Wed, Nov 13, 2024
Whatsapp

ਭਾਰਤ ਵੱਲੋਂ ਜੀ-20 ਪ੍ਰੈਜ਼ੀਡੈਂਸੀ ਦੀ ਸ਼ੁਰੂਆਤ

Reported by:  PTC News Desk  Edited by:  Pardeep Singh -- November 30th 2022 09:14 PM -- Updated: November 30th 2022 09:22 PM
ਭਾਰਤ ਵੱਲੋਂ ਜੀ-20 ਪ੍ਰੈਜ਼ੀਡੈਂਸੀ ਦੀ ਸ਼ੁਰੂਆਤ

ਭਾਰਤ ਵੱਲੋਂ ਜੀ-20 ਪ੍ਰੈਜ਼ੀਡੈਂਸੀ ਦੀ ਸ਼ੁਰੂਆਤ

ਨਵੀਂ ਦਿੱਲੀ: ਇੰਡੋਨੇਸ਼ੀਆ ਨੇ ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਸੌਂਪੀ ਸੀ। ਭਾਰਤ 1 ਦਸੰਬਰ ਤੋਂ ਅਧਿਕਾਰਤ ਤੌਰ 'ਤੇ G20 ਦੀ ਪ੍ਰਧਾਨਗੀ ਸੰਭਾਲੇਗਾ। ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਸਮਾਵੇਸ਼ੀ, ਅਭਿਲਾਸ਼ੀ ਅਤੇ ਨਿਰਣਾਇਕ ਹੋਵੇਗੀ। ਨਰਿੰਦਰ ਮੋਦੀ ਨੇ ਸੰਬੋਧਨ ਵਿੱਚ ਕਿਹਾ ਹੈ ਕਿ ਜੀ20 ਦੀਆਂ ਪਿਛਲੀਆਂ 17 ਪ੍ਰੈਜ਼ੀਡੈਂਸੀਆਂ ਨੇ ਕਈ ਹੋਰ ਨਤੀਜਿਆਂ ਦੇ ਨਾਲ ਨਾਲ  ਮੈਕਰੋ-ਇਕਨੌਮਿਕ ਸਥਿਰਤਾ ਨੂੰ ਯਕੀਨੀ ਬਣਾਉਣ, ਅੰਤਰਰਾਸ਼ਟਰੀ ਟੈਕਸਾਂ ਨੂੰ ਤਰਕਸੰਗਤ ਬਣਾਉਣ, ਦੇਸ਼ਾਂ 'ਤੇ ਕਰਜ਼ੇ ਦੇ ਬੋਝ ਨੂੰ ਘੱਟ ਕਰਨ ਲਈ ਮਹੱਤਵਪੂਰਨ ਨਤੀਜੇ ਪ੍ਰਦਾਨ ਕੀਤੇ ਹਨ। ਅਸੀਂ ਇਨ੍ਹਾਂ ਪ੍ਰਾਪਤੀਆਂ ਤੋਂ ਲਾਭ ਉਠਾਵਾਂਗੇ, ਅਤੇ ਉਨ੍ਹਾਂ 'ਤੇ ਅੱਗੇ ਵਧਾਂਗੇ।

ਹਾਲਾਂਕਿ, ਜਿਵੇਂ ਕਿ ਭਾਰਤ ਨੇ ਇਹ ਮਹੱਤਵਪੂਰਨ ਅਹੁਦਾ ਸੰਭਾਲਿਆ ਹੈ, ਮੈਂ ਆਪਣੇ ਆਪ ਤੋਂ ਪੁੱਛਦਾ ਹਾਂ - ਕੀ ਜੀ-20 ਅਜੇ ਵੀ ਅੱਗੇ ਵਧ ਸਕਦਾ ਹੈ?  ਕੀ ਅਸੀਂ ਸਮੁੱਚੀ ਮਾਨਵਤਾ ਨੂੰ ਲਾਭ ਪਹੁੰਚਾਉਣ ਲਈ ਮਾਨਸਿਕਤਾ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਉਤਪ੍ਰੇਰਿਤ ਕਰ ਸਕਦੇ ਹਾਂ? 


ਮੋਦੀ ਦਾ ਕਹਿਣਾ ਹੈ ਕਿ ਸਾਡੀ ਮਾਨਸਿਕਤਾ ਨੂੰ ਸਾਡੇ ਹਾਲਾਤਾਂ ਦੁਆਰਾ ਆਕਾਰ ਦਿੱਤਾ ਜਾਂਦਾ ਹੈ। ਪੂਰੇ ਇਤਿਹਾਸ ਦੇ ਦੌਰਾਨ, ਮਾਨਵਤਾ ਆਭਾਵ ਵਿੱਚ ਰਹੀ ਹੈ। ਅਸੀਂ ਸੀਮਿਤ ਸੰਸਾਧਨਾਂ ਲਈ ਲੜੇ, ਕਿਉਂਕਿ ਸਾਡਾ ਬਚਾਅ ਦੂਸਰਿਆਂ ਨੂੰ ਸੰਸਾਧਨ ਨਾ ਦੇਣ 'ਤੇ ਨਿਰਭਰ ਕਰਦਾ ਹੈ। ਵਿਚਾਰਾਂ, ਵਿਚਾਰਧਾਰਾਵਾਂ ਅਤੇ ਪਹਿਚਾਣਾਂ ਦਰਮਿਆਨ ਟਕਰਾਅ ਅਤੇ ਮੁਕਾਬਲਾ  ਆਦਰਸ਼ ਬਣ ਗਏ ਹਨ। ਬਦਕਿਸਮਤੀ ਨਾਲ, ਅਸੀਂ ਅੱਜ ਵੀ ਉਸੇ ਜ਼ੀਰੋ-ਸਮ ਮਾਈਂਡਸੈੱਟ ਵਿੱਚ ਫਸੇ ਹੋਏ ਹਾਂ। ਅਸੀਂ ਇਸ ਨੂੰ ਉਸ ਵੇਲੇ ਦੇਖਦੇ ਹਾਂ ਜਦੋਂ ਦੇਸ਼ ਖੇਤਰ ਜਾਂ ਸੰਸਾਧਨਾਂ ਨੂੰ ਲੈ ਕੇ ਲੜਦੇ ਹਨ। ਅਸੀਂ ਇਸਨੂੰ ਉਦੋਂ ਦੇਖਦੇ ਹਾਂ ਜਦੋਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹਥਿਆਰ ਬਣਾਇਆ ਜਾਂਦਾ ਹੈ। ਅਸੀਂ ਇਹ ਉਦੋਂ ਦੇਖਦੇ ਹਾਂ ਜਦੋਂ ਕੁਝ ਲੋਕਾਂ ਦੁਆਰਾ ਟੀਕੇ (ਵੈਕਸੀਨ) ਜਮ੍ਹਾ ਕੀਤੇ ਜਾਂਦੇ ਹਨ, ਭਾਵੇਂ ਕਿ ਅਰਬਾਂ ਲੋਕ ਅਸੁਰੱਖਿਅਤ ਹੋਣ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਹੈ ਕਿ ਕੁਝ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਟਕਰਾਅ ਅਤੇ ਲਾਲਚ ਮਾਨਵੀ ਸੁਭਾਅ ਹਨ। ਮੈਂ ਅਸਹਿਮਤ ਹਾਂ। ਜੇ ਇਨਸਾਨ ਸੁਭਾਵਿਕ ਤੌਰ 'ਤੇ ਸੁਆਰਥੀ ਹੁੰਦੇ, ਤਾਂ ਇੰਨੀਆਂ ਸਾਰੀਆਂ ਅਧਿਆਤਮਿਕ ਪਰੰਪਰਾਵਾਂ ਦੀ ਸਥਾਈ ਅਪੀਲ ਦੀ ਕੀ ਵਿਆਖਿਆ ਹੋਵੇਗੀ ਜੋ ਸਾਡੇ ਸਾਰਿਆਂ ਦੀ ਬੁਨਿਆਦੀ ਏਕਤਾ ਦੀ ਵਕਾਲਤ ਕਰਦੀਆਂ ਹਨ? ਇੱਕ ਅਜਿਹੀ ਪਰੰਪਰਾ, ਜੋ ਭਾਰਤ ਵਿੱਚ ਪ੍ਰਚਲਿਤ ਹੈ, ਸਾਰੇ ਜੀਵਾਂ ਅਤੇ ਇੱਥੋਂ ਤੱਕ ਕਿ ਨਿਰਜੀਵ ਚੀਜ਼ਾਂ ਨੂੰ ਵੀ ਉਸੇ ਪੰਜ ਮੂਲ ਤੱਤਾਂ - ਧਰਤੀ, ਪਾਣੀ, ਅੱਗ, ਹਵਾ ਅਤੇ ਪੁਲਾੜ ਦੇ ਪੰਚਤੱਤਾਂ ਤੋਂ ਬਣੀ ਹੋਈ ਸਮਝਦੀ ਹੈ। ਇਨ੍ਹਾਂ ਤੱਤਾਂ ਵਿੱਚ ਇਕਸੁਰਤਾ  ਸਾਡੇ ਅੰਦਰ ਅਤੇ ਸਾਡੇ ਦਰਮਿਆਨ  ਸਾਡੀ ਸਰੀਰਕ, ਸਮਾਜਿਕ ਅਤੇ ਵਾਤਾਵਰਣਕ ਭਲਾਈ ਲਈ ਜ਼ਰੂਰੀ ਹੈ।

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਇਸ ਵਿਸ਼ਵਵਿਆਪੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗੀ। ਇਸੇ ਲਈ ਸਾਡਾ ਥੀਮ ਹੈ - 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ'। ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ। ਇਹ ਮਾਨਵੀ ਸਥਿਤੀਆਂ ਵਿੱਚ ਹਾਲ ਹੀ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦਾ ਹੈ, ਜਿਸਦੀ ਅਸੀਂ ਸਮੂਹਿਕ ਤੌਰ 'ਤੇ ਸ਼ਲਾਘਾ ਕਰਨ ਵਿੱਚ ਅਸਫਲ ਰਹੇ ਹਾਂ। ਅੱਜ, ਸਾਡੇ ਕੋਲ ਦੁਨੀਆ ਦੇ ਸਾਰੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੁੜੀਂਦਾ ਉਤਪਾਦਨ ਕਰਨ ਦੇ ਸਾਧਨ ਮੌਜੂਦ ਹਨ। ਅੱਜ, ਸਾਨੂੰ ਆਪਣੇ ਬਚਾਅ ਲਈ ਲੜਨ ਦੀ ਜ਼ਰੂਰਤ ਨਹੀਂ ਹੈ,ਸਾਡੇ ਯੁਗ ਨੂੰ ਯੁੱਧ ਦੀ ਜ਼ਰੂਰਤ ਨਹੀਂ ਹੈ। ਦਰਅਸਲ, ਅਜਿਹਾ ਨਹੀਂ ਹੋਣਾ ਚਾਹੀਦਾ!

ਪੀਐਮ ਨੇ ਅੱਗੇ ਕਿਹਾ ਹੈ ਕਿ ਸਾਡੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ - ਜਲਵਾਯੂ ਪਰਿਵਰਤਨ, ਆਤੰਕਵਾਦ ਅਤੇ ਮਹਾਂਮਾਰੀ - ਨੂੰ ਇੱਕ ਦੂਸਰੇ ਨਾਲ ਲੜ ਕੇ ਨਹੀਂ, ਬਲਕਿ ਮਿਲ ਕੇ ਕੰਮ ਕਰਕੇ ਹੱਲ ਕੀਤਾ ਜਾ ਸਕਦਾ ਹੈ।

ਪੀਐਮ ਨੇ ਭਾਰਤ ਵਿੱਚ ਡਿਜੀਟਲ ਦੇ ਯੁੱਗ ਨਾਲ ਵੱਡੇ ਬਦਲਾਅ ਹੋਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੰਸਾਰ ਵਿੱਚ ਆਪਣੀ ਵੱਖਰੀ ਥਾਂ ਸਥਾਪਿਤ ਕੀਤੀ ਹੈ। ਮਾਨਵਤਾ ਦੇ ਛੇਵੇਂ ਹਿੱਸੇ ਦਾ ਘਰ, ਅਤੇ ਭਾਸ਼ਾਵਾਂ, ਧਰਮਾਂ, ਰੀਤੀ-ਰਿਵਾਜਾਂ ਅਤੇ ਵਿਸ਼ਵਾਸਾਂ ਦੀ ਵਿਸ਼ਾਲ ਵਿਵਿਧਤਾ ਦੇ ਨਾਲ, ਭਾਰਤ ਦੁਨੀਆ ਦਾ ਇੱਕ ਸੂਖਮ ਜਗਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮੂਹਿਕ ਫੈਸਲੇ ਲੈਣ ਦੀਆਂ ਸਭ ਤੋਂ ਪੁਰਾਤਨ ਪਰੰਪਰਾਵਾਂ ਦੇ ਨਾਲ, ਭਾਰਤ ਲੋਕਤੰਤਰ ਦੇ ਬੁਨਿਆਦੀ ਡੀਐੱਨਏ ਵਿੱਚ ਯੋਗਦਾਨ ਪਾਉਂਦਾ ਹੈ।  ਲੋਕਤੰਤਰ ਦੀ ਜਨਨੀ ਹੋਣ ਦੇ ਨਾਤੇ, ਭਾਰਤ ਦੀ ਰਾਸ਼ਟਰੀ ਸਹਿਮਤੀ ਹੁਕਮ ਦੁਆਰਾ ਨਹੀਂ, ਬਲਕਿ ਲੱਖਾਂ ਆਜ਼ਾਦ ਆਵਾਜ਼ਾਂ ਨੂੰ ਇੱਕ ਸੁਰੀਲੀ ਧੁਨ ਵਿੱਚ ਮਿਲਾ ਕੇ ਬਣਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਵਿਕਾਸ ਲਈ ਲੋਕ ਲਹਿਰ ਦਾ ਬਣਾਉਣ ਅਤਿ ਲਾਜ਼ਮੀ ਹੈ।

ਸਾਡੀਆਂ ਜੀ20 ਪ੍ਰਾਥਮਿਕਤਾਵਾਂ ਨੂੰ ਸਿਰਫ਼ ਸਾਡੇ ਜੀ20 ਭਾਈਵਾਲਾਂ ਹੀ ਨਹੀਂ, ਬਲਕਿ ਗਲੋਬਲ ਸਾਊਥ ਵਿੱਚ ਸਾਡੇ ਸਾਥੀ-ਯਾਤਰੂਆਂ ਨਾਲ ਵੀ ਸਲਾਹ-ਮਸ਼ਵਰਾ ਕਰਕੇ ਆਕਾਰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਆਵਾਜ਼ ਅਕਸਰ ਸੁਣੀ ਨਹੀਂ ਜਾਂਦੀ। ਸਾਡੇ ਗ੍ਰਹਿ ਦਾ ਉਪਚਾਰ ਕਰਨ ਲਈ, ਅਸੀਂ ਕੁਦਰਤ ਪ੍ਰਤੀ ਵਿਸ਼ਵਾਸ ਦੀ ਭਾਰਤ ਦੀ ਪਰੰਪਰਾ ਦੇ ਅਧਾਰ 'ਤੇ ਟਿਕਾਊ ਅਤੇ ਵਾਤਾਵਰਣ-ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਾਂਗੇ। ਮਾਨਵ ਪਰਿਵਾਰ ਦੇ ਅੰਦਰ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ, ਅਸੀਂ ਖੁਰਾਕ, ਖਾਦਾਂ ਅਤੇ ਮੈਡੀਕਲ ਉਤਪਾਦਾਂ ਦੀ ਆਲਮੀ ਸਪਲਾਈ ਨੂੰ ਸਿਆਸਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਭੂ-ਰਾਜਨੀਤਕ ਤਣਾਅ ਮਾਨਵਤਾਵਾਦੀ ਸੰਕਟਾਂ ਦਾ ਕਾਰਨ ਨਾ ਬਣਨ। ਸਾਡੇ ਆਪਣੇ ਪਰਿਵਾਰਾਂ ਵਾਂਗ, ਜਿਨ੍ਹਾਂ ਦੀਆਂ ਜ਼ਰੂਰਤਾਂ ਸਭ ਤੋਂ ਵੱਡੀਆਂ ਹੁੰਦੀਆਂ ਹਨ, ਹਮੇਸ਼ਾਂ ਉਨ੍ਹਾਂ ਬਾਰੇ ਸਾਡੀ ਪਹਿਲੀ ਚਿੰਤਾ ਹੋਣੀ ਚਾਹੀਦੀ ਹੈ।

 ਪੀਐਮ ਦਾ ਕਹਿਣਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਮੀਦ ਜਗਾਉਣ ਲਈ, ਅਸੀਂ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ - ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੁਆਰਾ ਪੈਦਾ ਹੋਣ ਵਾਲੇ ਜੋਖਮਾਂ ਨੂੰ ਘਟਾਉਣ ਅਤੇ ਵਿਸ਼ਵ ਸੁਰੱਖਿਆ ਨੂੰ ਵਧਾਉਣ ਬਾਰੇ ਇੱਕ ਇਮਾਨਦਾਰ ਗੱਲਬਾਤ ਨੂੰ ਉਤਸ਼ਾਹਿਤ ਕਰਾਂਗੇ।ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੂੰ ਤੰਦਰੁਸਤੀ, ਸਦਭਾਵਨਾ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕੱਠੇ ਹੋਈਏ।ਪੀਐਮ ਦਾ ਕਹਿਣਾ ਹੈ ਕਿ ਮਾਨਵ-ਕੇਂਦ੍ਰਿਤ ਵਿਸ਼ਵੀਕਰਣ ਦੇ ਇੱਕ ਨਵੇਂ ਪੈਰਾਡਾਈਮ ਨੂੰ ਆਕਾਰ ਦੇਣ ਲਈ ਮਿਲ ਕੇ ਕੰਮ ਕਰੀਏ।

- PTC NEWS

Top News view more...

Latest News view more...

PTC NETWORK