India vs Australia: ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕੀ ਕਲ ਭਾਰਤ ਦਾ ਵਿਸ਼ਵ ਕੱਪ ਦਾ ਪਹਿਲਾ ਮੈਚ ਸੀ ਅਤੇ ਉਨ੍ਹਾਂ ਨੇ ਵਿਸ਼ਵ ਕਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ 6 ਵਿਕਟਾਂ ਨਾਲ ਮੈਚ ਜਿੱਤਿਆ ਪਰ ਇਸ ਮੈਚ ਦੌਰਾਨ ਕਈ ਉਤਰਾਅ-ਚੜ੍ਹਾਅ ਵੀ ਦੇਖਣ ਨੂੰ ਮਿਲੇ। ਜਿਵੇ ਕਿ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੰਗਾਰੂ ਟੀਮ ਨੇ 49.3 ਓਵਰਾਂ 'ਚ ਸਿਰਫ 199 ਦੌੜਾਂ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਵੀ ਸਿਰਫ਼ 2 ਦੌੜਾਂ ਦੇ ਸਕੋਰ 'ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਕੋਹਲੀ ਅਤੇ ਰਾਹੁਲ ਦੀ ਸਾਂਝੇਦਾਰੀ ਨੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਤਾਂ ਆਉ ਜਾਂਦੇ ਹਾਂ ਇਸ ਮੈਚ ਦੇ 5 ਅਜਿਹੇ ਮੋੜ ਜਿਨ੍ਹਾਂ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ।ਜਿਵੇ ਕਿ ਤੁਹਾਨੂੰ ਪਤਾ ਹੈ ਕੀ ਆਸਟ੍ਰੇਲੀਆ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕਮਿੰਸ ਦਾ ਇਹ ਫੈਸਲਾ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਅਸਲ 'ਚ ਭਾਰਤੀ ਪਾਰੀ ਦੌਰਾਨ ਗੇਂਦ ਬੱਲੇ ਨਾਲ ਕਾਫੀ ਚੰਗੀ ਤਰ੍ਹਾਂ ਟਕਰਾ ਰਹੀ ਸੀ। ਆਸਟ੍ਰੇਲੀਆ ਟੀਮ ਦੀ ਬੱਲੇਬਾਜ਼ੀ ਦੇ ਸਮੇਂ ਪਿੱਚ ਬਹੁਤ ਧੀਮੀ ਸੀ। ਅਜਿਹੇ 'ਚ ਟੀਚੇ ਦਾ ਪਿੱਛਾ ਕਰਨ ਦਾ ਫੈਸਲਾ ਬਿਹਤਰ ਸਾਬਤ ਹੋ ਸਕਦਾ ਸੀ।ਜਿਵੇ ਕੀ ਆਸਟ੍ਰੇਲੀਆ ਟੀਮ ਨੂੰ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਸਲਾਮੀ ਜੋੜੀ ਤੋਂ ਤੇਜ਼ ਸ਼ੁਰੂਆਤ ਦੀ ਉਮੀਦ ਸੀ ਪਰ ਬੁਮਰਾਹ ਨੇ ਜ਼ੀਰੋ ਦੇ ਨਿੱਜੀ ਸਕੋਰ 'ਤੇ ਮਾਰਸ਼ ਨੂੰ ਪੈਵੇਲੀਅਨ ਭੇਜ ਕੇ ਕੰਗਾਰੂ ਟੀਮ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਵਿਗਾੜ ਦਿੱਤਾ। ਇਹ ਦੂਸਰਾ ਕਾਰਨ ਹੈ ਕੀ ਆਸਟ੍ਰੇਲੀਆਈ ਟੀਮ ਪਹਿਲੇ 10 ਓਵਰਾਂ 'ਚ 43 ਦੌੜਾਂ ਹੀ ਬਣਾ ਸਕੀ।ਸਟੀਵ ਸਮਿਥ ਨੂੰ ਪਵੇਲੀਅਨ ਭੇਜਦੇ ਹੋਏ ਰਵਿੰਦਰ ਜਡੇਜਾ : ਭਾਰਤੀ ਟੀਮ ਇਸ ਮੈਚ 'ਚ 3 ਪ੍ਰਮੁੱਖ ਸਪਿਨ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰੀ ਸੀ ਅਤੇ ਇਹ ਫੈਸਲਾ ਪੂਰੀ ਤਰ੍ਹਾਂ ਸਹੀ ਸਾਬਤ ਹੋਇਆ। ਇਸ ਮੈਚ 'ਚ ਜਦੋਂ ਸਟੀਵ ਸਮਿਥ ਆਪਣੇ ਅਰਧ ਸੈਂਕੜੇ ਵੱਲ ਵਧ ਰਹੇ ਸਨ ਤਾਂ ਜਡੇਜਾ ਦੀ ਇਕ ਸ਼ਾਨਦਾਰ ਗੇਂਦ 'ਤੇ ਬੋਲਡ ਹੋ ਗਏ। ਇਹ ਵੀ ਇਸ ਮੈਚ ਦਾ ਅਹਿਮ ਮੋੜ ਸਾਬਤ ਹੋਇਆ ਕਿਉਂਕਿ ਇੱਥੋਂ ਆਸਟ੍ਰੇਲੀਆ ਟੀਮ ਨਿਯਮਤ ਅੰਤਰਾਲ 'ਤੇ ਆਪਣੀਆਂ ਵਿਕਟਾਂ ਗੁਆਉਂਦੀ ਰਹੀ ਅਤੇ 199 ਦੇ ਸਕੋਰ 'ਤੇ ਸਿਮਟ ਗਈ।ਮਹੱਤਵਪੂਰਨ ਸਮੇਂ 'ਤੇ ਵਿਰਾਟ ਕੋਹਲੀ ਦਾ ਕੈਚ ਡਰਾਪ : ਇਸ ਮੈਚ 'ਚ ਜਦੋਂ ਟੀਮ ਇੰਡੀਆ ਟੀਚੇ ਦਾ ਪਿੱਛਾ ਕਰਨ ਆਈ ਤਾਂ 2 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਆਸਟ੍ਰੇਲੀਆ ਟੀਮ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਹੀ ਸੀ। ਅਜਿਹੇ 'ਚ ਵਿਰਾਟ ਕੋਹਲੀ ਨੇ ਕੇਐੱਲ ਰਾਹੁਲ ਨਾਲ ਮਿਲ ਕੇ ਵਿਕਟਾਂ ਡਿੱਗਣ ਦੀ ਲੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਹਲੀ ਜਦੋਂ 12 ਦੇ ਨਿੱਜੀ ਸਕੋਰ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਹੇਜ਼ਲਵੁੱਡ ਦੀ ਗੇਂਦ 'ਤੇ ਪੁਲ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਗੇਂਦ ਸਿੱਧੀ ਹਵਾ 'ਚ ਚਲੀ ਗਈ। ਇਸ ਤੋਂ ਬਾਅਦ ਮਿਸ਼ੇਲ ਮਾਰਸ਼ ਅਤੇ ਵਿਕਟਕੀਪਰ ਐਲੇਕਸ ਕੈਰੀ ਦੋਵੇਂ ਕੈਚ ਫੜਨ ਲਈ ਗੇਂਦ ਵੱਲ ਭੱਜੇ ਪਰ ਖਰਾਬ ਤਾਲਮੇਲ ਕਾਰਨ ਕੈਚ ਛੁੱਟ ਗਿਆ। ਅਜਿਹੇ 'ਚ ਇਹ ਖੁੰਝਿਆ ਕੈਚ ਵੀ ਮੈਚ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਇਆ।ਕੋਹਲੀ ਅਤੇ ਰਾਹੁਲ ਦੀ ਸਾਂਝੇਦਾਰੀ ਨੇ ਆਸਟ੍ਰੇਲੀਆ ਦੀ ਹਾਰ ਨੂੰ ਯਕੀਨੀ ਬਣਾਇਆ : ਵਿਰਾਟ ਕੋਹਲੀ ਦਾ ਕੈਚ ਛੱਡਣ ਤੋਂ ਬਾਅਦ ਉਸ ਨੇ ਕੇਐੱਲ ਰਾਹੁਲ ਨਾਲ ਮਿਲ ਕੇ ਆਸਟ੍ਰੇਲੀਆ ਨੂੰ ਮੈਚ 'ਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਦੋਵਾਂ ਵਿਚਾਲੇ ਚੌਥੇ ਵਿਕਟ ਲਈ 215 ਗੇਂਦਾਂ 'ਚ 165 ਦੌੜਾਂ ਦੀ ਸਾਂਝੇਦਾਰੀ ਨੇ ਇਸ ਮੈਚ 'ਚ ਭਾਰਤੀ ਟੀਮ ਦੀ ਜਿੱਤ ਨੂੰ ਪੂਰੀ ਤਰ੍ਹਾਂ ਯਕੀਨੀ ਬਣਾ ਦਿੱਤਾ। ਕੋਹਲੀ ਇਸ ਮੈਚ 'ਚ 85 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।