ਚੰਡੀਗੜ੍ਹ: ਵਿਸ਼ਵ ਜਨਸੰਖਿਆ ਸਮੀਖਿਆ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਜਾਰੀ ਅੰਕੜਿਆਂ ਅਨੁਸਾਰ 2022 ਦੇ ਅੰਤ ਤੱਕ ਭਾਰਤ ਦੀ ਆਬਾਦੀ 1.417 ਅਰਬ ਸੀ, ਜੋ ਚੀਨ ਦੀ 1.412 ਅਰਬ ਦੀ ਆਬਾਦੀ ਤੋਂ ਪੰਜ ਕਰੋੜ ਵੱਧ ਹੈ।ਵਿਸ਼ਵ ਆਬਾਦੀ ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਵਿੱਚ ਵਾਧਾ ਹੌਲੀ ਹੋਇਆ ਹੈ ਅਤੇ ਇਹ ਸੰਖਿਆ ਘੱਟੋ-ਘੱਟ 2050 ਤੱਕ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਕ ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ 1.428 ਬਿਲੀਅਨ ਹੈ।ਇਸ ਦੇ ਨਾਲ ਹੀ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਚੀਨ ਦੀ ਆਬਾਦੀ ਪਿਛਲੇ ਸਾਲ ਦੇ ਮੁਕਾਬਲੇ 8,50,000 ਘੱਟ ਗਈ ਹੈ। ਇਸ ਦਾ ਕਾਰਨ ਚੀਨ ਵਿੱਚ 1980 ਦੇ ਦਹਾਕੇ ਵਿੱਚ ਲਾਗੂ ਕੀਤੀ ਗਈ ਇੱਕ ਬੱਚਾ ਨੀਤੀ ਨੂੰ ਦੱਸਿਆ ਜਾ ਰਿਹਾ ਹੈ। ਭਾਵੇਂ ਚੀਨ ਨੇ 2021 ਵਿੱਚ ਇਸ ਨੀਤੀ ਨੂੰ ਵਾਪਸ ਲੈ ਲਿਆ ਹੈ, ਪਰ ਦਹਾਕਿਆਂ ਤੋਂ ਲਾਗੂ ਨੀਤੀ ਕਾਰਨ ਚੀਨ ਦੀ ਆਬਾਦੀ ਲਗਾਤਾਰ ਘਟਦੀ ਰਹੀ ਹੈ।