India vs New Zealand 1st semi final: ਭਾਰਤ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਬਹੁਤ ਖਾਸ ਦਿਨ ਹੈ। ਅੱਜ ਹੀ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ, ਜਿਸ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ।ਭਾਰਤ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਹਰਾਇਆ। ਹਾਲਾਂਕਿ ਨਾਕਆਊਟ ਗੇੜ 'ਚ ਭਾਰਤ ਦਾ ਸਾਹਮਣਾ ਉਸ ਟੀਮ ਨਾਲ ਹੋ ਰਿਹਾ ਹੈ ਜਿਸ ਨੇ ਪਿਛਲੇ ਕਈ ਆਈਸੀਸੀ ਮੁਕਾਬਲਿਆਂ 'ਚ ਭਾਰਤ ਨੂੰ ਪਰੇਸ਼ਾਨ ਕੀਤਾ ਹੈ। ਮੈਨਚੈਸਟਰ 'ਚ 2019 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਟੀਮ ਖਿਲਾਫ ਮਿਲੀ ਹਾਰ ਭਾਰਤੀ ਟੀਮ ਦੇ ਦਿਮਾਗ 'ਚ ਅਜੇ ਵੀ ਤਾਜ਼ਾ ਹੋਵੇਗੀ। ਇਸ ਤੋਂ ਬਾਅਦ ਕੀਵੀ ਟੀਮ ਨੇ 2021 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਹਰਾਇਆ। ਇਸ ਤਰ੍ਹਾਂ ਦਾ ਰਹਿ ਸਕਦਾ ਹੈ ਮੌਸਮ ਦੁਪਹਿਰ ਵੇਲੇ ਜਦੋਂ ਖੇਡ ਸ਼ੁਰੂ ਹੋਵੇਗੀ ਤਾਂ ਤਾਪਮਾਨ 35 ਤੋਂ 37 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਹ ਮੈਚ ਦੇ ਅੰਤ 'ਤੇ 30 ਡਿਗਰੀ ਤੱਕ ਪਹੁੰਚ ਸਕਦਾ ਹੈ, ਮੈਚ ਦੌਰਾਨ, ਹਵਾ ਵਿੱਚ ਨਮੀ 40% ਤੱਕ ਰਹੇਗੀ, ਜੋ ਕਿ ਕਾਫ਼ੀ ਜ਼ਿਆਦਾ ਹੈ। ਅਸਮਾਨ ਵਿੱਚ ਬੱਦਲਵਾਈ 20% ਭਾਵ ਮਾਮੂਲੀ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਗੁਣਵੱਤਾ ਥੋੜੀ ਖਰਾਬ ਹੋਵੇਗੀ, ਜੋ ਸਿਹਤ ਲਈ ਹਾਨੀਕਾਰਕ ਹੈ।ਇਹ ਵੀ ਪੜ੍ਹੋ: IND vs NZ Weather Report: ਭਾਰਤ-ਨਿਊਜ਼ੀਲੈਂਡ ਮੈਚ 'ਚ ਤ੍ਰੇਲ ਬਣ ਸਕਦੀ ਹੈ ਸਮੱਸਿਆ, ਬਾਰਿਸ਼ ਨਹੀਂ, ਜਾਣੋ ਮੌਸਮ ਅਤੇ ਪਿੱਚ ਦਾ ਹਾਲ