ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪਰਮਾਣੂ ਬੇਸ ਟਿਕਾਣਿਆਂ ਦੀ ਸੂਚੀ ਇਕ ਦੂਜੇ ਨਾਲ ਸਾਂਝੀ ਕੀਤੀ ਹੈ।ਜੇਕਰ ਆਉਣ ਵਾਲੇ ਸਮੇਂ ਵਿੱਚ ਲੜਾਈ ਲੱਗਦੀ ਹੈ ਤਾਂ ਦੋਵੇਂ ਦੇਸ਼ ਪਰਮਾਣੂ ਵਾਲੇ ਇਲਾਕਿਆ ਵਿੱਚ ਹਮਲਾ ਨਹੀਂ ਕਰਨਗੇ। ਇਹ ਦੋਵਾਂ ਦੇਸ਼ਾਂ ਨੇ ਸਮਝੌਤਾ ਕੀਤਾ ਹੈ।31 ਦਸੰਬਰ 1988 ਨੂੰ ਵੀ ਹੋਇਆ ਸੀ ਸਮਝੌਤਾ ਜ਼ਿਕਰਯੋਗ ਹੈ ਕਿ 31 ਦਸੰਬਰ 1988 ਨੂੰ ਹੋਏ ਇਕ ਸਮਝੌਤੇ ਦੇ ਤਹਿਤ ਪਰਮਾਣੂ ਟਿਕਾਣਿਆਂ ਅਤੇ ਉਪਕਰਨਾਂ 'ਤੇ ਹਮਲਿਆਂ ਦੀ ਮਨਾਹੀ ਹੈ। ਇਸ ਦੇ ਨਾਲ ਹੀ, 27 ਜਨਵਰੀ 1991 ਨੂੰ ਹਸਤਾਖਰ ਕੀਤੇ ਗਏ ਸਮਝੌਤੇ ਦੇ ਆਰਟੀਕਲ-2 ਦੇ ਉਪਬੰਧਾਂ ਅਨੁਸਾਰ ਇਹਨਾਂ ਅਧਾਰਾਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ।ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆ ਦਾ ਅਦਾਨ-ਪ੍ਰਦਾਨ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਵਿਚਕਾਰ ਕਈ ਸਮਝੌਤੇ ਹੋਏ ਹਨ। ਇੰਨ੍ਹਾਂ ਸਮਝੌਤਿਆ ਵਿੱਚ ਦੇਸ਼ ਮੰਤਰਾਲੇ ਦੀ ਅਹਿਮ ਰੋਲ ਹੁੰਦਾ ਹੈ। ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰਲਿਆ ਨੇ ਪਰਮਾਣੂ ਨੂੰ ਲੈ ਕੇ ਸਮਝੌਤਾ ਕੀਤਾ ਹੈ।