Sun, Jan 19, 2025
Whatsapp

Indian Shooter Manu Bhaker : ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਖਿਡਾਰਨ ਮਨੂ ਭਾਕਰ ਨੂੰ ਵੱਡਾ ਸਦਮਾ; ਭਿਆਨਕ ਸੜਕ ਹਾਦਸੇ ’ਚ ਨਾਨੀ ਤੇ ਮਾਮੇ ਦੀ ਹੋਈ ਮੌਤ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੋ ਦਿਨ ਪਹਿਲਾਂ ਹੀ, ਮਨੂ ਭਾਕਰ ਨੂੰ ਰਾਸ਼ਟਰਪਤੀ ਤੋਂ ਖੇਲ ਰਤਨ ਪੁਰਸਕਾਰ ਮਿਲਿਆ ਸੀ।

Reported by:  PTC News Desk  Edited by:  Aarti -- January 19th 2025 12:42 PM
Indian Shooter Manu Bhaker : ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਖਿਡਾਰਨ ਮਨੂ ਭਾਕਰ ਨੂੰ ਵੱਡਾ ਸਦਮਾ; ਭਿਆਨਕ ਸੜਕ ਹਾਦਸੇ ’ਚ ਨਾਨੀ ਤੇ ਮਾਮੇ ਦੀ ਹੋਈ ਮੌਤ

Indian Shooter Manu Bhaker : ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਖਿਡਾਰਨ ਮਨੂ ਭਾਕਰ ਨੂੰ ਵੱਡਾ ਸਦਮਾ; ਭਿਆਨਕ ਸੜਕ ਹਾਦਸੇ ’ਚ ਨਾਨੀ ਤੇ ਮਾਮੇ ਦੀ ਹੋਈ ਮੌਤ

 Indian Shooter Manu Bhakerਅੰਤਰਰਾਸ਼ਟਰੀ ਨਿਸ਼ਾਨੇਬਾਜ਼ ਖਿਡਾਰੀ ਮਨੂ ਭਾਕਰ ਦੀ ਨਾਨੀ ਅਤੇ ਵੱਡੇ ਮਾਮੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਬਾਈਪਾਸ ਰੋਡ 'ਤੇ ਇੱਕ ਸਕੂਟਰ ਅਤੇ ਬ੍ਰੇਜ਼ਾ ਕਾਰ ਦੀ ਟੱਕਰ ਹੋ ਗਈ। ਜਿਸ ’ਚ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੋ ਦਿਨ ਪਹਿਲਾਂ ਹੀ, ਮਨੂ ਭਾਕਰ ਨੂੰ ਰਾਸ਼ਟਰਪਤੀ ਤੋਂ ਖੇਲ ਰਤਨ ਪੁਰਸਕਾਰ ਮਿਲਿਆ ਸੀ। 

ਫਿਲਹਾਲ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਿਟੀ ਪੁਲਿਸ ਸਟੇਸ਼ਨ ਇੰਚਾਰਜ ਸਮੇਤ ਪੁਲਿਸ ਟੀਮਾਂ ਮੌਕੇ ਦੀ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ।

- PTC NEWS

Top News view more...

Latest News view more...

PTC NETWORK