Wed, Nov 13, 2024
Whatsapp

ਭਾਰਤ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕੀਤਾ ਕਲੀਨ ਸਵੀਪ : ਦੂਜੇ ਟੈਸਟ 'ਚ 3 ਵਿਕਟਾਂ ਨਾਲ ਹਰਾਇਆ

ਭਾਰਤ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ਮੈਚ ਵਿਚ ਮਾਤ ਦੇ ਕੇ ਲੜੀ ਉਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕਲੀਨ ਸਵੀਪ ਕੀਤਾ ਹੈ।

Reported by:  PTC News Desk  Edited by:  Ravinder Singh -- December 25th 2022 11:26 AM
ਭਾਰਤ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕੀਤਾ ਕਲੀਨ ਸਵੀਪ : ਦੂਜੇ ਟੈਸਟ 'ਚ 3 ਵਿਕਟਾਂ ਨਾਲ ਹਰਾਇਆ

ਭਾਰਤ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕੀਤਾ ਕਲੀਨ ਸਵੀਪ : ਦੂਜੇ ਟੈਸਟ 'ਚ 3 ਵਿਕਟਾਂ ਨਾਲ ਹਰਾਇਆ

ਮੀਰਪੁਰ : ਟੀਮ ਇੰਡੀਆ ਨੇ ਮੀਰਪੁਰ ਟੈਸਟ 'ਚ ਬੰਗਲਾਦੇਸ਼ 'ਤੇ ਸਖਤ ਜਿੱਤ ਦਰਜ ਕੀਤੀ। ਉਸ ਨੇ ਮੇਜ਼ਬਾਨ ਟੀਮ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 2-0 ਨਾਲ ਜਿੱਤ ਲਈ ਹੈ। ਉਸ ਨੇ ਚੌਥੀ ਵਾਰ ਬੰਗਲਾਦੇਸ਼ ਨੂੰ ਕਲੀਨ ਸਵੀਪ ਕੀਤਾ ਹੈ। ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਉਸ ਦੇ 58.93 ਅੰਕ ਹਨ। ਆਸਟ੍ਰੇਲੀਆ 76.92% ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ।



ਐਤਵਾਰ ਨੂੰ ਚੌਥੇ ਦਿਨ ਦੇ ਪਹਿਲੇ ਸੈਸ਼ਨ 'ਚ ਭਾਰਤੀ ਟੀਮ ਨੇ ਸ਼੍ਰੇਅਸ-ਅਸ਼ਵਿਨ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ 7 ਵਿਕਟਾਂ 'ਤੇ ਲੋੜੀਂਦੀਆਂ ਦੌੜਾਂ ਬਣਾਈਆਂ। ਦੋਵਾਂ ਨੇ 8ਵੀਂ ਵਿਕਟ ਲਈ ਅਜੇਤੂ 71 ਦੌੜਾਂ ਜੋੜੀਆਂ। ਤੀਜੇ ਦਿਨ ਅਜੇਤੂ ਅਕਸ਼ਰ ਪਟੇਲ 34 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਨਾਈਟ ਵਾਚਮੈਨ ਜੈਦੇਵ ਉਨਾਦਕਟ 13 ਦੌੜਾਂ ਬਣਾ ਸਕਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਰਿਸ਼ਭ ਪੰਤ ਨੇ 9 ਦੌੜਾਂ ਜੋੜੀਆਂ। ਸ਼੍ਰੇਅਸ ਅਈਅਰ ਨੇ ਨਾਬਾਦ 29 ਅਤੇ ਅਸ਼ਵਿਨ ਨੇ 42 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਮਿਰਾਜ ਨੇ 5 ਵਿਕਟਾਂ ਲਈਆਂ। ਕਪਤਾਨ ਸ਼ਾਕਿਬ ਅਲ ਹਸਨ ਨੂੰ 2 ਸਫਲਤਾ ਮਿਲੀ।

ਬੰਗਲਾਦੇਸ਼ ਨੇ ਦੂਜੀ ਪਾਰੀ ਵਿੱਚ 231 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 145 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 314 ਅਤੇ ਬੰਗਲਾਦੇਸ਼ ਨੇ 227 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੇ ਪਹਿਲਾ ਟੈਸਟ 188 ਦੌੜਾਂ ਨਾਲ ਜਿੱਤਿਆ ਸੀ। ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਨੇ 7/0 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਕਰੀਬ ਢਾਈ ਸੈਸ਼ਨਾਂ ਵਿੱਚ 231 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਉਨ੍ਹਾਂ ਲਈ ਲਿਟਨ ਦਾਸ ਨੇ ਸਭ ਤੋਂ ਵੱਧ 73 ਤੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਨੇ 51 ਦੌੜਾਂ ਬਣਾਈਆਂ। ਭਾਰਤ ਲਈ ਅਕਸ਼ਰ ਪਟੇਲ ਨੇ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਨੂੰ ਇਕ-ਇਕ ਸਫਲਤਾ ਮਿਲੀ।

ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ

ਤੀਜੇ ਦਿਨ ਭਾਰਤ ਨੇ 45 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਇੰਡੀਆ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (7), ਚੇਤੇਸ਼ਵਰ ਪੁਜਾਰਾ (6), ਕੇਐਲ ਰਾਹੁਲ (2) ਅਤੇ ਵਿਰਾਟ ਕੋਹਲੀ (1) ਦਾ ਵਿਕਟ ਗੁਆ ਦਿੱਤਾ। ਮੇਹਿਦੀ ਹਸਨ ਮਿਰਾਜ ਨੇ 3 ਤੇ ਸ਼ਾਕਿਬ ਅਲ ਹਸਨ ਨੇ ਇਕ ਵਿਕਟ ਲਈ।


- PTC NEWS

Top News view more...

Latest News view more...

PTC NETWORK