ਆਸਟ੍ਰੇਲੀਆ 'ਚ 'ਕੋਕੀਨ ਕਿੰਗ' ਭਾਰਤੀ ਜੋੜਾ ਗ੍ਰਿਫ਼ਤਾਰ, ਅਦਾਲਤ ਨੇ ਸੁਣਾਈ 33 ਸਾਲ ਦੀ ਸਜ਼ਾ
ਆਸਟ੍ਰੇਲੀਆ (australia) 'ਚ ਪੁਲਿਸ ਨੇ ਇੱਕ ਭਾਰਤੀ ਮੂਲ ਦੇ ਬ੍ਰਿਟਿਸ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਕਹਾਣੀ ਕਿਸੇ ਕਰਾਈਮ ਸੀਰੀਅਲ ਤੋਂ ਘੱਟ ਨਹੀਂ ਹੈ। ਇਸ ਭਾਰਤੀ ਮੂਲ ਦੇ ਜੋੜੇ ਨੂੰ ਅਦਾਲਤ ਨੇ 33 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ, ਕਿਉਂਕਿ ਇਹ ਦੋਵੇਂ ਕੋਕੀਨ (cocaine) ਦੇ ਧੰਦੇ ਨੂੰ ਚਲਾਉਂਦੇ ਸਨ ਅਤੇ ਇਸਤੋਂ ਕਮਾਏ ਹੋਏ ਪੈਸਿਆਂ ਨਾਲ ਇੱਕ ਵੱਡਾ ਸਾਮਰਾਜ ਖੜਾ ਕੀਤਾ ਹੋਇਆ ਸੀ।
ਅਦਾਲਤ ਨੇ ਜੋੜੇ ਨੂੰ ਆਸਟ੍ਰੇਲੀਆ 'ਚ ਅੱਧੇ ਟਨ ਤੋਂ ਵੱਧ ਕੋਕੀਨ ਦੀ ਤਸਕਰੀ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 33 ਸਾਲ ਦੀ ਸਜ਼ਾ ਸੁਣਾਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਕੋਕੀਨ ਦੀ ਕੀਮਤ 5.70 ਕਰੋੜ ਪੌਂਡ (ਕਰੀਬ 600 ਕਰੋੜ ਰੁਪਏ) ਦੱਸੀ ਜਾ ਰਹੀ ਹੈ।
ਆਰਤੀ ਧੀਰ (ਉਮਰ 59) ਅਤੇ ਕੰਵਲਜੀਤ ਸਿੰਘ ਰਾਏਜ਼ਾਦਾ (ਉਮਰ 35) ਦੋਵਾਂ ਨੂੰ ਇੱਕ ਵੱਡੇ ਨਸ਼ਾ ਤਸਕਰੀ ਰੈਕੇਟ ਦੇ ਮੁੱਖ ਆਗੂ ਦੱਸੇ ਗਏ ਹਨ। ਇਹ ਦੋਵੇਂ ਦੋਵੇਂ ਪੱਛਮੀ ਲੰਡਨ ਦੇ ਈਲਿੰਗ ਦੇ ਵਸਨੀਕ ਹਨ, ਜਿਨ੍ਹਾਂ ਦਾ ਇਹ ਨਸ਼ੇ ਦਾ ਨੈੱਟਵਰਕ ਕਈ ਮਹਾਂਦੀਪਾਂ ਵਿੱਚ ਫੈਲਿਆ ਹੋਇਆ ਸੀ। ਆਸਟ੍ਰੇਲੀਆ 'ਚ ਸਾਊਥਵਾਰਕ ਕਰਾਊਨ ਕੋਰਟ 'ਚ ਸੁਣਵਾਈ ਤੋਂ ਬਾਅਦ ਜਿਊਰੀ ਨੇ ਦੋਵਾਂ ਨੂੰ ਕੋਕੀਨ ਦੀ ਤਸਕਰੀ ਦੇ 12 ਮਾਮਲਿਆਂ ਅਤੇ ਮਨੀ ਲਾਂਡਰਿੰਗ ਦੇ 18 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ।
ਧੀਰ ਅਤੇ ਰਾਏਜ਼ਾਦਾ ਦੀ ਪਛਾਣ ਨੈਸ਼ਨਲ ਕ੍ਰਾਈਮ ਏਜੰਸੀ (NCA) ਦੇ ਜਾਂਚਕਰਤਾਵਾਂ ਨੇ ਕੀਤੀ ਸੀ, ਜਦੋਂ ਉਨ੍ਹਾਂ ਨੂੰ ਮਈ 2021 ਵਿੱਚ ਸਿਡਨੀ ਪਹੁੰਚਣ 'ਤੇ ਆਸਟ੍ਰੇਲੀਆਈ ਬਾਰਡਰ ਫੋਰਸ ਵੱਲੋਂ ਕੋਕੀਨ ਨਾਲ ਜ਼ਬਤ ਕੀਤਾ ਗਿਆ ਸੀ। ਇਹ ਨਸ਼ੀਲੇ ਪਦਾਰਥ ਯੂਕੇ (UK) ਤੋਂ ਇੱਕ ਵਪਾਰਕ ਜਹਾਜ਼ ਰਾਹੀਂ ਭੇਜੇ ਗਏ ਸਨ ਅਤੇ ਇਸ 'ਚ ਛੇ ਟੂਲ ਬਾਕਸ ਸ਼ਾਮਲ ਸਨ, ਜਿਨ੍ਹਾਂ ਨੂੰ ਖੋਲ੍ਹਣ 'ਤੇ 514 ਕਿਲੋਗ੍ਰਾਮ ਕੋਕੀਨ ਪਾਈ ਗਈ ਸੀ।ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਹ ਖੇਪ ਧੀਰ ਅਤੇ ਰਾਏਜ਼ਾਦਾ ਕੋਲ ਸੀ, ਜਿਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕਲੌਤੇ ਉਦੇਸ਼ ਲਈ ਵਾਈਫਲਾਈ ਫਰੇਟ ਸਰਵਿਸਿਜ਼ ਨਾਂ ਦੀ ਫਰੰਟ ਕੰਪਨੀ ਬਣਾਈ ਸੀ।
-