Pahalgam Terror Attack : ਭਾਰਤੀ ਹਵਾਈ ਸੈਨਾ ਦੇ ਜਵਾਨ ਕਾਰਪੋਰਲ ਹੈਲਿਆਂਗ ਨੇ ਗੁਆਈ ਜਾਨ , ਅੱਤਵਾਦੀਆਂ ਨੇ ਆਈਡੀ ਕਾਰਡ ਚੈੱਕ ਕੀਤਾ ਅਤੇ ਫ਼ਿਰ ਗੋਲੀ ਮਾਰ ਦਿੱਤੀ
Pahalgam Terror Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਦੇਸ਼ ਦੇ ਤਿੰਨ ਅਫ਼ਸਰ ਵੀ ਇਸ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ ਹਨ। ਇਹ ਘਟਨਾ ਸਿਰਫ਼ ਇੱਕ ਅੱਤਵਾਦੀ ਹਮਲਾ ਨਹੀਂ ਸੀ, ਸਗੋਂ ਇਹ ਉਨ੍ਹਾਂ ਸੁਪਨਿਆਂ ਅਤੇ ਪਰਿਵਾਰਾਂ ਦਾ ਕਤਲ ਸੀ ,ਜੋ ਖੁਸ਼ੀ ਦੀ ਭਾਲ ਵਿੱਚ ਪਹਿਲਗਾਮ ਦੀਆਂ ਵਾਦੀਆਂ ਵਿੱਚ ਆਏ ਸਨ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤੀ ਹਵਾਈ ਸੈਨਾ ਦੇ ਕਾਰਪੋਰਲ ਤਾਗੇ ਹੈਲਿਆਂਗ ਦੀ ਵੀ ਮੌਤ ਹੋ ਗਈ। ਅਰੁਣਾਚਲ ਪ੍ਰਦੇਸ਼ ਦੇ ਲੋਅਰ ਸੁਬਨਸਿਰੀ ਜ਼ਿਲ੍ਹੇ ਦੇ ਤਾਜੰਗ ਪਿੰਡ ਦੇ ਰਹਿਣ ਵਾਲੇ ਹੈਲਿਆਂਗ ਆਪਣੀ ਪਤਨੀ ਨਾਲ ਪਹਿਲਗਾਮ ਘੁੰਮਣ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਪਹਿਲਾਂ ਉਸਦਾ ਧਰਮ ਪੁੱਛਿਆ ਅਤੇ ਫਿਰ ਉਸਨੂੰ ਗੋਲੀ ਮਾਰ ਦਿੱਤੀ। ਅੱਤਵਾਦੀ ਨੇ ਉਸਦਾ ਆਰਮੀ ਕਾਰਡ ਵੀ ਦੇਖਿਆ ਅਤੇ ਇਹ ਦੇਖਣ ਤੋਂ ਬਾਅਦ ਕਿ ਉਹ ਭਾਰਤੀ ਫੌਜ ਦਾ ਜਵਾਨ ਹੈ, ਅੱਤਵਾਦੀ ਨੇ ਉਸਨੂੰ ਗੋਲੀ ਮਾਰ ਦਿੱਤੀ।
ਸ੍ਰੀਨਗਰ ਵਿੱਚ ਤਾਇਨਾਤ ਸਨ ਕਾਰਪੋਰਲ ਤਾਗੇ ਹੈਲਿਆਂਗ
ਕਾਰਪੋਰਲ ਹੈਲਿਆਂਗ ਇੱਕ ਈਸਾਈ ਸੀ ਅਤੇ ਉਸਦਾ ਵਿਆਹ ਦਸੰਬਰ 2024 ਵਿੱਚ ਹੋਇਆ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਸ਼੍ਰੀਨਗਰ ਵਿੱਚ ਤਾਇਨਾਤ ਸੀ। ਉਸਦੇ ਦੋਵੇਂ ਭਰਾ ਭਾਰਤੀ ਫੌਜ ਵਿੱਚ ਹਨ ਅਤੇ ਇਸ ਸਮੇਂ ਸ਼੍ਰੀਨਗਰ ਵਿੱਚ ਹਨ। ਉਸਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਹਵਾਈ ਜਹਾਜ਼ ਰਾਹੀਂ ਗੁਹਾਟੀ ਭੇਜੀ ਜਾਵੇਗੀ ਮ੍ਰਿਤਕ ਦੇਹ
ਹਵਾਈ ਸੈਨਾ ਦੇ ਜਵਾਨ ਕਾਰਪੋਰਲ ਤਾਗੇ ਹੈਲਿਆਂਗ ਦੇ ਕੁਝ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਮੌਜੂਦ ਹਨ। ਲਾਸ਼ ਨੂੰ ਪਹਿਲਾਂ ਦਿੱਲੀ ਲਿਜਾਇਆ ਜਾਵੇਗਾ ਅਤੇ ਫਿਰ ਦੁਪਹਿਰ 2:30 ਵਜੇ ਏਅਰ ਇੰਡੀਆ ਦੀ ਉਡਾਣ ਰਾਹੀਂ ਗੁਹਾਟੀ ਲਿਜਾਇਆ ਜਾਵੇਗਾ। ਇਸ ਘਟਨਾ ਕਾਰਨ ਫੌਜੀ ਸਿਪਾਹੀ ਹੈਲਿਆਂਗ ਦਾ ਪਰਿਵਾਰ ਡੂੰਘੇ ਸੋਗ ਵਿੱਚ ਹੈ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੁ ਨੇ ਭਾਰਤੀ ਹਵਾਈ ਸੈਨਾ ਦੇ ਕਾਰਪੋਰਲ ਤਾਗੇ ਹੈਲਿਆਂਗ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਜੋ ਕਿ ਰਾਜ ਦੇ ਲੋਅਰ ਸੁਬਨਸਿਰੀ ਜ਼ਿਲ੍ਹੇ ਨਾਲ ਸਬੰਧਤ ਸਨ। ਹਮਲੇ ਤੋਂ ਬਾਅਦ ਐਕਸ 'ਤੇ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤਾਜਾਂਗ ਪਿੰਡ ਦੇ ਰਹਿਣ ਵਾਲੇ ਕਾਰਪੋਰਲ ਹੈਲਯਾਂਗ ਆਪਣੀ ਪਤਨੀ ਨਾਲ ਪਹਿਲਗਾਮ ਗਏ ਸਨ ,ਜਦੋਂ ਉਨ੍ਹਾਂ ਦੀ ਹਮਲੇ ਵਿੱਚ ਮੌਤ ਹੋ ਗਈ। ਉਨ੍ਹਾਂ ਨੇ ਹੈਲਿਆਂਗ ਦੇ ਪਰਿਵਾਰ ਪ੍ਰਤੀ ਆਪਣੀ ਦਿਲੀ ਹਮਦਰਦੀ ਵੀ ਪ੍ਰਗਟ ਕੀਤੀ।
- PTC NEWS