Sat, Jul 6, 2024
Whatsapp

Team India Victory Celebration Highlights : BCCI ਨੇ ਰੋਹਿਤ ਐਂਡ ਕੰਪਨੀ ਨੂੰ ਸੌਂਪਿਆ 125 ਕਰੋੜ ਦਾ ਚੈਕ, ਭਾਵੁਕ ਹੋਏ ਰੋਹਿਤ, ਵੇਖੋ ਕਿਵੇਂ ਬੰਨ੍ਹਿਆ ਗਿਆ ਸਮਾਂ

ਭਾਰਤੀ ਵਿਸ਼ਵ ਕੱਪ ਜੇਤੂ ਟੀਮ ਅੱਜ ਯਾਨੀ 4 ਜੁਲਾਈ ਨੂੰ ਭਾਰਤ ਪਹੁੰਚ ਗਈ ਹੈ। ਭਾਰਤੀ ਫਲਾਈਟ ਦਿੱਲੀ 'ਚ ਲੈਂਡ ਕਰੇਗੀ। ਟੀਮ ਇੱਥੇ ਸਭ ਤੋਂ ਪਹਿਲਾਂ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ।

Reported by:  PTC News Desk  Edited by:  Aarti -- July 04th 2024 06:27 AM -- Updated: July 04th 2024 10:02 PM
Team India Victory Celebration Highlights : BCCI ਨੇ ਰੋਹਿਤ ਐਂਡ ਕੰਪਨੀ ਨੂੰ ਸੌਂਪਿਆ 125 ਕਰੋੜ ਦਾ ਚੈਕ, ਭਾਵੁਕ ਹੋਏ ਰੋਹਿਤ, ਵੇਖੋ ਕਿਵੇਂ ਬੰਨ੍ਹਿਆ ਗਿਆ ਸਮਾਂ

Team India Victory Celebration Highlights : BCCI ਨੇ ਰੋਹਿਤ ਐਂਡ ਕੰਪਨੀ ਨੂੰ ਸੌਂਪਿਆ 125 ਕਰੋੜ ਦਾ ਚੈਕ, ਭਾਵੁਕ ਹੋਏ ਰੋਹਿਤ, ਵੇਖੋ ਕਿਵੇਂ ਬੰਨ੍ਹਿਆ ਗਿਆ ਸਮਾਂ

Jul 4, 2024 10:02 PM

ਪ੍ਰਸ਼ੰਸਕਾਂ ਨੇ ਟੀਮ ਇੰਡੀਆ ਲਈ ਗਾਏ ਗੀਤ, ਲਾਏ ਨਾਹਰੇ

ਭਾਰਤੀ ਕ੍ਰਿਕਟ ਟੀਮ ਦੇ ਸਵਾਗਤ ਲਈ ਹਰ ਪ੍ਰਸ਼ੰਸਕ ਕੁੱਝ ਨਾ ਕੁੱਝ ਕਰਦਾ ਵਿਖਾਈ ਦਿੱਤਾ। ਅਜਿਹੀ ਹੀ ਇੱਕ ਝਲਕੀ ਮਰੀਨ ਡਰਾਈਵ 'ਤੇ ਵਿਖਾਈ ਦਿੱਤੀ, ਜਿਥੇ ਪ੍ਰਸ਼ੰਸਕਾਂ ਨੇ ਟੀ20 ਵਿਸ਼ਵ ਕੱਪ 2024 ਜੇਤੂ ਰੋਹਿਤ ਐਂਡ ਕੰਪਨੀ ਲਈ ਗੀਤ ਗਾਏ।  ਨੌਜਵਾਨਾਂ ਨੇ ਟੀਮ ਇੰਡੀਆ ਲਈ ਗੀਤ ਗਾਏ ਅਤੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਏ।

Jul 4, 2024 09:44 PM

BCCI ਨੇ Team India ਨੂੰ 125 ਕਰੋੜ ਰੁਪਏ ਦਾ ਚੈੱਕ ਸੌਂਪਿਆ

Team India Victory Parade T20 World Cup : BCCI ਨੇ ਭਾਰਤੀ ਟੀਮ ਨੂੰ ਇਨਾਮ ਵਜੋਂ 124 ਕਰੋੜ ਰੁਪਏ ਦਾ ਚੈੱਕ ਦਿੱਤਾ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਟੈਨਿਸ ਗੇਂਦਾਂ 'ਤੇ ਦਸਤਖਤ ਕਰਕੇ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕਾਂ ਨੂੰ ਦਿੱਤੀਆਂ।

Jul 4, 2024 09:35 PM

ਅੱਜ ਦੇ ਦਿਨ ਇੰਨਾ ਮਿਲਿਆ, ਕਦੇ ਨਹੀਂ ਭੁੱਲ ਸਕਦਾ : ਵਿਰਾਟ ਕੋਹਲੀ

ਵਾਨਖੇੜੇ ਸਟੇਡੀਅਮ 'ਚ ਸਵਾਗਤ ਸਮਾਰੋਹ ਦੌਰਾਨ ਵਿਰਾਟ ਕੋਹਲੀ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਤਾੜੀਆਂ ਵਜਾਈਆਂ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਜੋ ਦੇਖਿਆ ਉਹ ਭੁੱਲ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਕੱਪ ਵਾਂਗ ਹੀ ਖਾਸ ਹੈ।

Jul 4, 2024 09:30 PM

ਰਾਹੁਲ ਦ੍ਰਾਵਿੜ ਹੋਏ ਭਾਵੁਕ, ਕਿਹਾ- ਇਹ ਮੇਰੀ ਟੀਮ ਨਹੀਂ, ਇਹ ਮੇਰਾ ਪਰਿਵਾਰ ਹੈ

ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਦੇ ਸਵਾਗਤ ਸਮਾਰੋਹ 'ਚ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਇਹ ਟੀਮ ਨਹੀਂ ਬਲਕਿ ਮੇਰਾ ਪਰਿਵਾਰ ਹੈ। ਟੀਮ ਇੰਡੀਆ ਦਾ ਵਾਨਖੇੜੇ ਸਟੇਡੀਅਮ 'ਚ ਪ੍ਰਸ਼ੰਸਕਾਂ ਦੀ ਭੀੜ ਨੇ ਸ਼ਾਨਦਾਰ ਸਵਾਗਤ ਕੀਤਾ।

Jul 4, 2024 09:27 PM

ਇਹ ਟਰਾਫ਼ੀ ਪੂਰੇ ਦੇਸ਼ ਦੀ ਹੈ : ਰੋਹਿਤ ਸ਼ਰਮਾ

ਵਿਸ਼ਵ ਚੈਂਪੀਅਨ ਦਾ ਸਨਮਾਨ ਸਮਾਰੋਹ ਵਾਨਖੇੜੇ ਸਟੇਡੀਅਮ 'ਚ ਸ਼ੁਰੂ ਹੋ ਗਿਆ ਹੈ। ਕਪਤਾਨ ਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਟੀਮ 'ਤੇ ਮਾਣ ਹੈ।

ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, "ਇਹ ਟਰਾਫੀ ਪੂਰੇ ਦੇਸ਼ ਦੀ ਹੈ। ਮੈਚ ਦੇਖਣ ਵਾਲੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ।"

ਰੋਹਿਤ ਸ਼ਰਮਾ ਨੇ ਕਿਹਾ, "ਪਿਛਲੇ ਤਿੰਨ-ਚਾਰ ਸਾਲਾਂ ਤੋਂ ਅਸੀਂ ਜੋ ਸਖ਼ਤ ਮਿਹਨਤ ਕੀਤੀ ਸੀ, ਉਹ ਰੰਗ ਲਿਆਈ ਹੈ। ਮੈਨੂੰ ਆਪਣੀ ਇਸ ਟੀਮ 'ਤੇ ਮਾਣ ਹੈ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਰੋੜਾਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਆ ਗਈ ਹੈ।"

ਰੋਹਿਤ ਸ਼ਰਮਾ ਨੇ ਹਾਰਦਿਕ ਪੰਡਯਾ ਦੀ ਤਾਰੀਫ ਕੀਤੀ। ਹਾਰਦਿਕ ਪੰਡਯਾ ਨੇ ਵਿਸ਼ਵ ਕੱਪ ਫਾਈਨਲ 'ਚ ਆਖਰੀ ਓਵਰ ਸੁੱਟਿਆ ਸੀ। ਰੋਹਿਤ ਸ਼ਰਮਾ ਨੇ ਕਿਹਾ ਕਿ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।

Jul 4, 2024 09:08 PM

ਵਾਨਖੇਡੇ 'ਚ ਭੰਗੜੇ ਸ਼ੁਰੂ

ਭਾਰਤੀ ਕ੍ਰਿਕਟ ਖਿਡਾਰੀ ਆਪਣੀ T20 ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਉਣ ਲਈ ਆਪਣੀ ਜਿੱਤ ਦੀ ਪਰੇਡ ਤੋਂ ਬਾਅਦ ਇੱਥੇ ਆਯੋਜਿਤ ਇੱਕ ਸਮਾਗਮ ਵਿੱਚ ਵਾਨਖੇੜੇ ਸਟੇਡੀਅਮ ਵਿੱਚ ਢੋਲ ਦੀ ਧੁਨ 'ਤੇ ਨੱਚਦੇ ਹੋਏ।

Jul 4, 2024 09:04 PM

ਸਵਾਗਤ ਲਈ ਚੈਂਪੀਅਨਜ਼ ਵੀ ਕਰ ਰਹੇ ਲੋਕਾਂ ਦਾ ਸ਼ੁਕਰੀਆ, ਵੇਖੋ ਤਸਵੀਰਾਂ

ਭਾਰਤੀ ਕ੍ਰਿਕਟ ਟੀਮ  ਵਾਨਖੇਡੇ ਸਟੇਡੀਅਮ ਪਹੁੰਚ ਗਈ ਹੈ, ਜਿਥੇ ਉਸ ਦਾ ਭਰਵਾਂ ਸਵਾਗਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਐਂਟਰੀ ਪੁਆਇੰਟ 'ਤੇ ਚੈਂਪੀਅਨਜ਼ ਨੂੰ ਵੇਖਣ ਲਈ ਲੋਕ ਭੱਜਦੇ ਹੋਏ ਵੀ ਵੇਖੇ ਗਏ। ਲੋਕਾਂ ਦੇ ਭਰਵੇਂ ਸਵਾਗਤ ਨੂੰ ਰੋਹਿਤ ਐਂਡ ਕੰਪਨੀ ਦੇ ਖਿਡਾਰੀ ਵੀ ਸ਼ੁਕਰੀਆ ਅਦਾ ਕਰਦੇ ਵਿਖਾਈ ਦਿੱਤੇ। ਖਿਡਾਰੀ ਲੋਕਾਂ ਨੂੰ ਹੱਥ ਹਿਲਾ ਕੇ ਧੰਨਵਾਦ ਕਰਦੇ ਵਿਖਾਈ ਦਿੱਤੇ...


Jul 4, 2024 08:54 PM

ਰੋਹਿਤ ਐਂਡ ਕੰਪਨੀ ਦਾ ਭਲਕੇ ਮਹਾਰਾਸ਼ਟਰ ਵਿਧਾਨ ਸਭਾ 'ਚ ਹੋਵੇਗਾ ਸਵਾਗਤ

ਸ਼ੁੱਕਰਵਾਰ (5 ਜੁਲਾਈ) ਨੂੰ ਮਹਾਰਾਸ਼ਟਰ ਵਿਧਾਨ ਸਭਾ 'ਚ ਟੀਮ ਇੰਡੀਆ ਦਾ ਸਵਾਗਤ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, ''ਅੱਜ ਟੀਮ ਇੰਡੀਆ ਮੁੰਬਈ ਪਹੁੰਚੀ ਹੈ ਅਤੇ ਲੋਕਾਂ ਨੇ ਉਨ੍ਹਾਂ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਹੈ। ਮੈਂ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਵੀ ਸਵਾਗਤ ਕਰਦਾ ਹਾਂ। ਉਨ੍ਹਾਂ ਦੇ ਸਵਾਗਤ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ। ਅੱਜ ਉਨ੍ਹਾਂ ਦਾ ਜਨਤਾ ਵੱਲੋਂ ਸਵਾਗਤ ਕੀਤਾ ਗਿਆ ਹੈ, ਕੱਲ੍ਹ ਉਨ੍ਹਾਂ ਦਾ ਵਿਧਾਨ ਸਭਾ ਵਿੱਚ ਨਿੱਘਾ ਸਵਾਗਤ ਕੀਤਾ ਜਾਵੇਗਾ।''

Jul 4, 2024 08:45 PM

ਵਾਨਖੇੜੇ ਸਟੇਡੀਅਮ 'ਚ ਦਾਖਲ ਹੋਈ ਟੀਮ ਇੰਡੀਆ ਦੀ Victory Parade

ਭਾਰਤੀ ਕ੍ਰਿਕਟ ਟੀਮ ਦੀ ਜੇਤੂ ਪਰੇਡ ਵਾਨਖੇੜੇ ਸਟੇਡੀਅਮ ਵਿੱਚ ਦਾਖਲ ਹੋ ਗਈ ਹੈ। ਇਥੇ ਫੈਨਜ਼ ਨੂੰ T20 World Cup 2024 ਦੀ ਟਰਾਫੀ ਦੇ ਦਰਸ਼ਨ ਕਰਵਾਏ ਜਾਣਗੇ, ਜਿਸ ਪਿੱਛੋਂ ਖਿਡਾਰੀਆਂ ਦੇ ਸਨਮਾਨ 'ਚ ਇੱਕ ਸਮਾਗਮ ਵੀ ਹੋਵੇਗਾ।

Jul 4, 2024 08:43 PM

ਪ੍ਰਸ਼ੰਸਕਾਂ 'ਚ ਤਸਵੀਰਾਂ ਖਿੱਚਣ ਦਾ ਜੋਸ਼, ਚੈਂਪੀਅਨਜ਼ ਵੀ ਦੇ ਰਹੇ ਪੂਰਾ ਸਾਥ

ਭਾਰਤੀ ਕ੍ਰਿਕਟ ਟੀਮ ਦਾ ਬੱਸ 'ਤੇ ਫੈਨਜ਼ ਨੂੰ ਵੇਖ ਕੇ ਉਤਸ਼ਾਹ ਵੇਖਦਿਆਂ ਹੀ ਨਜ਼ਰ ਆ ਰਿਹਾ ਹੈ। ਫੈਨਜ਼ ਦੇ ਜੋਸ਼ ਨੇ ਚੈਂਪੀਅਨਜ਼ ਟੀਮ ਦੇ ਖਿਡਾਰੀਆਂ 'ਚ ਵੀ ਜੋਸ਼ ਭਰਿਆ ਹੋਇਆ ਹੈ। ਪ੍ਰਸ਼ੰਸਕਾਂ 'ਚ ਖਿਡਾਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਭਰਵਾਂ ਜੋਸ਼ ਪਾਇਆ ਜਾ ਰਿਹਾ ਹੈ। ਲੋਕ ਹੱਥ ਹਿਲਾ ਕੇ ਵਧਾਈ ਦੇ ਰਹੇ ਹਨ ਅਤੇ ਵਿਸ਼ਵ ਕੱਪ ਜਿੱਤਣ ਲਈ ਸ਼ੁਕਰੀਆ ਕਹਿ ਰਹੇ ਹਨ...


Jul 4, 2024 08:34 PM

ਤਿਰੰਗੇ 'ਚ ਨਜ਼ਰ ਆਏ ਖਿਡਾਰੀ

ਟੀਮ ਦੀ ਬੱਸ ਵਿੱਚ ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਸਮੇਤ ਸਾਰੇ ਖਿਡਾਰੀ ਸਵਾਰ ਹਨ।

ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਰਾਜੀਵ ਸ਼ੁਕਲਾ ਵੀ ਟੀਮ ਦੀ ਬੱਸ ਵਿੱਚ ਮੌਜੂਦ ਹਨ। ਚਾਹਲ ਅਤੇ ਕੁਲਦੀਪ ਤਿਰੰਗਾ ਪਹਿਨੇ ਹੋਏ ਨਜ਼ਰ ਆਏ।

Jul 4, 2024 08:30 PM

ਅਰਸ਼ਦੀਪ ਸਿੰਘ ਨੇ ਟਰਾਫੀ ਚੱਕ, ਪਾਤੀ ਧੱਕ...ਵੇਖੋ ਵੀਡੀਓ

ਭਾਰਤੀ ਕ੍ਰਿਕਟ ਟੀਮ ਦੇ ਸਿਤਾਰੇ ਅਤੇ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਦਾ ਜੋਸ਼ ਵੱਖਰਾ ਹੀ ਹੈ। ਵੇਖੋ ਵੀਡੀਓ ਕਿਵੇਂ ਬੱਸ 'ਤੇ ਉਹ ਟਰਾਫ਼ੀ ਚੁੱਕ ਕੇ ਧੱਕ ਪਾ ਰਿਹਾ ਹੈ।

Jul 4, 2024 08:26 PM

ਕੋਹਲੀ ਨੇ ਰੱਥ 'ਤੇ ਪਾਇਆ ਖੋਰੂ, ਵੇਖੋ ਜਿੱਤ ਦਾ ਜੋਸ਼

ਭਾਰਤੀ ਕ੍ਰਿਕਟ ਟੀਮ ਰੱਥ 'ਤੇ ਸਵਾਰ ਹੈ। ਪਰੇਡ ਸਟੇਡੀਅਮ ਵੱਲ ਜਾ ਰਹੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਰੇ ਖਿਡਾਰੀ ਬੱਸ 'ਤੇ ਸਵਾਰ ਹਨ, ਜਿਨ੍ਹਾਂ ਵਿੱਚ ਵਿਰਾਟ ਕੋਹਲੀ ਸਮੇਤ ਸਾਰੇ ਜੋਸ਼ ਵਿੱਚ ਵਿਖਾਈ ਦੇ ਰਹੇ ਹਨ। ਇੱਕ ਵੀਡੀਓ ਵਿੱਚ ਕੋਹਲੀ ਸਮੇਤ ਸਾਰੇ ਖਿਡਾਰੀ ਟਰਾਫੀ ਹੱਥ 'ਚ ਫੜ ਕੇ ਜੋਸ਼ ਨਾਲ ਉਪਰ ਉਛਾਲਦੇ ਵੀ ਵਿਖਾਈ ਦੇ ਰਹੇ ਹਨ...

Jul 4, 2024 08:16 PM

ਓਪਨ ਬੱਸ 'ਚ ਸਵਾਰ ਚੈਂਪੀਅਨ, ਰੋਹਿਤ ਐਂਡ ਕੰਪਨੀ ਸਮੇਤ ਪੰਜਾਬ ਦੇ ਗੱਭਰੂ ਅਰਸ਼ਦੀਪ ਦਾ ਭਰਵਾਂ ਸਵਾਗਤ

ਭਾਰਤੀ ਕ੍ਰਿਕਟ ਨਰੀਮਣ ਪੁਆਇੰਟ ਤੋਂ ਪਰੇਡ ਲਈ ਓਪਨ ਬੱਸ 'ਚ ਸਵਾਰ ਹੋ ਗਈ ਹੈ। ਥੋੜ੍ਹੀ ਹੀ ਦੇਰ ਵਿੱਚ ਚੈਂਪੀਅਨ ਰੋਹਿਤ ਐਂਡ ਕੰਪਨੀ ਵਾਨਖੇੜੇ ਸਟੇਡੀਅਮ ਵਿੱਚ ਪਹੁੰਚੇਗੀ, ਜਿਥੇ ਖਿਡਾਰੀਆਂ ਦੇ ਸਵਾਗਤ ਵਿੱਚ ਇੱਕ ਸਮਾਗਮ ਵੀ ਹੋਵੇਗਾ। 

Jul 4, 2024 08:01 PM

ਰੱਥ 'ਤੇ ਸਵਾਰ ਭਾਰਤੀ ਟੀਮ, ਵੇਖੋ ਅਰਸ਼ਦੀਪ ਸਿੰਘ ਵੀ ਪਾ ਰਿਹਾ ਭੰਗੜਾ

ਭਾਰਤੀ ਕ੍ਰਿਕਟ ਟੀਮ ਰੱਥ 'ਤੇ ਸਵਾਰ ਨਜ਼ਰ ਆ ਰਹੀ ਹੈ। ਹੁਣ ਟੀਮ ਬੱਸ ਰੂਪੀ ਰੱਥ 'ਤੇ ਸਟੇਡੀਅਮ ਵਿੱਚ ਪਹੁੰਚੇਗੀ।

Jul 4, 2024 07:59 PM

Victory Parade ਦੇਖਣ ਲਈ ਦਰੱਖਤਾਂ 'ਤੇ ਚੜ੍ਹੇ ਪ੍ਰਸ਼ੰਸਕ

ਟੀਮ ਇੰਡੀਆ ਨੂੰ ਦੇਖਣ ਲਈ ਪ੍ਰਸ਼ੰਸਕ ਦਰੱਖਤ 'ਤੇ ਚੜ੍ਹ ਗਏ ਹਨ। ਮੁੰਬਈ ਦੀਆਂ ਸੜਕਾਂ 'ਤੇ ਕ੍ਰਿਕਟ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਰੋਹਿਤ ਸ਼ਰਮਾ ਸਮੇਤ ਸਾਰੇ ਖਿਡਾਰੀ ਬੱਸ ਰਾਹੀਂ ਵਾਨਖੇੜੇ ਸਟੇਡੀਅਮ ਵੱਲ ਵਧ ਰਹੇ ਹਨ।

Jul 4, 2024 07:51 PM

ਬੱਸ ਦੀ ਛੱਤ 'ਤੇ ਚੈਂਪੀਅਨ, ਹਾਰਦਿਕ ਦੇ ਹੱਥ 'ਚ ਟਰਾਫ਼ੀ

ਭਾਰਤੀ ਕ੍ਰਿਕਟ ਟੀਮ ਦੀ Victory parade ਪਰੇਡ ਮਰੀਨ ਡਰਾਈਵ ਤੋਂ ਮੁੰਬਈ ਸ਼ੁਰੂ ਹੋ ਗਈ ਹੈ। ਬੱਸ ਦੀ ਛੱਤ 'ਤੇ ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ ਅਤੇ ਹੋਰ ਖਿਡਾਰੀ ਅਤੇ ਸਟਾਫ਼ ਮੈਂਬਰ ਸ਼ਾਮਲ ਹੋਏ ਹਾਰਦਿਕ ਪੰਡਯਾ ਟਰਾਫੀ ਫੜੀ ਹੋਈ ਹੈ।

Jul 4, 2024 07:46 PM

India Team Victory Parade : ਭਾਰਤੀ ਕ੍ਰਿਕਟ ਟੀਮ ਦੀ ਜੇਤੂ ਪਰੇਡੂ ਸ਼ੁਰੂ

ਭਾਰਤੀ ਕ੍ਰਿਕਟ ਟੀਮ ਦੀ ਜੇਤੂ ਪਰੇਡੂ ਸ਼ੁਰੂ ਹੋ ਗਈ ਹੈ। ਪਰੇਡ ਮੁੰਬਈ ਦੇ ਨਰੀਮਣ ਪੁਆਇੰਟ ਤੋਂ ਸ਼ੁਰੂ ਹੋਈ ਹੈ।

Jul 4, 2024 07:34 PM

ਹੋਟਲ ਪਹੁੰਚੀ ਭਾਰਤੀ ਕ੍ਰਿਕਟ ਟੀਮ

Team India Victory Parade T20 World Cup : ਭਾਰਤੀ ਕ੍ਰਿਕਟ ਟੀਮ ਏਅਰਪੋਰਟ ਤੋਂ ਹੋਟਲ ਪਹੁੰਚ ਗਈ ਹੈ। ਕੁਝ ਸਮੇਂ ਬਾਅਦ ਵਿਸ਼ਵ ਚੈਂਪੀਅਨ ਖਿਡਾਰੀਆਂ ਦੀ ਜਿੱਤ ਪਰੇਡ ਸ਼ੁਰੂ ਹੋਵੇਗੀ। ਖਿਡਾਰੀ ਨਰੀਮਨ ਪੁਆਇੰਟ ਪਹੁੰਚਣ ਵਾਲੇ ਹਨ।

Jul 4, 2024 07:31 PM

ਹਾਰਦਿਕ ਪਾਂਡਿਆ ਦਾ ਅਨੋਖਾ ਸਟਾਈਲ, ਵੇਖੋ ਵੀਡੀਓ

ਮੁੰਬਈ ਹਵਾਈ ਅੱਡੇ 'ਤੇ ਹਾਰਦਿਕ ਪਾਂਡਿਆ ਦਾ ਅਨੋਖਾ ਸਟਾਈਲ ਵੇਖਣ ਨੂੰ ਮਿਲ ਰਿਹਾ ਹੈ। ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਲਾਈਕ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਵੀਡੀਓ...

Jul 4, 2024 07:26 PM

World Champions ਦੀ ਝਲਕ ਲਈ ਸੜਕਾਂ 'ਤੇ ਭੀੜ

Rishabh Pant Live : World Champions ਦੀ ਝਲਕ ਲਈ ਸੜਕਾਂ 'ਤੇ ਭੀੜ, ਜਾਮ ਕਰਤਾ ਸ਼ਹਿਰ

Jul 4, 2024 07:11 PM

ਨਰੀਮਨ ਪੁਆਇੰਟ ਤੋਂ ਸ਼ੁਰੂ ਹੋਵੇਗੀ ਪਰੇਡ

India Team Victory Parade : ਭਾਰਤੀ ਕ੍ਰਿਕਟ ਦੇ ਖਿਡਾਰੀਆਂ ਨੂੰ ਕੁਝ ਸਮਾਂ ਪਹਿਲਾਂ ਮੁੰਬਈ ਏਅਰਪੋਰਟ ਤੋਂ ਬਾਹਰ ਆਉਂਦੇ ਦੇਖਿਆ ਗਿਆ ਹੈ। ਪਰੇਡ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਸ਼ੁਰੂ ਹੋਵੇਗੀ, ਜੋ ਵਾਨਖੇੜੇ ਸਟੇਡੀਅਮ ਤੱਕ ਜਾਵੇਗਾ।

Jul 4, 2024 06:55 PM

ਭੀੜ 'ਚ ਫਸੀ ਟੀਮ ਇੰਡੀਆ ਨੂੰ ਲੈ ਕੇ ਜਾਣ ਵਾਲੀ ਬੱਸ...

ਮੁੰਬਈ 'ਚ ਭਾਰਤੀ ਕ੍ਰਿਕਟ ਟੀਮ ਦੇ ਸਵਾਗਤ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਤ ਹਨ। ਪ੍ਰਸ਼ੰਸਕਾਂ ਦੇ ਉਤਸ਼ਾਹ ਕਾਰਨ ਭਾਰੀ ਭੀੜ ਇਕੱਠੀ ਹੋਈ ਪਈ ਹੈ, ਜਿਸ ਕਾਰਨ ਕਈ ਮੁਸ਼ਕਿਲਾਂ ਵੀ ਆ ਰਹੀਆਂ ਹਨ। ਟੀ-20 ਵਿਸ਼ਵ ਕੱਪ ਚੈਂਪੀਅਨ ਨੂੰ ਲੈ ਕੇ ਜਾਣ ਵਾਲੀ ਟੀਮ ਇੰਡੀਆ ਲਈ 'ਵਿਜੇ ਰੱਥ' ਬਣੀ ਬੱਸ ਭੀੜ 'ਚ ਫਸ ਗਈ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਭੀੜ ਨੂੰ ਖਿੰਡਾਇਆ ਅਤੇ ਬੱਸ ਨੂੰ ਮਰੀਨ ਡਰਾਈਵ ਤੱਕ ਜਾਣ ਲਈ ਰਸਤਾ ਬਣਾਇਆ।

Jul 4, 2024 06:50 PM

ਮੁੰਬਈ ਹਵਾਈ ਅੱਡੇ ਤੋਂ ਨਿਕਲੀ ਭਾਰਤੀ ਟੀਮ

ਭਾਰਤੀ ਕ੍ਰਿਕਟ ਟੀਮ ਮੁੰਬਈ ਹਵਾਈ ਅੱਡੇ ਤੋਂ ਸਟੇਡੀਅਮ ਲਈ ਨਿਕਲ ਚੁੱਕੀ ਹੈ। ਹੁਣ ਸਟੇਡੀਅਤ ਤੋਂ ਕੁੱਝ ਹੀ ਸਮੇਂ ਪਿੱਛੋਂ ਭਾਰਤੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਰੇਡ ਕੀਤੀ ਜਾਵੇਗੀ।

Jul 4, 2024 06:47 PM

ਮੁੰਬਈ 'ਚ ਟੀਮ ਇੰਡੀਆ ਦਾ ਵਿਸ਼ਾਲ ਸਵਾਗਤ, ਦੇਖੋ ਤਸਵੀਰਾਂ

ਮੁੰਬਈ 'ਚ ਭਾਰਤੀ ਕ੍ਰਿਕਟ ਟੀਮ ਦਾ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ ਦੀ ਜ਼ੁਬਾਨੀ

Jul 4, 2024 06:31 PM

ਮੁੰਬਈ ਏਅਰਪੋਰਟ ’ਤੇ ਟੀਮ ਇੰਡੀਆ ਦਾ ਢੋਲ-ਢਮੱਕੇ ਨਾਲ ਕੀਤਾ ਗਿਆ ਸਵਾਗਤ


Jul 4, 2024 06:19 PM

ਚੈਂਪੀਅਨ ਟੀਮ ਇੰਡੀਆ ਨੂੰ ਮੁੰਬਈ ਏਅਰਪੋਰਟ 'ਤੇ Water Salute


Jul 4, 2024 06:10 PM

ਮੁੰਬਈ: ਟੀਮ ਇੰਡੀਆ ਦਾ WELCOME ਕਰਨ ਲਈ ਠਾਠਾਂ ਮਾਰਦਾ ਇਕੱਠ


Jul 4, 2024 06:03 PM

ਵਾਨਖੇੜੇ ਸਟੇਡੀਅਮ ਅੰਦਰ ਦਰਸ਼ਕਾਂ ਦਾ ਹੜ੍ਹ

ਵਾਨਖੇੜੇ ਸਟੇਡੀਅਮ ਅੰਦਰ ਦਰਸ਼ਕਾਂ ਦਾ ਹੜ੍ਹ ਆ ਗਿਆ ਹੈ, ਜਿੱਥੇ ਕੁਝ ਸਮੇਂ ਬਾਅਦ ਟੀਮ ਇੰਡੀਆ ਪਹੁੰਚੇਗੀ।


Jul 4, 2024 05:20 PM

ਵਾਨਖੇੜੇ ਸਟੇਡੀਅਮ ਦੇ ਬਾਹਰ ਜਸ਼ਨ ਮਨਾ ਰਹੇ ਹਨ ਕ੍ਰਿਕੇਟ ਪ੍ਰਸ਼ੰਸਕ

ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਬਾਹਰ ਕ੍ਰਿਕੇਟ ਪ੍ਰਸ਼ੰਸਕ ਜਸ਼ਨ ਮਨਾ ਰਹੇ ਹਨ ਤੇ ਉਹ ਟੀਮ ਇੰਡੀਆ ਦੇ ਆਉਣ ਦੀ ਉਡੀਕ ਕਰ ਰਹੇ ਹਨ। 


Jul 4, 2024 02:22 PM

PM ਮੋਦੀ ਦੇ ਨਾਲ ਟੀਮ ਇੰਡੀਆ


Jul 4, 2024 02:20 PM

ਟੀਮ ਇੰਡੀਆ ਦਿੱਲੀ ਏਅਰਪੋਰਟ ਪਹੁੰਚੀ

ਭਾਰਤੀ ਟੀਮ ਮੁੰਬਈ ਜਾਣ ਲਈ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਈ ਹੈ। 2 ਵਜੇ ਦੀ ਫਲਾਈਟ ਫੜਨ ਤੋਂ ਬਾਅਦ ਖਿਡਾਰੀ 4 ਵਜੇ ਤੱਕ ਮੁੰਬਈ ਪਹੁੰਚ ਜਾਣਗੇ ਅਤੇ 5 ਵਜੇ ਰੋਡ ਸ਼ੋਅ ਹੋਣਾ ਹੈ ਜਿਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

Jul 4, 2024 01:12 PM

PM ਮੋਦੀ ਨਾਲ ਮਿਲੀ ਟੀਮ ਇੰਡੀਆ


Jul 4, 2024 12:38 PM

ਮੁੰਬਈ ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਹੋਵੇਗਾ ਸਵਾਗਤ

ਅੱਜ ਮੁੰਬਈ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਸਵਾਗਤ ਉੱਤੇ ਬੋਲਦੇ ਹੋਏ ਐਮਸੀਏ ਦੇ ਮੈਂਬਰ ਜਤਿੰਦਰ ਅਵਹਾਦ ਨੇ ਕਿਹਾ, "ਇਹ ਇੱਕ ਚੰਗੀ ਭਾਵਨਾ ਹੈ। ਲੰਬੇ ਸਮੇਂ ਬਾਅਦ ਭਾਰਤ ਨੇ ਵਿਸ਼ਵ ਕੱਪ ਜਿੱਤਿਆ ਹੈ ਅਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਭਾਰਤ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ। ਕ੍ਰਿਕਟ ਦੀ ਧਰਤੀ, ਮੁੰਬਈ।” ਕ੍ਰਿਕਟ ਸਿਰਫ਼ ਮੁੰਬਈ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਇੱਕ ਧਰਮ ਹੈ।

Jul 4, 2024 12:03 PM

ਮੁੰਬਈ ਵਿੱਚ ਸਖ਼ਤ ਸੁਰੱਖਿਆ

ਮੁੰਬਈ 'ਚ ਟੀਮ ਇੰਡੀਆ ਦੀ ਜਿੱਤ ਦੀ ਪਰੇਡ ਦੇ ਸੁਰੱਖਿਆ ਪ੍ਰਬੰਧਾਂ 'ਤੇ ਮੁੰਬਈ ਪੁਲਸ ਦੇ ਸੰਯੁਕਤ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਸਤਿਆਨਾਰਾਇਣ ਚੌਧਰੀ ਨੇ ਕਿਹਾ, ''ਭਾਰਤੀ ਕ੍ਰਿਕਟ ਟੀਮ ਅੱਜ ਸ਼ਾਮ ਨੂੰ ਮਰੀਨ ਡਰਾਈਵ ਅਤੇ ਵਾਨਖੇੜੇ ਸਟੇਡੀਅਮ 'ਚ ਆ ਰਹੀ ਹੈ, ਜਿਸ ਲਈ ਅਸੀਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਅਸੀਂ MCCA, MCA ਅਤੇ BCCI ਨਾਲ ਲੋਕਾਂ ਦੀ ਜਾਂਚ ਅਤੇ ਖੋਜ ਲਈ ਕੁਝ ਪ੍ਰਬੰਧ ਕਰਨ ਲਈ ਚਰਚਾ ਕੀਤੀ ਹੈ... ਅਸੀਂ ਟ੍ਰੈਫਿਕ ਲਈ ਡਾਇਵਰਸ਼ਨ ਬਣਾਏ ਹਨ, ਜਿਸ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।

Jul 4, 2024 12:03 PM

ਟੀਮ ਇੰਡੀਆ ਦੀ ਨਵੀਂ ਜਰਸੀ 'ਤੇ ਦੋ ਸਿਤਾਰੇ

ਟੀਮ ਇੰਡੀਆ ਦੋ ਸਿਤਾਰਿਆਂ ਨਾਲ ਨਵੀਂ ਜਰਸੀ ਪਹਿਨ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੀ ਹੈ। ਸੰਜੂ ਸੈਮਸਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਂ ਜਰਸੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਹ ਦੋ ਸਿਤਾਰੇ ਦੋ ਵਿਸ਼ਵ ਕੱਪਾਂ - 2007 ਅਤੇ 2024 ਦੀ ਨੁਮਾਇੰਦਗੀ ਕਰਦੇ ਹਨ।



Jul 4, 2024 11:32 AM

ਖੇਡ ਮੰਤਰੀ ਨੇ ਭਾਰਤੀ ਟੀਮ ਦਾ ਸਵਾਗਤ ਕੀਤਾ

ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਬਾਰਬਾਡੋਸ ਦੀ ਧਰਤੀ 'ਤੇ ਤਿਰੰਗਾ ਲਹਿਰਾਉਣ ਵਾਲੀ ਸਾਡੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਾਰਦਿਕ ਸੁਆਗਤ ਹੈ। ਪੂਰਾ ਦੇਸ਼ ਤੁਹਾਡਾ ਸੁਆਗਤ ਕਰਨ ਲਈ ਬੇਤਾਬ ਹੈ।"

Jul 4, 2024 11:21 AM

ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਦਾ ਬਿਆਨ

ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਦੋਂ ਟੀਮ ਇੰਡੀਆ ਦਿੱਲੀ ਪਹੁੰਚੀ ਤਾਂ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਹਰ ਕੋਈ ਖੁਸ਼ ਹੈ ਕਿਉਂਕਿ ਦੱਖਣੀ ਅਫਰੀਕਾ ਅਤੇ ਕਈ ਦੇਸ਼ਾਂ ਨੂੰ ਹਰਾ ਕੇ ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਣਾ ਵੱਡੀ ਪ੍ਰਾਪਤੀ ਹੈ। ਮੈਂ ਇਸ ਦਾ ਸਿਹਰਾ ਸਾਰੇ ਖਿਡਾਰੀਆਂ, ਟੀਮ ਪ੍ਰਬੰਧਨ ਅਤੇ ਬੀਸੀਸੀਆਈ ਅਧਿਕਾਰੀਆਂ ਨੂੰ ਦੇਣਾ ਚਾਹਾਂਗਾ। ਉਹ ਅੱਜ ਇੱਥੇ ਏਅਰ ਇੰਡੀਆ ਦੀ ਇੱਕ ਨਿੱਜੀ ਚਾਰਟਰਡ ਉਡਾਣ ਵਿੱਚ ਪਹੁੰਚੇ ਅਤੇ ਹੁਣ ਮੁੰਬਈ ਲਈ ਰਵਾਨਾ ਹੋਣਗੇ ਅਤੇ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

Jul 4, 2024 11:19 AM

ਪੀਐਮ ਨੂੰ ਮਿਲਣ ਤੋਂ ਬਾਅਦ ਟੀਮ ਇੰਡੀਆ ਦਾ ਪ੍ਰੋਗਰਾਮ

  • ਦੁਪਹਿਰ 12:00 ਵਜੇ: ਆਈਟੀਸੀ ਮੌਰਿਆ ਲਈ ਰਵਾਨਗੀ
  • 12:30 ਵਜੇ: ਆਈਟੀਸੀ ਮੌਰਿਆ ਤੋਂ ਹਵਾਈ ਅੱਡੇ ਲਈ ਰਵਾਨਗੀ
  • 14:00 ਵਜੇ: ਮੁੰਬਈ ਲਈ ਰਵਾਨਗੀ
  • 16:00 ਵਜੇ: ਮੁੰਬਈ ਹਵਾਈ ਅੱਡੇ 'ਤੇ ਪਹੁੰਚਣਾ
  • 17:00 ਵਜੇ: ਵਾਨਖੇੜੇ ਸਟੇਡੀਅਮ ਪਹੁੰਚਣਾ
  • 17:00 - 19:00 ਵਜੇ: ਓਪਨ ਬੱਸ ਪਰੇਡ
  • 19:00 - 19:30 ਵਜੇ: ਵਾਨਖੇੜੇ ਸਟੇਡੀਅਮ ਵਿੱਚ ਛੋਟਾ ਸਮਾਰੋਹ
  • 19:30 ਵਜੇ: ਹੋਟਲ ਤਾਜ, ਅਪੋਲੋ ਬਾਂਦਰ ਲਈ ਰਵਾਨਗੀ

Jul 4, 2024 11:12 AM

ਭਾਰਤੀ ਟੀਮ ਪ੍ਰਧਾਨ ਮੰਤਰੀ ਨਿਵਾਸ ਪਹੁੰਚੀ

ਭਾਰਤੀ ਟੀਮ ਪ੍ਰਧਾਨ ਮੰਤਰੀ ਨਿਵਾਸ ਪਹੁੰਚ ਗਈ ਹੈ। ਵਿਸ਼ਵ ਚੈਂਪੀਅਨ ਕੁਝ ਸਮੇਂ ਬਾਅਦ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।



Jul 4, 2024 10:37 AM

ਰੋਹਿਤ-ਵਿਰਾਟ ਨੇ ਕੇਕ ਕੱਟਿਆ

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਆਈਟੀਸੀ ਮੌਰਿਆ ਹੋਟਲ ਵੱਲੋਂ ਤਿਆਰ ਕੀਤਾ ਵਿਸ਼ੇਸ਼ ਕੇਕ ਕੱਟਿਆ। ਇਸ ਸਮਾਰੋਹ ਤੋਂ ਬਾਅਦ ਟੀਮ ਇੰਡੀਆ ਪੀਐਮ ਮੋਦੀ ਨੂੰ ਮਿਲਣ ਲਈ ਰਵਾਨਾ ਹੋਈ।



Jul 4, 2024 09:05 AM

ਟੀਮ ਇੰਡੀਆ ਦੀ ਮਸਤੀ ਦੀ ਵੀਡੀਓ


Jul 4, 2024 08:17 AM

ਬੀਸੀਸੀਆਈ ਪ੍ਰਧਾਨ ਵੀ ਹੋਟਲ ਪਹੁੰਚੇ

ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਵੀ ਆਈਟੀਸੀ ਮੌਰਿਆ ਹੋਟਲ ਪਹੁੰਚ ਚੁੱਕੇ ਹਨ। ਉਹ ਇੱਥੇ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਕੁਝ ਸਮਾਂ ਬਿਤਾਉਣਗੇ, ਜਿਸ ਤੋਂ ਬਾਅਦ ਸਵੇਰੇ 11 ਵਜੇ ਸਾਰੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।

Jul 4, 2024 08:15 AM

ਟੀਮ ਇੰਡੀਆ 4 ਜੁਲਾਈ ਦਾ ਸੰਭਾਵੀ ਸਮਾਂ-ਸਾਰਣੀ

06:00 ਵਜੇ: ਦਿੱਲੀ ਹਵਾਈ ਅੱਡੇ 'ਤੇ ਪਹੁੰਚਣਾ

06:45 ਵਜੇ: ਆਈਟੀਸੀ ਮੌਰਿਆ, ਦਿੱਲੀ ਵਿਖੇ ਪਹੁੰਚਣਾ

09:00 ਵਜੇ: ITC ਮੌਰਿਆ ਤੋਂ ਪ੍ਰਧਾਨ ਮੰਤਰੀ ਦਫ਼ਤਰ ਲਈ ਰਵਾਨਗੀ

10:00 - 12:00 ਵਜੇ: ਪ੍ਰਧਾਨ ਮੰਤਰੀ ਦਫ਼ਤਰ ਵਿਖੇ ਸਮਾਰੋਹ

ਦੁਪਹਿਰ 12:00 ਵਜੇ: ਆਈਟੀਸੀ ਮੌਰਿਆ ਲਈ ਰਵਾਨਗੀ

12:30 ਵਜੇ: ਆਈਟੀਸੀ ਮੌਰਿਆ ਤੋਂ ਹਵਾਈ ਅੱਡੇ ਲਈ ਰਵਾਨਗੀ।

14:00 ਵਜੇ: ਮੁੰਬਈ ਲਈ ਰਵਾਨਗੀ

16:00 ਵਜੇ: ਮੁੰਬਈ ਹਵਾਈ ਅੱਡੇ 'ਤੇ ਪਹੁੰਚਣਾ

17:00 ਵਜੇ: ਵਾਨਖੇੜੇ ਸਟੇਡੀਅਮ ਪਹੁੰਚਣਾ

17:00 - 19:00 ਵਜੇ: ਓਪਨ ਬੱਸ ਪਰੇਡ

19:00 - 19:30 ਵਜੇ: ਵਾਨਖੇੜੇ ਸਟੇਡੀਅਮ ਵਿੱਚ ਛੋਟਾ ਸਮਾਰੋਹ

19:30 ਵਜੇ: ਹੋਟਲ ਤਾਜ, ਅਪੋਲੋ ਬਾਂਦਰ ਲਈ ਰਵਾਨਗੀ

Jul 4, 2024 07:54 AM

ਟਰਾਫੀ ਨਾਲ ਹੋਟਲ ਦੇ ਅੰਦਰ ਜਾ ਰਹੇ ਪੰਤ


Jul 4, 2024 07:47 AM

ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਵਿੱਚ ਭਾਰਤੀ ਖਿਡਾਰੀਆਂ ਦਾ ਨਿੱਘਾ ਸੁਆਗਤ


Jul 4, 2024 07:21 AM

ਟਰਾਫੀ ਵਾਲੇ ਕੇਕ ਨਾਲ ਟੀਮ ਇੰਡੀਆ ਦਾ ਕੀਤਾ ਜਾਵੇਗਾ ਹੋਟਲ ’ਚ ਸਵਾਗਤ


Jul 4, 2024 07:20 AM

ਤਸਵੀਰਾਂ ’ਚ ਦੇਖੋ ਟੀਮ ਇੰਡੀਆ ਦੀ ਪਹਿਲੀ ਝਲਕ


Jul 4, 2024 07:14 AM

ਟੀਮ ਇੰਡੀਆ ਹੋਟਲ ਲਈ ਰਵਾਨਾ ਹੋਈ

ਟੀਮ ਇੰਡੀਆ ਏਅਰਪੋਰਟ ਛੱਡ ਕੇ ਹੋਟਲ ਲਈ ਰਵਾਨਾ ਹੋ ਗਈ ਹੈ। ਟੀਮ ਦੀ ਬੱਸ 'ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਸਮੇਤ ਸਾਰੇ ਖਿਡਾਰੀ ਸ਼ਾਮਲ ਹਨ।


Jul 4, 2024 07:13 AM

ਦਿੱਲੀ ਪਹੁੰਚਣ ’ਤੇ ਟੀਮ ਇੰਡੀਆ ਦੀਆਂ ਪਹਿਲੀ ਝਲਕ


Jul 4, 2024 07:12 AM

ਫੈਨਸ ਦਾ ਆਇਆ ਹੜ੍ਹ


Jul 4, 2024 06:43 AM

ਫੈਨਜ਼ ਕਰ ਖੁਸ਼ੀ ਜਾਹਿਰ


Jul 4, 2024 06:39 AM

ਬੀਸੀਸੀਆਈ ਨੇ ਟੀਮ ਇੰਡੀਆ ਦੇ ਪਹੁੰਚਣ ਦੀ ਕੀਤੀ ਪੁਸ਼ਟੀ

ਬੀਸੀਸੀਆਈ ਨੇ ਟਵੀਟ ਕਰਕੇ ਭਾਰਤੀ ਟੀਮ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਬੋਰਡ ਨੇ ਇਕ ਵਿਸ਼ੇਸ਼ ਵੀਡੀਓ ਪੋਸਟ ਕੀਤੀ ਹੈ।


Jul 4, 2024 06:34 AM

ਭਾਰਤੀ ਲੋਕਾਂ ’ਚ ਖੁਸ਼ੀ


Jul 4, 2024 06:33 AM

ਭਾਰਤ ਦੀ ਟੀਮ ਪਹੁੰਚੀ ਭਾਰਤ

ਏਅਰ ਇੰਡੀਆ ਦੀ ਫਲਾਈਟ AIC24WC (ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ) ਅੱਜ ਸਵੇਰੇ ਭਾਰਤ ਪਹੁੰਚ ਗਈ।

T20 WC 2024 Victory Parade LIVE UPDATES: ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ ਤੋਂ ਦਿੱਲੀ ਪਹੁੰਚ ਗਈ ਹੈ। ਖਰਾਬ ਮੌਸਮ ਕਾਰਨ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਸੀ।

ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤੈਅ ਹੋ ਗਿਆ ਹੈ। ਪਹਿਲਾਂ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਮੁੰਬਈ ਲਈ ਰਵਾਨਾ ਹੋਣਗੇ। ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋਅ ਹੋਵੇਗਾ, ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।


ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਉਤਰਨ ਤੋਂ ਬਾਅਦ ਟੀਮ ਇੰਡੀਆ ਆਈਟੀਸੀ ਮੌਰਿਆ ਹੋਟਲ 'ਚ ਰੁਕੇਗੀ ਅਤੇ 11 ਵਜੇ ਟੀਮ ਪੀਐੱਮ ਮੋਦੀ ਨਾਲ ਨਾਸ਼ਤਾ ਕਰੇਗੀ।

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ, ਉਸ ਦਾ ਸਹਿਯੋਗੀ ਸਟਾਫ, ਬੀਸੀਸੀਆਈ ਦੇ ਕੁਝ ਅਧਿਕਾਰੀ ਅਤੇ ਖਿਡਾਰੀਆਂ ਦੇ ਪਰਿਵਾਰ ਤੂਫ਼ਾਨ ਬੇਰੀਲ ਕਾਰਨ ਬਾਰਬਾਡੋਸ ਵਿੱਚ ਫਸੇ ਹੋਏ ਸਨ। ਟੀਮ ਨੇ ਸ਼ਨੀਵਾਰ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਬਾਅਦ ਟੀਮ ਉੱਥੇ ਆਪਣੇ ਹੋਟਲ ਵਿੱਚ ਸੀ।

ਇਹ ਵੀ ਪੜ੍ਹੋ : Champions Trophy: ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਤੈਅ, ਲਾਹੌਰ ’ਚ ਖੇਡਿਆ ਜਾਵੇਗਾ ਮੈਚ ?

- PTC NEWS

Top News view more...

Latest News view more...

PTC NETWORK