Indonesia Earthquake: ਜਕਾਰਤਾ 'ਚ 5.6 ਤੀਬਰਤਾ ਦਾ ਭੂਚਾਲ, 20 ਦੀ ਮੌਤ, 300 ਤੋਂ ਵੱਧ ਜ਼ਖਮੀ
ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਜਕਾਰਤਾ 'ਚ 5.6 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਦੌਰਾਨ 20 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਿਆੰਜੂਰ ਦੇ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਦੱਸਿਆ ਕਿ ਇਕ ਹਸਪਤਾਲ 'ਚ ਕਰੀਬ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 300 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਮਾਰਤਾਂ 'ਚ ਫਸ ਜਾਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਫ੍ਰੈਕਚਰ ਹੋ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ।
ਏਸ਼ੀਆ ਵਿੱਚ ਭੁਚਾਲਾਂ ਦਾ ਸਿਲਸਿਲਾ ਜਾਰੀ
ਪਿਛਲੇ ਕੁਝ ਸਮੇਂ ਤੋਂ ਏਸ਼ਿਆਈ ਦੇਸ਼ਾਂ ਵਿੱਚ ਭੂਚਾਲਾਂ ਦਾ ਸਿਲਸਿਲਾ ਜਾਰੀ ਹੈ। ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਹਿਲਾਂ, ਜਪਾਨ ਵਿੱਚ ਟੋਬਾ, ਭਾਰਤ ਵਿੱਚ ਦਿੱਲੀ, ਪੰਜਾਬ, ਅਰੁਣਾਚਲ ਪ੍ਰਦੇਸ਼, ਅਸਾਮ, ਨੇਪਾਲ ਦੇ ਕੇਂਦਰੀ ਖੇਤਰ ਅਤੇ ਕੁਝ ਹੋਰ ਦੇਸ਼ਾਂ ਵਿੱਚ ਵੀ ਹਾਲ ਹੀ ਦੇ ਸਮੇਂ ਵਿੱਚ ਭੂਚਾਲ ਆਉਣ ਦੀ ਖਬਰ ਹੈ।
ਅਪਡੇਟ ਜਾਰੀ..
- PTC NEWS