Mon, Apr 28, 2025
Whatsapp

Gujarat News : ਸਮੁੰਦਰ 'ਚੋਂ 1,800 ਕਰੋੜ ਰੁਪਏ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, ICG ਅਤੇ ATS ਨੂੰ ਦੇਖ ਸਮੁੰਦਰ 'ਚ ਸੁੱਟ ਕੇ ਭੱਜੇ ਤਸਕਰ

Gujarat News : ਗੁਜਰਾਤ ਅੱਤਵਾਦ ਵਿਰੋਧੀ ਦਸਤੇ (ATS) ਅਤੇ ਭਾਰਤੀ ਤੱਟ ਰੱਖਿਅਕਾਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅਰਬ ਸਾਗਰ ਤੋਂ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ, ਜਿਸਦੀ ਕੀਮਤ ₹1,800 ਕਰੋੜ ਦੱਸੀ ਜਾ ਰਹੀ ਹੈ

Reported by:  PTC News Desk  Edited by:  Shanker Badra -- April 14th 2025 03:32 PM
Gujarat News : ਸਮੁੰਦਰ 'ਚੋਂ 1,800 ਕਰੋੜ ਰੁਪਏ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, ICG ਅਤੇ ATS ਨੂੰ ਦੇਖ ਸਮੁੰਦਰ 'ਚ ਸੁੱਟ ਕੇ ਭੱਜੇ ਤਸਕਰ

Gujarat News : ਸਮੁੰਦਰ 'ਚੋਂ 1,800 ਕਰੋੜ ਰੁਪਏ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, ICG ਅਤੇ ATS ਨੂੰ ਦੇਖ ਸਮੁੰਦਰ 'ਚ ਸੁੱਟ ਕੇ ਭੱਜੇ ਤਸਕਰ

Gujarat News : ਗੁਜਰਾਤ ਅੱਤਵਾਦ ਵਿਰੋਧੀ ਦਸਤੇ (ATS) ਅਤੇ ਭਾਰਤੀ ਤੱਟ ਰੱਖਿਅਕਾਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅਰਬ ਸਾਗਰ ਤੋਂ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ, ਜਿਸਦੀ ਕੀਮਤ ₹1,800 ਕਰੋੜ ਦੱਸੀ ਜਾ ਰਹੀ ਹੈ। ਇਹ ਨਸ਼ੀਲੇ ਪਦਾਰਥ ਤਸਕਰਾਂ ਦੁਆਰਾ ਅੰਤਰਰਾਸ਼ਟਰੀ ਸੀਮਾ ਰੇਖਾ (IMBL) ਦੇ ਨੇੜੇ ਸਮੁੰਦਰ ਵਿੱਚ ਸੁੱਟ ਦਿੱਤੇ ਗਏ ਸਨ, ਜਦਕਿ ਤਸਕਰ ਆਪਣੀ ਕਿਸ਼ਤੀ ਛੱਡ ਕੇ ਭੱਜ ਗਏ। 

ਜਾਣਕਾਰੀ ਅਨੁਸਾਰ 12 ਅਤੇ 13 ਅਪ੍ਰੈਲ ਦੀ ਰਾਤ ਨੂੰ ਗੁਜਰਾਤ ਏਟੀਐਸ ਅਤੇ ਕੋਸਟ ਗਾਰਡ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਵੱਡਾ ਆਪ੍ਰੇਸ਼ਨ ਕੀਤਾ। ਕਾਰਵਾਈ ਦੌਰਾਨ ਤੱਟ ਰੱਖਿਅਕ ਜਹਾਜ਼ ਨੂੰ ਇੱਕ ਸ਼ੱਕੀ ਕਿਸ਼ਤੀ ਦਾ ਪਤਾ ਲੱਗਿਆ। ਜਿਵੇਂ ਹੀ ਤਸਕਰਾਂ ਨੇ ਕੋਸਟ ਗਾਰਡ ਜਹਾਜ਼ ਨੂੰ ਨੇੜੇ ਆਉਂਦੇ ਦੇਖਿਆ, ਉਨ੍ਹਾਂ ਨੇ ਆਪਣੀ ਕਿਸ਼ਤੀ ਵਿੱਚੋਂ ਨਸ਼ੀਲੇ ਪਦਾਰਥ ਸਮੁੰਦਰ ਵਿੱਚ ਸੁੱਟ ਦਿੱਤੇ ਅਤੇ IMBLਵੱਲ ਭੱਜ ਗਏ।


300 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ

ਤੱਟ ਰੱਖਿਅਕਾਂ ਨੇ ਤੁਰੰਤ ਆਪਣੀ ਸਮੁੰਦਰੀ ਕਿਸ਼ਤੀ ਲਗਾ ਕੇ ਸਮੁੰਦਰ ਵਿੱਚ ਸੁੱਟੇ ਗਏ ਨਸ਼ੀਲੇ ਪਦਾਰਥਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਬਰਾਮਦ ਕੀਤਾ। ਹਾਲਾਂਕਿ ਤਸਕਰ ਆਪਣੀ ਕਿਸ਼ਤੀ ਰਾਹੀਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਹੋ ਗਏ ਪਰ ਤੱਟ ਰੱਖਿਅਕਾਂ ਨੇ ਮੁਸ਼ਕਲ ਰਾਤ ਦੇ ਹਾਲਾਤਾਂ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ।

ਜੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ , ਉਹ ਮੇਥਾਮਫੇਟਾਮਾਈਨ ਹੋਣ ਦੀ ਸੰਭਾਵਨਾ ਹੈ। ਇਸਦੀ ਜਾਂਚ ਏਟੀਐਸ ਵੱਲੋਂ ਕੀਤੀ ਜਾਵੇਗੀ। ਤੱਟ ਰੱਖਿਅਕ ਅਤੇ ਏਟੀਐਸ ਵਿਚਕਾਰ ਸਹਿਯੋਗ ਦੇ ਨਤੀਜੇ ਵਜੋਂ ਪਿਛਲੇ ਸਾਲਾਂ ਵਿੱਚ 13 ਸਫਲ ਆਪ੍ਰੇਸ਼ਨ ਹੋਏ ਹਨ, ਜੋ ਦੇਸ਼ ਦੇ ਸੁਰੱਖਿਆ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਏ ਹਨ। ਇਹ ਕਾਰਵਾਈ ਸਾਬਤ ਕਰਦੀ ਹੈ ਕਿ ਭਾਰਤੀ ਸੁਰੱਖਿਆ ਬਲਾਂ ਦੀ ਸਾਂਝੀ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਕਿੰਨੀ ਪ੍ਰਭਾਵਸ਼ਾਲੀ ਹੈ। ਦੇਸ਼ ਵਿੱਚ ਸੁਰੱਖਿਆ ਯਕੀਨੀ ਬਣਾਉਣ ਅਤੇ ਤਸਕਰੀ ਨਾਲ ਲੜਨ ਲਈ ਅਜਿਹੇ ਯਤਨ ਜਾਰੀ ਰਹਿਣਗੇ।

- PTC NEWS

Top News view more...

Latest News view more...

PTC NETWORK