Highlights: ਬਾਰਿਸ਼ ਨੇ ਟਾਲਿਆ ਅੱਜ ਦਾ ਮੈਚ; ਭਲਕੇ CSK ਤੇ GT ਵਿਚਕਾਰ ਹੋਵੇਗਾ ਮਹਾਮੁਕਾਬਲਾ
May 28, 2023 11:10 PM
ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ ਮੈਚ
ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਕਾਰਨ ਅੱਜ ਮੈਚ ਨਹੀਂ ਹੋ ਸਕਿਆ। ਬਾਰਿਸ਼ ਦੇਰ ਰਾਤ 11 ਵਜੇ ਰੁਕ ਗਈ, ਪਰ ਮੈਦਾਨ ਨੂੰ ਖੇਡਣ ਯੋਗ ਬਣਾਉਣ ਵਿੱਚ ਘੱਟੋ-ਘੱਟ ਇੱਕ ਘੰਟਾ ਲੱਗੇਗਾ। ਜੇਕਰ ਉਸ ਤੋਂ ਬਾਅਦ ਕੋਈ ਮੈਚ ਹੁੰਦਾ ਤਾਂ ਦੋਵਾਂ ਨੂੰ ਪੰਜ-ਪੰਜ ਓਵਰ ਹੀ ਮਿਲੇ। ਅੰਪਾਇਰਾਂ ਨੇ ਦੋਵਾਂ ਟੀਮਾਂ ਦੇ ਕੋਚ ਅਤੇ ਕਪਤਾਨ ਨਾਲ ਗੱਲ ਕਰਨ ਤੋਂ ਬਾਅਦ ਅੱਜ ਦਾ ਮੈਚ ਮੁਲਤਵੀ ਕਰ ਦਿੱਤਾ। ਹੁਣ ਇਹ ਸੋਮਵਾਰ ਨੂੰ ਸਵੇਰੇ 7:30 ਵਜੇ ਤੋਂ ਰਿਜ਼ਰਵ ਡੇਅ 'ਤੇ ਖੇਡਿਆ ਜਾਵੇਗਾ। ਨੌਂ ਵਜੇ ਮੀਂਹ ਬੰਦ ਹੋ ਗਿਆ ਸੀ ਅਤੇ ਮੈਦਾਨ ਲਗਭਗ ਖੇਡਣ ਯੋਗ ਸੀ, ਪਰ ਬਾਰਿਸ਼ ਫਿਰ ਆ ਗਈ। ਇਸ ਤੋਂ ਬਾਅਦ ਰਾਤ 11 ਵਜੇ ਮੀਂਹ ਰੁਕ ਗਿਆ।
The #Final of the #TATAIPL 2023 has been moved to the reserve day on 29th May - 7:30 PM IST at the Narendra Modi Stadium, Ahmedabad.
— IndianPremierLeague (@IPL) May 28, 2023
Physical tickets for today will be valid tomorrow. We request you to keep the tickets safe & intact. #CSKvGT pic.twitter.com/d3DrPVrIVD
May 28, 2023 10:52 PM
ਅੰਪਾਇਰਾਂ ਨੇ ਦਿੱਤੀ ਅਪਡੇਟ
ਕੁਮੈਂਟੇਟਰ ਸਾਈਮਨ ਡੌਲ ਨਾਲ ਗੱਲ ਕਰਦੇ ਹੋਏ ਅੰਪਾਇਰ ਨਿਤਿਨ ਮੇਨਨ ਅਤੇ ਰਾਡ ਟਕਰ ਨੇ ਕਿਹਾ, ''ਰਾਤ ਕਰੀਬ ਨੌਂ ਵਜੇ ਹਾਲਾਤ ਬਹੁਤ ਚੰਗੇ ਸਨ। ਤਿੰਨ ਘੰਟੇ ਦੀ ਬਰਸਾਤ ਤੋਂ ਬਾਅਦ ਵੀ ਅਸੀਂ ਕਾਫੀ ਆਸਵੰਦ ਸੀ ਪਰ ਬਦਕਿਸਮਤੀ ਨਾਲ ਬਾਰਿਸ਼ ਫਿਰ ਤੋਂ ਸ਼ੁਰੂ ਹੋ ਗਈ ਹੈ। ਅਸੀਂ ਦੇਰ ਰਾਤ 12:06 ਤੱਕ ਮੈਚ ਸ਼ੁਰੂ ਕਰ ਸਕਦੇ ਹਾਂ। ਗਰਾਊਂਡਸਮੈਨ ਨੂੰ ਮੈਦਾਨ ਅਤੇ ਪਿੱਚ ਨੂੰ ਸੁਕਾਉਣ ਲਈ ਘੱਟੋ-ਘੱਟ ਇੱਕ ਘੰਟਾ ਚਾਹੀਦਾ ਹੈ। ਜੇਕਰ ਰਾਤ 11 ਵਜੇ ਤੱਕ ਮੀਂਹ ਨਾ ਰੁਕਿਆ ਤਾਂ ਅਸੀਂ ਕੱਲ੍ਹ (ਸੋਮਵਾਰ) ਫਿਰ ਆਵਾਂਗੇ।"
The Umpires are here with the latest update on the rain delay ????️
— IndianPremierLeague (@IPL) May 28, 2023
Hear what they have to say ???? #TATAIPL | #CSKvGT | #Final pic.twitter.com/qG6LVj4uvh
May 28, 2023 10:28 PM
ਅਹਿਮਦਾਬਾਦ ਵਿੱਚ ਭਾਰੀ ਮੀਂਹ ਜਾਰੀ
ਅਹਿਮਦਾਬਾਦ ਵਿੱਚ ਮੀਂਹ ਅਜੇ ਰੁਕਿਆ ਨਹੀਂ ਹੈ। ਭਾਰੀ ਮੀਂਹ ਦੇ ਨਾਲ-ਨਾਲ ਸ਼ਹਿਰ 'ਚ ਗੜੇਮਾਰੀ ਹੋਣ ਦੀ ਵੀ ਖ਼ਬਰ ਹੈ। ਜੇਕਰ ਮੀਂਹ ਕੁਝ ਸਮੇਂ ਲਈ ਨਾ ਰੁਕਿਆ ਤਾਂ ਅੱਜ ਮੈਚ ਨਹੀਂ ਹੋਵੇਗਾ। ਚੈਂਪੀਅਨ ਦਾ ਫੈਸਲਾ ਰਿਜ਼ਰਵ ਦਿਨ 'ਤੇ ਕੀਤਾ ਜਾਵੇਗਾ ਜਾਨੀ ਕਿ ਇਹ ਮੈਚ ਹੁਣ ਕੱਲ੍ਹ ਹੋਵੇਗਾ।
May 28, 2023 09:53 PM
ਓਵਰ ਕੱਟਣੇ ਸ਼ੁਰੂ
ਮੀਂਹ ਕਰਕੇ ਮੈਚ ਸ਼ੁਰੂ ਨਹੀਂ ਹੋਇਆ ਹੈ। ਅਹਿਮਦਾਬਾਦ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਹੁਣ ਓਵਰ ਕਟਿੰਗ ਸ਼ੁਰੂ ਹੋ ਗਈ ਹੈ। ਜੇਕਰ ਮੈਚ ਰਾਤ 9:45 ਵਜੇ ਸ਼ੁਰੂ ਹੁੰਦਾ ਹੈ ਤਾਂ 19-19 ਓਵਰਾਂ ਦੇ ਮੈਚ ਹੋਣਗੇ। ਉੱਥੇ ਜੇਕਰ ਇਹ 10 ਵਜੇ ਸ਼ੁਰੂ ਹੁੰਦਾ ਹੈ ਤਾਂ 17 ਓਵਰ ਅਤੇ ਜੇਕਰ ਇਹ 10:30 ਵਜੇ ਸ਼ੁਰੂ ਹੁੰਦਾ ਹੈ ਤਾਂ 15 ਓਵਰਾਂ ਦਾ ਮੈਚ ਸੰਭਵ ਹੋਣਗੇ।
May 28, 2023 09:40 PM
ਬਾਰਿਸ਼ ਫਿਰ ਸ਼ੁਰੂ
ਅਹਿਮਦਾਬਾਦ 'ਚ ਫਿਰ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਕੁਝ ਸਮੇਂ ਲਈ ਮੌਸਮ ਸਾਫ਼ ਹੋਣ ਤੋਂ ਬਾਅਦ ਗਰਾਊਂਡ ਅਤੇ ਪਿੱਚ ਨੂੰ ਸੁਕਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਹੁਣ ਬਾਰਿਸ਼ ਨੇ ਫਿਰ ਵਿਗਾੜ ਪੈਦਾ ਕਰ ਦਿੱਤਾ ਹੈ। ਦੋਵੇਂ ਟੀਮਾਂ ਦੇ ਖਿਡਾਰੀ ਪੈਵੇਲੀਅਨ ਪਰਤ ਚੁੱਕੇ ਹਨ। ਗਰਾਊਂਡ ਅਤੇ ਪਿੱਚ ਨੂੰ ਫਿਰ ਤੋਂ ਕਵਰ ਨਾਲ ਢੱਕ ਦਿੱਤਾ ਗਿਆ ਹੈ।
May 28, 2023 09:10 PM
ਰੁਕਿਆ ਮੀਂਹ, ਮੈਦਾਨ 'ਚ ਉੱਤਰੇ ਖਿਡਾਰੀ
ਅਹਿਮਦਾਬਾਦ ਵਿੱਚ ਮੀਂਹ ਰੁਕ ਗਿਆ ਹੈ। ਮੈਦਾਨ ਨੂੰ ਸੁਕਾਉਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਖਿਡਾਰੀ ਮੈਦਾਨ 'ਤੇ ਉਤਰ ਆਏ ਹਨ। ਮੈਦਾਨ ਨੂੰ ਸੁੱਕਣ ਵਿੱਚ ਲੰਮਾ ਸਮਾਂ ਲੱਗੇਗਾ। ਲੱਗਦਾ ਹੈ ਕਿ ਕੁਝ ਓਵਰ ਕੱਟੇ ਜਾਣਗੇ।
May 28, 2023 08:29 PM
ਬਹੁਤ ਥੋੜੀ ਦੇਰ ਲਈ ਰੁੱਕ ਮੁੜ ਸ਼ੁਰੂ ਹੋਇਆ ਮੀਂਹ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਮੀਂਹ ਕਾਰਨ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ। ਟਾਸ ਵੀ ਨਹੀਂ ਹੋ ਸਕਿਆ। ਜੇਕਰ ਮੈਚ ਰਾਤ 9:35 ਵਜੇ ਤੱਕ ਸ਼ੁਰੂ ਨਹੀਂ ਹੁੰਦਾ ਤਾਂ ਸਮੀਕਰਨ ਬਦਲ ਜਾਣਗੇ। ਫਿਰ ਓਵਰ ਕੱਟਣੇ ਪੈਣਗੇ। ਅਜਿਹੇ 'ਚ ਦੋਵਾਂ ਟੀਮਾਂ ਲਈ ਨਵੀਂ ਰਣਨੀਤੀ ਬਣਾਉਣੀ ਪਵੇਗੀ।
#WATCH | Toss delayed in Chennai Super Kings vs Gujarat Titans match due to rain in Ahmedabad; outside visuals from Narendra Modi stadium#IPLFinal pic.twitter.com/iy3s9Uvkil
— ANI (@ANI) May 28, 2023
May 28, 2023 07:52 PM
ਕਦੋਂ ਤੱਕ ਨਹੀਂ ਕੱਟੇ ਜਾਣਗੇ ਓਵਰ
ਅਹਿਮਦਾਬਾਦ ਵਿੱਚ ਅਜੇ ਵੀ ਭਾਰੀ ਮੀਂਹ ਪੈ ਰਿਹਾ ਹੈ। ਜੇਕਰ ਮੈਚ 9:35 ਵਜੇ ਸ਼ੁਰੂ ਹੁੰਦਾ ਹੈ ਤਾਂ ਪੂਰੇ ਓਵਰ ਖੇਡੇ ਜਾਣਗੇ। ਦੋਵੇਂ ਟੀਮਾਂ 20-20 ਓਵਰ ਖੇਡਣਗੀਆਂ। ਜੇਕਰ ਅਜਿਹਾ ਨਾ ਹੋਇਆ ਤਾਂ ਓਵਰ-ਕਟਿੰਗ ਸ਼ੁਰੂ ਹੋ ਜਾਵੇਗੀ। ਜੇਕਰ ਰਾਤ 12.06 ਵਜੇ ਤੱਕ ਪੰਜ ਓਵਰਾਂ ਦਾ ਮੈਚ ਨਹੀਂ ਹੁੰਦਾ ਹੈ ਤਾਂ ਮੈਚ ਰਿਜ਼ਰਵ ਦਿਨ 'ਚ ਪੂਰਾ ਹੋਵੇਗਾ। ਜੇਕਰ ਅੱਜ ਮੈਚ ਨਹੀਂ ਹੁੰਦਾ ਤਾਂ ਸੋਮਵਾਰ (29 ਮਈ) ਨੂੰ ਦੁਬਾਰਾ ਮੈਚ ਖੇਡਿਆ ਜਾਵੇਗਾ।
May 28, 2023 07:19 PM
ਹੋ ਰਹੀ ਬਾਰਿਸ਼ ਜ਼ੋਰਦਾਰ
ਮੀਂਹ ਦੇ ਹੌਲੀ ਹੋਣ ਦੇ ਅਜੇ ਤੱਕ ਕੋਈ ਸੰਕੇਤ ਨਹੀਂ ਹਨ, ਪਿੱਚ ਨੂੰ ਢੱਕ ਦਿੱਤਾ ਗਿਆ ਹੈ।
Lot of water near the covered parts already. Not looking good. pic.twitter.com/g4llF6eMcZ
— Sahil Malhotra (@Sahil_Malhotra1) May 28, 2023
May 28, 2023 06:55 PM
ਜੇਕਰ IPL 2023 ਦਾ ਫਾਈਨਲ ਮੀਂਹ ਵਿੱਚ ਰੁੜ੍ਹ ਜਾਂਦਾ ਹੈ ਤਾਂ ਕੀ ਹੋਵੇਗਾ?
ਜੇਕਰ ਫਾਈਨਲ ਮੈਚ ਅੱਜ ਯਾਨੀ 28 ਮਈ ਨੂੰ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਦਾ ਤਾਂ ਇੱਕ ਰਿਜ਼ਰਵ ਦਿਨ ਉਪਲਬਧ ਕਰਵਾਇਆ ਗਿਆ ਹੈ, ਜੋ ਕਿ 29 ਮਈ ਹੋਵੇਗਾ। ਇਸ ਤੋਂ ਇਲਾਵਾ ਰਾਖਵੇਂ ਦਿਨ 'ਤੇ 120 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਲੋੜ ਪਵੇ ਤਾਂ ਖੇਡ ਦੇ ਓਵਰ ਵੀ ਕੱਟੇ ਜਾ ਸਕਦੇ ਹਨ ਤਾਂ ਜੋ ਦੋਵੇਂ ਟੀਮਾਂ ਘੱਟੋ-ਘੱਟ ਪੰਜ ਓਵਰ ਖੇਡ ਸਕਣ। ਦੂਜੇ ਪਾਸੇ ਜੇਕਰ ਮੈਚ ਨਿਰਧਾਰਿਤ ਦਿਨ ਯਾਨੀ 28 ਮਈ ਨੂੰ ਸ਼ੁਰੂ ਹੋਇਆ ਅਤੇ ਮੈਚ ਵਿੱਚ ਇੱਕ ਵੀ ਗੇਂਦ ਸੁੱਟੀ ਗਈ ਅਤੇ ਮੀਂਹ ਕਾਰਨ ਮੈਚ ਅੱਗੇ ਨਹੀਂ ਵਧ ਸਕਿਆ ਤਾਂ ਅਜਿਹੀ ਸਥਿਤੀ ਵਿੱਚ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ। ਅਗਲੇ ਦਿਨ ਯਾਨੀ ਰਿਜ਼ਰਵ ਡੇਅ।
May 28, 2023 06:48 PM
ਅਹਿਮਦਾਬਾਦ ਵਿੱਚ ਸ਼ੁਰੂ ਹੋਇਆ ਭਾਰੀ ਮੀਂਹ
ਪ੍ਰਸ਼ੰਸਕਾਂ ਲਈ ਦੁਖਦਾਈ ਖਬਰ ਕਿਉਂਕਿ ਅਹਿਮਦਾਬਾਦ ਵਿੱਚ ਬਰਸਾਤ ਸ਼ੁਰੂ ਹੋ ਗਈ ਹੈ, ਜਸਿਦੇ ਚਲਦੇ ਕਵਰ ਨਾਲ ਪਿੱਚ ਨੂੰ ਢੱਕ ਦਿੱਤਾ ਗਿਆ।
May 28, 2023 06:03 PM
ਆਈਪੀਐਲ ਤੋਂ ਪਹਿਲਾਂ ਇਸ ਖਿਲਾੜੀ ਨੇ ਲਿਆ ਸੰਨਿਆਸ
IPL 2023 ਦੇ ਵਿਚਕਾਰ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਚੇਨਈ ਸੁਪਰ ਕਿੰਗਜ਼ ਦੇ ਇੱਕ ਅਨੁਭਵੀ ਖਿਡਾਰੀ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਸੀਜ਼ਨ ਤੋਂ ਬਾਅਦ ਇਹ ਖਿਡਾਰੀ IPL 'ਚ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਖਿਡਾਰੀ ਨੇ ਆਪਣੀ ਬੱਲੇਬਾਜ਼ੀ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੂੰ ਆਈਪੀਐਲ ਦਾ ਚੈਂਪੀਅਨ ਵੀ ਬਣਾਇਆ ਹੈ। ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅੰਬਾਤੀ ਰਾਇਡੂ ਨੇ ਸੋਸ਼ਲ ਮੀਡੀਆ 'ਤੇ ਸੰਨਿਆਸ ਦਾ ਐਲਾਨ ਕੀਤਾ ਹੈ।
2 great teams mi nd csk,204 matches,14 seasons,11 playoffs,8 finals,5 trophies.hopefully 6th tonight. It’s been quite a journey.I have decided that tonight’s final is going to be my last game in the Ipl.i truly hav enjoyed playing this great tournament.Thank u all. No u turn ????????
— ATR (@RayuduAmbati) May 28, 2023
May 28, 2023 05:07 PM
ਅੰਤਿਮ ਕਾਊਂਟਡਾਊਨ ਸ਼ੁਰੂ
IPL 2023 ਦੇ ਫਾਈਨਲ ਦੀ ਕਾਊਂਟਡਾਊਨ ਸ਼ੁਰੂ ਹੋ ਗਈ ਹੈ। ਮਾਹੀ ਦੀ ਯੈਲੋ ਆਰਮੀ ਇਤਿਹਾਸ ਰਚੇਗੀ ਜਾਂ ਹਾਰਦਿਕ ਦੀ ਟੀਮ ਘਰੇਲੂ ਮੈਦਾਨ 'ਤੇ ਕਮਾਲ ਕਰੇਗੀ। ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਜਿੱਤਦਾ ਹੈ, ਪਰ ਮੈਚ ਦਾ ਪੂਰਾ ਪੇਸ਼ ਜ਼ਰੂਰ ਵਸੂਲ ਹੋਣਾ ਚਾਹੀਦਾ ਹੈ।
May 28, 2023 05:04 PM
ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੈਚ
ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ।
May 28, 2023 05:03 PM
ਧੋਨੀ ਲਈ ਕਿਉਂ ਖਾਸ ਹੈ ਇਹ ਫਾਈਨਲ
ਐੱਮਐੱਸ ਧੋਨੀ ਆਈਪੀਐੱਲ ਵਿੱਚ ਆਪਣਾ 250ਵਾਂ ਮੈਚ ਗੁਜਰਾਤ ਟਾਈਟਨਸ ਖ਼ਿਲਾਫ਼ ਖੇਡਣਗੇ। ਮਾਹੀ ਆਈਪੀਐਲ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ। ਚੇਨਈ ਸੁਪਰ ਕਿੰਗਜ਼ ਕੋਲ ਆਈਪੀਐੱਲ 'ਚ ਸਭ ਤੋਂ ਜ਼ਿਆਦਾ ਟਰਾਫੀਆਂ ਜਿੱਤਣ ਦੇ ਮਾਮਲੇ 'ਚ ਮੁੰਬਈ ਇੰਡੀਅਨਜ਼ ਨਾਲ ਮੈਚ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ।
Rolling back the pages of the past as we get set for another grand finale! ????#AndhaNaalGnyabagam #WhistlePodu #Yellove ???????? pic.twitter.com/DFASCzWjOx
— Chennai Super Kings (@ChennaiIPL) May 28, 2023
May 28, 2023 05:02 PM
ਕੀ ਖੇਡ ਨੂੰ ਖ਼ਰਾਬ ਕਰ ਸਕਦਾ ਮੀਂਹ?
ਐਤਵਾਰ 28 ਮਈ ਦੀ ਸ਼ਾਮ ਨੂੰ ਮੀਂਹ ਪੈਣ ਦੀ 40 ਫੀਸਦੀ ਸੰਭਾਵਨਾ ਹੈ ਅਤੇ ਸ਼ਹਿਰ ਵਿੱਚ ਕੁੱਲ 2 ਘੰਟੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਦੇ ਨਾਲ-ਨਾਲ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਵੀ ਸੰਭਾਵਨਾ ਹੈ। ਅਸਮਾਨ ਵਿੱਚ ਕਾਲੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਵੀ ਹੋਵੇਗੀ।
May 28, 2023 05:01 PM
ਕਿਸ ਲਈ ਮਦਦਗਾਰ ਸਾਬਤ ਹੋਵੇਗੀ ਪਿੱਚ
IPL 2023 ਦਾ ਫਾਈਨਲ ਮੁਕਾਬਲਾ ਚੇਨਈ ਅਤੇ ਗੁਜਰਾਤ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਦਾ ਫਿਰਦੌਸ ਮੰਨਿਆ ਜਾਂਦਾ ਹੈ ਅਤੇ ਇੱਥੇ ਬੱਲੇਬਾਜ਼ ਕਾਫੀ ਦੌੜਾਂ ਬਣਾਉਂਦੇ ਹਨ। ਪਿੱਚ 'ਤੇ ਇਕਸਾਰ ਉਛਾਲ ਹੈ। ਨਾਲ ਹੀ ਤੇਜ਼ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਦੀ ਹੈ।
May 28, 2023 04:43 PM
ਫਾਈਨਲ ਮੈਚ ਸ਼ੁਰੂ ਹੋਣ 'ਚ ਹੋ ਸਕਦੀ ਹੈ ਦੇਰੀ, ਜਾਣੋ ਕਾਰਨ?
ਦੱਸ ਦੇਈਏ ਕਿ ਐਤਵਾਰ ਨੂੰ ਅਹਿਮਦਾਬਾਦ ਵਿੱਚ ਖੇਡੇ ਜਾਣ ਵਾਲੇ IPL 2023 ਦੇ ਫਾਈਨਲ ਦਾ ਸਮਾਪਤੀ ਸਮਾਰੋਹ ਸ਼ਾਮ 6 ਵਜੇ ਤੋਂ ਹੋਵੇਗਾ। ਰੈਪਰ ਡਿਵਾਇਨ ਅਤੇ ਮਸ਼ਹੂਰ ਗਾਇਕਾ ਜੋਨੀਤਾ ਗਾਂਧੀ ਸਮਾਪਤੀ ਸਮਾਰੋਹ ਵਿੱਚ ਰੰਗ ਬਖੇਰਣਗੇ। ਇਨ੍ਹਾਂ ਦੋਵਾਂ ਦੀ ਸੁਰੀਲੀ ਆਵਾਜ਼ ਸੁਣ ਕੇ ਪ੍ਰਸ਼ੰਸਕ ਸਟੇਡੀਅਮ 'ਚ ਖੂਬ ਨੱਚਦੇ ਨਜ਼ਰ ਆਉਣਗੇ। ਅਜਿਹੇ 'ਚ ਮੈਚ ਸ਼ੁਰੂ ਹੋਣ 'ਚ ਥੋੜ੍ਹੀ ਦੇਰੀ ਹੋ ਸਕਦੀ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਮਿਲ ਸਕੇਗੀ।
May 28, 2023 04:43 PM
ਇਨ੍ਹਾਂ ਖਿਡਾਰੀਆਂ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
ਮੁਹੰਮਦ ਸ਼ਮੀ ਬਨਾਮ ਰੁਤੂਰਾਜ ਗਾਇਕਵਾੜ
ਦੱਸ ਦੇਈਏ ਕਿ ਰੁਤੁਰਾਜ ਗਾਇਕਵਾੜ ਨੇ ਆਈਪੀਐਲ ਵਿੱਚ ਮੁਹੰਮਦ ਸ਼ਮੀ ਦੇ ਸਾਹਮਣੇ 7 ਪਾਰੀਆਂ ਵਿੱਚ ਸਿਰਫ਼ 46 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 70 ਦੇ ਕਰੀਬ ਰਿਹਾ ਹੈ। ਅਜਿਹੇ 'ਚ ਗਾਇਕਵਾੜ ਨੂੰ ਸ਼ਮੀ ਤੋਂ ਖਤਰਾ ਹੋ ਸਕਦਾ ਹੈ।
ਸ਼ੁਭਮਨ ਗਿੱਲ ਬਨਾਮ ਦੀਪਕ ਚਾਹਰ
ਸ਼ੁਭਮਨ ਗਿੱਲ ਨੇ ਦੀਪਕ ਚਾਹਰ ਖਿਲਾਫ 47 ਪਾਰੀਆਂ 'ਚ ਸਿਰਫ 62 ਦੌੜਾਂ ਬਣਾਈਆਂ। ਚਾਹਰ ਨੇ ਸ਼ੁਭਮਨ ਗਿੱਲ ਨੂੰ 8 ਮੈਚਾਂ 'ਚ ਕੁੱਲ 3 ਵਾਰ ਪੈਵੇਲੀਅਨ ਦਾ ਰਸਤਾ ਦਿਖਾਇਆ ਹੈ। ਅਜਿਹੇ 'ਚ ਸ਼ੁਭਮਨ ਗਿੱਲ ਨੂੰ ਦੀਪਕ ਚਾਹਰ ਦੇ ਸਾਹਮਣੇ ਥੋੜ੍ਹਾ ਧਿਆਨ ਨਾਲ ਖੇਡਣ ਦੀ ਲੋੜ ਹੋਵੇਗੀ।
May 28, 2023 04:41 PM
GT ਕੋਲ ਫਾਈਨਲ ਜਿੱਤਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ (ਜੀਟੀ ਬਨਾਮ ਸੀਐਸਕੇ) ਆਈਪੀਐਲ ਵਿੱਚ ਕੁੱਲ 4 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਗੁਜਰਾਤ ਟਾਈਟਨਸ ਨੇ 4 ਵਿੱਚੋਂ 3 ਮੈਚ ਜਿੱਤੇ ਹਨ, ਜਦਕਿ ਸੀਐਸਕੇ ਨੇ ਇੱਕ ਮੈਚ ਜਿੱਤਿਆ ਹੈ। ਕੁਆਲੀਫਾਇਰ 1 ਵਿੱਚ ਚੇਨਈ ਨੇ ਗੁਜਰਾਤ ਟਾਇਟਨਸ ਨੂੰ 15 ਦੌੜਾਂ ਨਾਲ ਹਰਾਇਆ। ਅਜਿਹੇ 'ਚ ਦੋਵਾਂ ਟੀਮਾਂ ਵਿਚਾਲੇ ਗੁਜਰਾਤ ਟਾਈਟਨਸ ਦਾ ਬੋਲਬਾਲਾ ਹੈ, ਕਿਉਂਕਿ ਗੁਜਰਾਤ ਨੇ CSK ਨੂੰ 3 ਵਾਰ ਕਰਾਰੀ ਹਾਰ ਦਿੱਤੀ ਹੈ।
May 28, 2023 04:38 PM
ਨਰਿੰਦਰ ਮੋਦੀ ਸਟੇਡੀਅਮ ਵਿੱਚ ਲਗਾਏ ਗਏ 50 ਤੋਂ ਵੱਧ ਕੈਮਰੇ
IPL 2023 ਦਾ ਫਾਈਨਲ ਮੈਚ ਗੁਜਰਾਤ ਟਾਇਟਨਸ ਅਤੇ CSK ਵਿਚਕਾਰ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਫਾਈਨਲ ਮੈਚ ਲਈ ਸਟੇਡੀਅਮ ਵਿੱਚ ਕੁੱਲ 50 ਤੋਂ ਵੱਧ ਕੈਮਰੇ ਲਗਾਏ ਗਏ ਹਨ, ਜੋ ਖਿਡਾਰੀਆਂ ਦੇ ਹਰ ਕੋਣ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸਹਾਈ ਹੋਣਗੇ।
All the action, drama, emotion which is set to get captured by more than 50 different cameras across the stadium ????
— IndianPremierLeague (@IPL) May 28, 2023
Mr. Dev Shriyan, Director - Production and Broadcast breaks down the coverage of the Final Showdown for us????????????????#TATAIPL | #CSKvGT | #Final pic.twitter.com/pankEr6VHz
May 28, 2023 04:37 PM
ਦੋਵਾਂ ਟੀਮਾਂ ਦੇ ਸੰਭਾਵਿਤ 11 ਖਿਡਾਰੀ
ਚੇਨਈ ਸੁਪਰ ਕਿੰਗਜ਼ (CSK)
- ਰੁਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਅੰਬਾਤੀ ਰਾਇਡੂ, ਸ਼ਿਵਮ ਦੁਬੇ, ਮੋਈਨ ਅਲੀ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕੇਟ ਅਤੇ ਕਪਤਾਨ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਹੇਸ਼ ਥੀਕਸ਼ਾਨਾ।
ਗੁਜਰਾਤ ਟਾਇਟਨਸ (GT)
- ਰਿਧੀਮਾਨ ਸਾਹਾ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਵਿਜੇ ਸ਼ੰਕਰ, ਹਾਰਦਿਕ ਪੰਡਯਾ (ਸੀ), ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਨੂਰ ਅਹਿਮਦ, ਮੁਹੰਮਦ ਸ਼ਮੀ
May 28, 2023 04:35 PM
ਕਿੱਥੇ ਵੇਖ ਸਕਦੇ ਹੋ ਲਾਈਵ ਟੈਲੀਕਾਸਟ
ਤੁਸੀਂ ਸਟਾਰ ਸਪੋਰਟਸ 'ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਆਈਪੀਐਲ 2023 ਦੇ ਫਾਈਨਲ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੀਓ ਸਿਨੇਮਾ ਦੀ ਐਪ ਅਤੇ ਵੈਬਸਾਈਟ 'ਤੇ ਮੁਫਤ ਲਾਈਵ ਟੈਲੀਕਾਸਟ ਦੇਖ ਸਕਦੇ ਹੋ।
IPL 2023 GT vs CSK Live Score: IPL 2023 ਦਾ ਫਾਈਨਲ ਮੈਚ ਐਤਵਾਰ (ਅੱਜ) ਨੂੰ ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (Chennai Super Kings) ਗੁਜਰਾਤ ਨੂੰ ਹਰਾ ਕੇ ਫਾਈਨਲ ਆਈਪੀਐਲ 2023 ਦੀ ਪਹਿਲੀ ਫਾਈਨਲਿਸਟ ਬਣੀ। ਇਸ ਤੋਂ ਬਾਅਦ ਹਾਰਦਿਕ ਪੰਡਯਾ (Hardik Pandya) ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ (Gujarat Titans) ਨੇ ਪਿਛਲੇ ਸ਼ੁੱਕਰਵਾਰ ਨੂੰ ਕੁਆਲੀਫਾਇਰ-2 'ਚ ਮੁੰਬਈ ਇੰਡੀਅਨਜ਼ (Mumbai Indians) ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।
ਇਨ੍ਹਾਂ ਦੋਵਾਂ ਟੀਮਾਂ ਨੇ ਪੂਰੇ ਸੀਜ਼ਨ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਦੱਸ ਦੇਈਏ ਕਿ ਗੁਜਰਾਤ ਨੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਇਸ ਦੇ ਨਾਲ ਹੀ ਚੇਨਈ ਨੇ 10ਵੀਂ ਵਾਰ ਆਈਪੀਐਲ ਫਾਈਨਲ ਵਿੱਚ ਥਾਂ ਬਣਾਈ ਹੈ।
- With inputs from agencies