Thu, Apr 17, 2025
Whatsapp

Haryana: ਇਨੈਲੋ ਪ੍ਰਧਾਨ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ

Reported by:  PTC News Desk  Edited by:  KRISHAN KUMAR SHARMA -- February 25th 2024 07:57 PM
Haryana: ਇਨੈਲੋ ਪ੍ਰਧਾਨ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ

Haryana: ਇਨੈਲੋ ਪ੍ਰਧਾਨ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ: ਹਰਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਬਹਾਦੁਰਗੜ੍ਹ 'ਚ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੇ ਦੋ ਸਾਥੀਆਂ ਦੀ ਵੀ ਮੌਤ ਹੋਈ ਹੈ। 2 ਸੁਰੱਖਿਆ ਕਰਮੀ ਵੀ ਹਮਲੇ ਦਾ ਸ਼ਿਕਾਰ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲਾ 10 ਦੇ ਲਗਭਗ ਅਣਪਛਾਤੇ ਗੱਡੀ ਸਵਾਰ ਵਿਅਕਤੀਆਂ ਵੱਲੋਂ ਕੀਤਾ ਗਿਆ, ਜੋ ਕਿ ਬੰਦੂਕਾਂ ਨਾਲ ਲੈਸ ਸਨ। ਜਦੋਂ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਆਪਣੀ ਐਸਯੂਵੀ 'ਚ ਸਵਾਰ ਹੋ ਕੇ ਬਹਾਦੁਰਗੜ੍ਹ ਨੇੜੇ ਫਾਟਕ ਕੋਲ ਪੁੱਜੇ ਤਾਂ ਹਮਲਾਵਰਾਂ ਨੇ ਰਾਠੀ ਦੀ ਗੱਡੀ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।


ਜ਼ਬਰਦਸਤ ਕੀਤੇ ਗਏ ਇਸ ਹਮਲੇ ਵਿੱਚ ਨਫੇ ਸਿੰਘ ਰਾਠੀ ਸਮੇਤ 2 ਸੁਰੱਖਿਆ ਕਰਮੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਠੀ ਦੇ ਗਰਦਨ ਕਮਰ ਅਤੇ ਪੱਟ 'ਚ ਗੋਲੀਆਂ ਵੱਜੀਆਂ। ਜਿਨ੍ਹਾਂ ਨੂੰ ਤੁਰੰਤ ਬ੍ਰਹਮ ਸ਼ਕਤੀ ਸੰਜੀਵਨੀ ਹਸਪਤਾਲ ਲਿਜਾਇਆ ਗਿਆ, ਪਰੰਤੂ ਉਥੇ ਪਹੁੰਚਣ 'ਤੇ ਡਾਕਟਰਾਂ ਨੇ ਸਾਬਕਾ ਵਿਧਾਇਕ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲੇ ਵਿੱਚ ਰਾਠੀ ਦੇ ਨਾਲ ਗੱਡੀ 'ਚ ਸਵਾਰ ਦੋ ਸਾਥੀਆਂ ਦੀ ਵੀ ਮੌਤ ਹੋ ਗਈ, ਜਦਕਿ 2 ਸੁਰੱਖਿਆ ਕਰਮੀ ਗੰਭੀਰ ਹਾਲਤ 'ਚ ਜ਼ੇਰੇ ਇਲਾਜ ਹਨ।

ਹਮਲਾਵਰਾਂ ਦੀ ਭਾਲ 'ਚ ਜੁਟੀਆਂ ਪੁਲਿਸ ਟੀਮਾਂ

ਨਫੇ ਸਿੰਘ ਰਾਠੀ ਬਹਾਦੁਰਗੜ੍ਹ ਤੋਂ ਇਨੈਲੋ ਦੇ ਵਿਧਾਇਕ ਸਨ, ਜਿੱਥੇ ਇਹ ਹਮਲਾ ਹੋਇਆ ਸੀ। ਇਸ ਹੈਰਾਨ ਕਰਨ ਵਾਲੇ ਹਮਲੇ ਤੋਂ ਬਾਅਦ ਸੂਬਾ ਪੁਲਿਸ ਚੌਕਸ ਹੈ। ਕਈ ਟੀਮਾਂ ਤੇਜ਼ੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ ਅਤੇ ਹਮਲੇ ਦੇ ਆਲੇ-ਦੁਆਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰ ਰਹੇ ਹਨ। ਅਧਿਕਾਰੀ ਹਮਲਾਵਰ ਦੇ ਆਉਣ ਅਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਆਸਪਾਸ ਦੀਆਂ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੇ ਹਨ।

ਪੁਲਿਸ ਨੂੰ ਇਸ ਗੈਂਗਸਟਰ ਦਾ ਹੱਥ ਹੋਣ ਦਾ ਸ਼ੱਕ

ਹਮਲੇ ਪਿੱਛੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀ ਸਾਥੀ ਕਾਲਾ ਜਥੇਹਾਦੀ ਦਾ ਹੱਥ ਹੋਣ ਦਾ ਸ਼ੱਕ ਹੈ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਹਮਲਾ ਜਾਇਦਾਦ ਦੇ ਵਿਵਾਦ ਕਾਰਨ ਹੋਇਆ ਹੈ।

ਨਫੇ ਸਿੰਘ ਰਾਠੀ ਦਾ ਇੱਕ ਪ੍ਰਮੁੱਖ ਸਿਆਸੀ ਪਿਛੋਕੜ ਹੈ, ਉਹ ਹਰਿਆਣਾ ਵਿਧਾਨ ਸਭਾ ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਹਰਿਆਣਾ ਸਾਬਕਾ ਵਿਧਾਇਕ ਦਲ ਦੇ ਸੂਬਾ ਪ੍ਰਧਾਨ ਵੀ ਰਹੇ। ਰਾਠੀ ਨੇ ਇੱਕ ਵਾਰ ਰੋਹਤਕ ਹਲਕੇ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਸਿਆਸੀ ਮਾਮਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ।

ਰਾਠੀ ਦਾ ਨਾਂ ਪਿਛਲੇ ਸਾਲ ਸੁਰਖੀਆਂ ਵਿਚ ਆਇਆ ਜਦੋਂ ਹਰਿਆਣਾ ਦੇ ਸਾਬਕਾ ਮੰਤਰੀ ਮੰਗੇ ਰਾਮ ਰਾਠੀ ਦੇ ਪੁੱਤਰ ਜਗਦੀਸ਼ ਰਾਠੀ ਦੀ ਖੁਦਕੁਸ਼ੀ ਕਰ ਕੇ ਮੌਤ ਹੋ ਗਈ ਸੀ ਅਤੇ ਨਫੇ ਸਿੰਘ ਰਾਠੀ ਵਿਰੁੱਧ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਠੀ ਅਤੇ ਉਸ ਦੇ ਭਤੀਜੇ ਸੋਨੂੰ 'ਤੇ ਖੁਦਕੁਸ਼ੀ ਦੇ ਮਾਮਲੇ 'ਚ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਸਨ। ਰਾਠੀ ਨੂੰ ਹਾਈ ਕੋਰਟ ਨੇ 24 ਜਨਵਰੀ 2023 ਨੂੰ ਅਗਾਊਂ ਜ਼ਮਾਨਤ ਦਿੱਤੀ ਸੀ।

-

Top News view more...

Latest News view more...

PTC NETWORK