Fri, Apr 18, 2025
Whatsapp

Insta Video Call: ਹੁਣ ਇੰਸਟਾਗ੍ਰਾਮ 'ਤੇ ਵੀ ਕਰੋ ਵੀਡੀਓ ਕਾਲ, ਜਾਣੋ ਆਸਾਨ ਤਰੀਕਾ

Reported by:  PTC News Desk  Edited by:  KRISHAN KUMAR SHARMA -- January 30th 2024 08:05 PM
Insta Video Call: ਹੁਣ ਇੰਸਟਾਗ੍ਰਾਮ 'ਤੇ ਵੀ ਕਰੋ ਵੀਡੀਓ ਕਾਲ, ਜਾਣੋ ਆਸਾਨ ਤਰੀਕਾ

Insta Video Call: ਹੁਣ ਇੰਸਟਾਗ੍ਰਾਮ 'ਤੇ ਵੀ ਕਰੋ ਵੀਡੀਓ ਕਾਲ, ਜਾਣੋ ਆਸਾਨ ਤਰੀਕਾ

Instagram Video Call: ਇੰਸਟਾਗ੍ਰਾਮ ਸਾਰੇ ਜਾਣੇ-ਮਾਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚੋਂ ਇੱਕ ਹੈ, ਜਿਸਦੀ ਵਰਤੋਂ ਦੁਨੀਆ ਦੇ ਬਹੁਤੇ ਲੋਕ ਕਰਦੇ ਹਨ। ਲੋਕ ਦੂਜਿਆਂ ਨਾਲ ਜੁੜਨ ਲਈ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ। ਇਥੇ ਉਪਭੋਗਤਾ ਆਪਣੇ ਹੋਰ ਵੀਡੀਓਜ਼ ਸ਼ੇਅਰ ਕਰ ਸਕਦਾ ਹੈ। ਦਸ ਦਈਏ ਕਿ ਤੁਸੀਂ DM ਰਾਹੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਦੇ ਹੋ। ਨਾਲ ਹੀ ਉਪਭੋਗਤਾ ਵੀਡੀਓ ਕਾਲ ਰਾਹੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਆਹਮੋ-ਸਾਹਮਣੇ ਗੱਲ ਕਰ ਸਕਦਾ ਹੈ। ਤਾਂ ਆਉ ਜਾਣਦੇ ਹਾਂ ਇੰਸਟਾਗ੍ਰਾਮ 'ਤੇ ਵੀਡੀਓ ਕਾਲ ਕਰਨ ਦਾ ਆਸਾਨ ਤਰੀਕਾ...

ਇੰਸਟਾਗ੍ਰਾਮ 'ਤੇ ਵੀਡੀਓ ਕਾਲ ਕਰਨ ਦਾ ਤਰੀਕਾ

  • ਇੰਸਟਾਗ੍ਰਾਮ 'ਤੇ ਵੀਡੀਓ ਕਾਲ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਐਪ ਖੋਲ੍ਹਣਾ ਹੋਵੇਗਾ।
  • ਫਿਰ ਉੱਪਰੀ ਸੱਜੇ ਕੋਨੇ 'ਚ ਡਾਇਰੈਕਟ ਮੈਸੇਜ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ।
  • ਇਸਤੋਂ ਬਾਅਦ ਉਸ ਵਿਅਕਤੀ ਨੂੰ ਚੁਣਨਾ ਹੋਵੇਗਾ ਜਿਸਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ।
  • ਵੀਡੀਓ ਕਾਲ ਸ਼ੁਰੂ ਕਰਨ ਲਈ, ਚੈਟ ਦੇ ਉੱਪਰ ਸੱਜੇ ਕੋਨੇ 'ਚ ਕੈਮਰਾ ਆਈਕਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ, ਜਿਸ ਵਿਅਕਤੀ ਨੂੰ ਤੁਸੀਂ ਵੀਡੀਓ ਕਾਲ ਕੀਤੀ ਹੈ, ਉਸ ਨੂੰ ਕਾਲ ਦਾ ਨੋਟੀਫਿਕੇਸ਼ਨ ਭੇਜਿਆ ਜਾਵੇਗਾ।
  • ਜੇਕਰ ਉਹ ਵਿਅਕਤੀ ਕਾਲ ਚੁੱਕਦਾ ਹੈ, ਤਾਂ ਤੁਸੀਂ ਦੋਵੇਂ ਮੋਬਾਈਲ ਸਕ੍ਰੀਨ 'ਤੇ ਇਕ-ਦੂਜੇ ਨੂੰ ਦੇਖ ਸਕੋਗੇ।

ਵੀਡੀਓ ਕਾਲਾਂ ਨੂੰ ਇਸ ਤਰ੍ਹਾਂ ਆਪਸ ਜੋੜੋ

  • ਇੱਕ ਵਾਰ ਵੀਡੀਓ ਕਾਲ ਕਨੈਕਟ ਹੋ ਜਾਣ 'ਤੇ, ਤੁਸੀਂ ਅਤੇ ਤੁਹਾਡੇ ਦੋਸਤ ਦੀ ਵੀਡੀਓ ਫੀਡ ਦੋਵੇਂ ਦਿਖਾਈ ਦੇਣਗੇ।
  • ਤੁਸੀਂ ਫਰੰਟ ਅਤੇ ਬੈਕ ਕੈਮਰਿਆਂ ਵਿਚਕਾਰ ਸਵਿੱਚ ਕਰਨ ਲਈ ਕੈਮਰਾ ਸਵਿੱਚ ਕਰੋ ਆਈਕਨ 'ਤੇ ਟੈਪ ਕਰ ਸਕਦੇ ਹੋ।
  • ਤੁਸੀਂ ਮਾਈਕ੍ਰੋਫ਼ੋਨ ਆਈਕਨ 'ਤੇ ਟੈਪ ਕਰਕੇ ਆਪਣੇ ਮਾਈਕ੍ਰੋਫ਼ੋਨ ਨੂੰ ਮਿਊਟ ਕਰ ਸਕਦੇ ਹੋ।
  • ਕਾਲ 'ਚ ਮਜ਼ੇਦਾਰ ਪ੍ਰਭਾਵ ਸ਼ਾਮਲ ਕਰਨ ਲਈ, ਤੁਸੀਂ ਸਮਾਈਲੀ ਫੇਸ ਆਈਕਨ 'ਤੇ ਟੈਪ ਕਰਕੇ ਕਿਸੇ ਵੀ ਪ੍ਰਭਾਵ ਨੂੰ ਚੁਣ ਸਕਦੇ ਹੋ।
  • ਕਾਲ ਨੂੰ ਡਿਸਕਨੈਕਟ ਕਰਨ ਲਈ ਲਾਲ ਫ਼ੋਨ ਆਈਕਨ 'ਤੇ ਟੈਪ ਕਰੋ।

ਹੋਰ ਸੁਝਾਅ: ਵੀਡੀਓ ਕਾਲਾਂ ਦੌਰਾਨ ਬਿਹਤਰ ਕੁਆਲਿਟੀ ਲਈ, ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਚੰਗਾ ਵਾਈ-ਫਾਈ ਜਾਂ ਮੋਬਾਈਲ ਨੈੱਟਵਰਕ ਕਨੈਕਸ਼ਨ ਹੈ। ਇੱਕ ਵੀਡੀਓ ਕਾਲ 'ਚ ਵੱਧ ਤੋਂ ਵੱਧ ਚਾਰ ਲੋਕ ਸ਼ਾਮਲ ਹੋ ਸਕਦੇ ਹਨ।


-

Top News view more...

Latest News view more...

PTC NETWORK