Pahalgam Terror Attack : ਸਿੰਧੂ ਸਮਝੌਤਾ ਰੱਦ, ਅਟਾਰੀ ਬਾਰਡਰ ਬੰਦ, 48 ਘੰਟਿਆਂ ਦੇ ਅੰਦਰ ਭਾਰਤ ਛੱਡਣਗੇ ਪਾਕਿਸਤਾਨੀ ਨਾਗਰਿਕ
Pahalgam Terror Attack : ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ CCS ਦੀ ਮੀਟਿੰਗ ਸਮਾਪਤ ਹੋ ਗਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। PM ਮੋਦੀ ਦੀ ਪ੍ਰਧਾਨਗੀ ਹੇਠ ਹੋਈ CCS ਦੀ ਮੀਟਿੰਗ ਵਿੱਚ 5 ਵੱਡੇ ਫੈਸਲੇ ਲਏ ਗਏ ਹਨ।
ਭਾਰਤ ਨੇ ਵੱਡਾ ਕਦਮ ਚੁੱਕਦੇ ਹੋਏ ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਨਾਲ ਰੋਕ ਦਿਤਾ ਹੈ। ਅਟਾਰੀ ਬਾਰਡਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਹੁਣ ਪਾਕਿਸਤਾਨੀ ਨਾਗਰਿਕਾਂ ਦੀ SAARC Visa ਰਾਹੀਂ ਭਾਰਤ 'ਚ ਐਂਟਰੀ ਨਹੀਂ ਹੋਵੇਗੀ। ਜੋ ਪਾਕਿਸਤਾਨੀ ਭਾਰਤ 'ਚ ਹਨ ,ਉਹ 48 ਘੰਟੇ ਦੇ ਅੰਦਰ ਮੁਲਕ ਛੱਡਣਗੇ। ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਬੰਦ ਅਤੇ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕਿਸੀ ਵੀ ਪਾਕਿਸਤਾਨੀ ਨੂੰ ਅਗਲੇ ਫੈਸਲੇ ਤੱਕ ਭਾਰਤੀ ਵੀਜ਼ਾ ਨਹੀਂ ਮਿਲੇਗਾ। ਇਸ ਦੇ ਨਾਲ ਹੀ ਫੌਜ ਨੂੰ ਵੀ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ।
ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਵੱਡਾ ਐਕਸ਼ਨ
* ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਨਾਲ ਰੋਕਿਆ ਗਿਆ
* ਅਟਾਰੀ ਬਾਰਡਰ ਤੁਰੰਤ ਪ੍ਰਭਾਵ ਨਾਲ ਬੰਦ
* ਪਾਕਿਸਤਾਨੀਆਂ ਦੀ SAARC Visa ਰਾਹੀਂ ਭਾਰਤ 'ਚ ਐਂਟਰੀ ਨਹੀਂ
* ਜੋ ਪਾਕਿਸਤਾਨੀ ਭਾਰਤ 'ਚ ਹਨ ਉਹ 48 ਘੰਟੇ ਦੇ ਅੰਦਰ ਮੁਲਕ ਛੱਡਣਗੇ
* ਭਾਰਤ 'ਚ ਪਾਕਿਸਤਾਨੀ ਦੂਤਾਵਾਸ ਬੰਦ, ਇੱਕ ਹਫਤੇ ਅੰਦਰ ਮੁਲਕ ਛੱਡਣਗੇ ਪਾਕਿਸਤਾਨੀ ਸਫ਼ੀਰ
* ਕਿਸੀ ਵੀ ਪਾਕਿਸਤਾਨੀ ਨੂੰ ਅਗਲੇ ਫੈਸਲੇ ਤੱਕ ਵੀਜ਼ਾ ਨਹੀਂ, ਜਿਨ੍ਹਾਂ ਨੂੰ ਮਿਲਿਆ ਹੈ ਉਹ ਵੀ ਰੱਦ
ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਦੇਸ਼ ਦੇ ਤਿੰਨ ਅਫ਼ਸਰ ਵੀ ਇਸ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
- PTC NEWS