖੋ ਚੰਡੀਗੜ੍ਹ 'ਚ ਕਿੰਨੇ ਮੈਚ

IPL 2025 schedule : ਆਈਪੀਐਲ 2025 ਦਾ ਸ਼ਡਿਊਲ ਜਾਰੀ, KKR ਤੇ RCB ਕਰਨਗੇ ਉਦਘਾਟਨ, 25 ਮਈ ਨੂੰ ਫਾਈਨਲ, ਵੇਖੋ ਚੰਡੀਗੜ੍ਹ 'ਚ ਕਿੰਨੇ ਮੈਚ

IPL 2025 Full Schedule News : ਇੰਡੀਅਨ ਪ੍ਰੀਮੀਅਰ ਲੀਗ 2025 22 ਮਾਰਚ ਤੋਂ ਕੋਲਕਾਤਾ ਵਿੱਚ ਸ਼ੁਰੂ ਹੋਵੇਗੀ। ਬੀਸੀਸੀਆਈ ਨੇ ਐਤਵਾਰ ਨੂੰ ਅਧਿਕਾਰਤ ਤੌਰ 'ਤੇ 18ਵੇਂ ਸੀਜ਼ਨ ਦੇ ਸ਼ੈਡਿਊਲ ਦਾ ਐਲਾਨ ਕੀਤਾ। ਈਡਨ ਗਾਰਡਨ 'ਤੇ ਸ਼ੁਰੂਆਤੀ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਫਾਈਨਲ ਮੈਚ ਵੀ 25 ਮਈ ਨੂੰ ਵੋਇਸੀ ਗਰਾਊਂਡ ਵਿੱਚ ਹੋਵੇਗਾ। 13 ਸ਼ਹਿਰਾਂ ਵਿੱਚ 10 ਟੀਮਾਂ ਵਿਚਕਾਰ ਕੁੱਲ 74 ਮੈਚ ਖੇਡੇ ਜਾਣਗੇ।

ਆਈਪੀਐਲ ਦਾ ਪੂਰਾ ਸ਼ਡਿਊਲ ਵੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ...


25 ਮਈ ਨੂੰ ਹੋਵੇਗਾ ਫਾਈਨਲ ਮੁਕਾਬਲਾ

IPL ਦਾ ਸਭ ਤੋਂ ਵੱਡਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ 23 ਮਾਰਚ ਨੂੰ ਚੇਨਈ ਵਿੱਚ ਹੋਵੇਗਾ। ਇਸ ਤੋਂ ਬਾਅਦ 20 ਅਪ੍ਰੈਲ ਨੂੰ ਵੀ ਦੋਵੇਂ ਟੀਮਾਂ ਭਿੜਨਗੀਆਂ। ਪੰਜਾਬ ਕਿੰਗਜ਼ ਦੇ ਚਾਰ ਘਰੇਲੂ ਮੈਚ ਮੁੱਲਾਂਪੁਰ ਅਤੇ ਤਿੰਨ ਧਰਮਸ਼ਾਲਾ ਵਿੱਚ ਹੋਣਗੇ। ਕੁਆਲੀਫਾਇਰ-1 20 ਮਈ ਨੂੰ ਅਤੇ ਐਲੀਮੀਨੇਟਰ-2 21 ਮਈ ਨੂੰ ਹੈਦਰਾਬਾਦ ਵਿੱਚ ਹੋਵੇਗਾ। 23 ਮਈ ਨੂੰ ਕੁਆਲੀਫਾਈਰ 2 ਅਤੇ 25 ਮਈ ਨੂੰ ਫਾਈਨਲ ਮੁਕਾਬਲਾ ਹੋਵੇਗਾ।

ਨਾਕਆਊਟ ਮੈਚ ਦੀਆਂ ਤਾਰੀਖਾਂ

  • 20 ਮਈ- ਕੁਆਲੀਫਾਇਰ-1
  • 21 ਮਈ- ਐਲੀਮੀਨੇਟਰ
  • 23 ਮਈ- ਕੁਆਲੀਫਾਇਰ-2
  • 25 ਮਈ- ਫਾਈਨਲ

ਖਿਤਾਬ ਬਚਾਉਣ ਉਤਰੇਗੀ ਕੇਕੇਆਰ

ਤੁਹਾਨੂੰ ਪਤਾ ਹੋਵੇਗਾ ਕਿ IPL 2024 ਦੇ ਫਾਈਨਲ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇਕਤਰਫਾ ਹਰਾ ਕੇ ਆਪਣਾ ਤੀਜਾ ਖਿਤਾਬ ਜਿੱਤਿਆ ਸੀ। ਗੌਤਮ ਗੰਭੀਰ ਦੀ ਸਲਾਹਕਾਰ ਅਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ, ਕੋਲਕਾਤਾ ਨੇ 2014 ਤੋਂ ਬਾਅਦ ਆਪਣੀ ਦੂਜੀ ਟਰਾਫੀ ਜਿੱਤੀ ਅਤੇ ਕੁੱਲ ਮਿਲਾ ਕੇ ਤੀਜਾ ਸਥਾਨ ਹਾਸਲ ਕੀਤਾ।

- PTC NEWS

Top News view more...

Latest News view more...

PTC NETWORK