Israel-Hamas war : ਭਾਰਤ ਨੇ ਇਜ਼ਰਾਈਲ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਅਜੇ'
Israel-Hamas war: 'ਆਪ੍ਰੇਸ਼ਨ ਅਜੈ' ਸ਼ੁਰੂ: ਭਾਰਤ ਨੇ ਬੁੱਧਵਾਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ 'ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਅਜੇ' ਸ਼ੁਰੂ ਕੀਤਾ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, "ਸਾਡੇ ਨਾਗਰਿਕਾਂ ਦੀ ਇਜ਼ਰਾਈਲ ਤੋਂ ਵਾਪਸੀ ਦੀ ਸਹੂਲਤ ਲਈ 'OperationAjay' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵਿਸ਼ੇਸ਼ ਚਾਰਟਰ ਉਡਾਣਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ,"
ਇਸ ਦੌਰਾਨ, ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਵੀਰਵਾਰ ਨੂੰ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਈਮੇਲ ਕਰ ਦਿੱਤਾ ਗਿਆ ਹੈ। ਭਾਰਤੀ ਦੂਤਾਵਾਸ ਨੇ ਕਿਹਾ, "ਦੂਤਘਰ ਨੇ ਭਲਕੇ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਈਮੇਲ ਕੀਤਾ ਹੈ। ਹੋਰ ਰਜਿਸਟਰਡ ਲੋਕਾਂ ਨੂੰ ਅਗਲੀਆਂ ਉਡਾਣਾਂ ਲਈ ਸੁਨੇਹੇ ਭੇਜੇ ਜਾਣਗੇ,"
- PTC NEWS