Mon, Apr 28, 2025
Whatsapp

Amritsar News : ਅੰਮ੍ਰਿਤਸਰ ’ਚ 1 ਕਿੱਲੋ ਹੈਰੋਇਨ ਸਣੇ ਇੰਟੈਲੀਜੈਂਸ ਇੰਸਪੈਕਟਰ ਅਤੇ ਉਸਦਾ ਸਾਥੀ ਕਾਬੂ , ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ

Amritsar News : ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅੰਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸਦੇ ਇੱਕ ਸਾਥੀ ਰਵੀ ਨੂੰ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ

Reported by:  PTC News Desk  Edited by:  Shanker Badra -- April 08th 2025 10:57 AM
Amritsar News : ਅੰਮ੍ਰਿਤਸਰ ’ਚ 1 ਕਿੱਲੋ ਹੈਰੋਇਨ ਸਣੇ ਇੰਟੈਲੀਜੈਂਸ ਇੰਸਪੈਕਟਰ ਅਤੇ ਉਸਦਾ ਸਾਥੀ ਕਾਬੂ , ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ

Amritsar News : ਅੰਮ੍ਰਿਤਸਰ ’ਚ 1 ਕਿੱਲੋ ਹੈਰੋਇਨ ਸਣੇ ਇੰਟੈਲੀਜੈਂਸ ਇੰਸਪੈਕਟਰ ਅਤੇ ਉਸਦਾ ਸਾਥੀ ਕਾਬੂ , ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ

 Amritsar News : ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅੰਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸਦੇ ਇੱਕ ਸਾਥੀ ਰਵੀ ਨੂੰ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। 

ਇਸ ਸਬੰਧੀ ਸੀਆਈਏ ਸਟਾਫ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਵੱਲੋਂ ਇਹਨਾਂ ਦੋਵਾਂ ਆਰੋਪੀਆਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿੱਥੇ ਕਿ ਇਹਨਾਂ ਦੋਵਾਂ ਵਿਅਕਤੀਆਂ ਦਾ ਪੁਲਿਸ ਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। 


ਇਹ ਵੀ ਪੜ੍ਹੋ :  ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਧਮਾਕਾ ,ਗ੍ਰਨੇਡ ਹਮਲੇ ਦਾ ਖਦਸ਼ਾ ,ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ 'ਤੇ ਵਾਪਰੀ ਘਟਨਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਵਿਰੁੱਧ ਥਾਣਾ ਰਣਜੀਤ ਐਵਨਿਊ ਵਿਖੇ ਐਫਆਈਆਰ ਨੰਬਰ 36 ਦਰਜ ਹੈ ਅਤੇ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ 'ਤੇ ਮਾਮਲਾ ਦਰਜ ਹੋਇਆ ਹੈ। ਫਿਲਹਾਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਹੈ। 

- PTC NEWS

Top News view more...

Latest News view more...

PTC NETWORK