Alert for Farmers : ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਦੇ ਕਿਸਾਨਾਂ ਲਈ ਅਲਰਟ ਜਾਰੀ
Alert for Farmers : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਭਾਰਤੀ ਸਰਹੱਦ ਦੇ ਕਿਸਾਨਾਂ ਲਈ ਅਲਰਟ ਜਾਰੀ ਕੀਤਾ ਹੈ। ਅਲਰਟ ਜਾਰੀ ਕਰਦਿਆਂ ਫੌਜ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਲੱਗਦੀ ਭਾਰਤੀ ਪੰਜਾਬ ਦੀ ਸਰਹੱਦੀ ਜਮੀਨ (Border land of Indian Punjab) ਵਿੱਚੋਂ ਜਲਦ ਕਣਕ ਦੀ ਫਸਲ (wheat harvest alert) ਵੱਢ ਲਈ ਜਾਵੇ।
ਜਾਣਕਾਰੀ ਅਨੁਸਾਰ ਭਾਰਤ ਦੇ ਸ਼੍ਰੀਨਗਰ ਪਹਿਲਗਾਮ ਵਿਖੇ ਭਾਰਤੀ ਅਨੇਕਾਂ ਸੈਲਾਨੀਆ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ ਲਏ ਗਏ ਸਖਤ ਫੈਸਲੇ ਦੇ ਮੱਦੇਨਜ਼ਰ ਬੁਖਲਾਏ ਪਾਕਿਸਤਾਨ ਨੇ ਆਪਣੀ ਸਰਹੱਦ 'ਤੇ ਪਾਕਿ ਰੇਂਜਰਾਂ ਅਤੇ ਪਾਕਿ ਆਰਮੀ ਵੱਲੋਂ ਆਪਣੀ ਹਲਚਲ ਦਿਨ ਤੇ ਰਾਤ ਸਮੇਂ ਬਹੁਤ ਵਧਾ ਦਿੱਤੀ ਗਈ ਹੈ।
ਇਸ ਦੇ ਮੱਦੇ ਨਜ਼ਰ ਬੀਐਸਐਫ ਵੱਲੋਂ ਭਾਰਤੀ ਪੰਜਾਬ ਦੀ ਸਰਹੱਦ ਜੋ ਬਿਲਕੁਲ ਪਾਕਿਸਤਾਨ ਨਾਲ ਲੱਗਦੀ ਹੈ ਉਸ 'ਤੇ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ ਦੇ ਅਗਲੇ ਪਾਸੇ ਵਾਲੀ ਜਮੀਨ ਵਿੱਚ ਖੜੀ ਕਣਕ ਦੀ ਫਸਲ ਨੂੰ ਆਉਣ ਵਾਲੇ 2 ਜਾਂ 3 ਤਿੰਨ ਦਿਨ ਵਿੱਚ ਵਡਣ ਦੀ ਅਪੀਲ ਬੀਐਸਐਫ ਵੱਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿਖੇ ਕਰਵਾਈ ਜਾ ਰਹੀ ਹੈ, ਤਾਂ ਜੋ ਭਾਰਤੀ ਕਿਸਾਨਾਂ ਦੀ ਸੋਨੇ ਵਰਗੀ ਫਸਲ ਜੋ ਉਹਨਾਂ ਵੱਲੋਂ ਸਾਰਾ ਸਾਲ ਮਿਹਨਤ ਕਰਕੇ ਉਹ ਗਾਈ ਗਈ ਹੈ ਉਸ ਦਾ ਨੁਕਸਾਨ ਨਾ ਹੋ ਸਕੇ I
- PTC NEWS